ਨਵੀਂ ਦਿੱਲੀ: ਦੱਖਣੀ ਪੱਛਮੀ ਜ਼ਿਲੇ ਦੇ ਵਸੰਤ ਵਿਹਾਰ ਇਲਾਕੇ 'ਚ ਇਕ ਔਰਤ ਨੇ ਆਪਣੀਆਂ ਦੋ ਬੇਟੀਆਂ ਸਮੇਤ ਖੁਦਕੁਸ਼ੀ ਕਰ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਵਸੰਤ ਵਿਹਾਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਪ੍ਰੈਲ 2021 'ਚ ਔਰਤ ਦੇ ਪਤੀ ਦੀ ਕੋਰੋਨਾ ਨਾਲ ਮੌਤ ਹੋਣ ਕਾਰਨ ਪਰਿਵਾਰ ਡਿਪਰੈਸ਼ਨ 'ਚ ਸੀ। ਫਿਲਹਾਲ ਪੁਲਿਸ ਨੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਖਣੀ ਪੱਛਮੀ ਜ਼ਿਲੇ ਦੇ ਡੀਸੀਪੀ ਮਨੋਜ ਸੀ ਨੇ ਦੱਸਿਆ ਕਿ ਸ਼ਨੀਵਾਰ ਰਾਤ 8:55 'ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਵਸੰਤ ਅਪਾਰਟਮੈਂਟ ਦੇ ਇਕ ਫਲੈਟ ਦਾ ਗੇਟ ਅੰਦਰੋਂ ਬੰਦ ਹੈ। ਜਿਸ ਤੋਂ ਬਾਅਦ ਐਸ.ਐਚ.ਓ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ, ਜਿੱਥੇ ਪੁਲਿਸ ਟੀਮ ਨੇ ਦੇਖਿਆ ਕਿ ਘਰ ਦਾ ਗੇਟ ਅਤੇ ਸਾਰੀਆਂ ਖਿੜਕੀਆਂ ਅੰਦਰੋਂ ਬੰਦ ਸਨ।
ਪੁਲਿਸ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਈ, ਜਿੱਥੇ ਘਰ ਦੇ ਅੰਦਰ ਗੈਸ ਸਿਲੰਡਰ ਖੁੱਲ੍ਹਾ ਸੀ ਅਤੇ ਤਿੰਨ ਛੋਟੀਆਂ ਮੋਮਬੱਤੀਆਂ ਰੱਖੀਆਂ ਹੋਈਆਂ ਸਨ। ਸ਼ੱਕ ਹੈ ਕਿ ਦਮ ਘੁੱਟਣ ਨਾਲ ਉਸ ਦੀ ਮੌਤ ਹੋਈ ਹੈ। ਜਦੋਂ ਪੁਲਿਸ ਟੀਮ ਨੇ ਘਰ ਦੇ ਅੰਦਰ ਕਮਰਿਆਂ ਦੀ ਜਾਂਚ ਕੀਤੀ ਤਾਂ ਉੱਥੇ ਤਿੰਨ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਮਾਂ ਮੰਜੂ ਅਤੇ ਬੇਟੀਆਂ ਅੰਸ਼ਿਕਾ ਅਤੇ ਅੰਕੂ ਵਜੋਂ ਹੋਈ ਹੈ। ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।
ਮੁੱਢਲੀ ਜਾਂਚ ਦੌਰਾਨ ਘਰ 'ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੰਜੂ ਦੇ ਪਤੀ ਦੀ ਮੌਤ 2021 'ਚ ਕੋਰੋਨਾ ਕਾਰਨ ਹੋਈ ਸੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਡਿਪ੍ਰੈਸ਼ਨ 'ਚ ਸੀ। ਮੰਜੂ ਦੀ ਸਿਹਤ ਵੀ ਵਿਗੜਨ ਲੱਗੀ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਫਿਲਹਾਲ ਪੁਲਿਸ ਨੇ ਘਟਨਾ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰਾਜੀਵ ਕਤਲ ਕਾਂਡ: ਸੁਰੱਖਿਆ 'ਚ ਤਾਇਨਾਤ ਪੁਲਿਸ ਅਧਿਕਾਰੀ ਅਨੁਸੂਯਾ ਨੇ ਘਟਨਾ ਦਾ ਦਿੱਤਾ ਵੇਰਵਾ