ਜੰਮੂ ਕਸ਼ਮੀਰ: ਦੱਖਣੀ ਕਸ਼ਮੀਰ 'ਚ ਸਥਿਤ ਪੁਲਵਾਮਾ ਨੂੰ ਅਨੰਦ ਆਫ ਕਸ਼ਮੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਥੇ ਵੱਡੇ ਪੱਧਰ 'ਤੇ ਦੁੱਧ ਦਾ ਉਤਪਾਦਨ ਹੁੰਦਾ ਹੈ। ਇਸ ਕਾਰਨ ਇਸ ਜ਼ਿਲ੍ਹੇ ਦਾ ਨਾਮ ਕਸ਼ਮੀਰ ਦਾ ਆਨੰਦ ਰੱਖਿਆ ਗਿਆ ਹੈ।
ਦੁੱਧ ਦੇ ਉਤਪਾਦਨ ਅਤੇ ਅਨੰਦ ਵਿੱਚ ਕੀ ਹੈ ਸਮਾਨਤਾ?
ਭਾਰਤ ਦੇ ਇੱਕ ਸ਼ਹਿਰ ਦਾ ਨਾਮ ਆਨੰਦ ਹੈ, ਜੋ ਕਿ ਸਭ ਤੋਂ ਵੱਧ ਦੁੱਧ ਉਤਪਾਦਨ ਲਈ ਜਾਣਿਆ ਜਾਂਦਾ ਹੈ। ਉਹ ਚਿੱਟੀ ਕ੍ਰਾਂਤੀ ਦੇ ਉਭਾਰ ਲਈ ਜਾਣਿਆ ਜਾਂਦਾ ਹੈ।
ਗੁਜਰਾਤ ਦੇ ਇੱਕ ਜ਼ਿਲ੍ਹੇ ਦਾ ਨਾਮ ਆਨੰਦ ਹੈ। ਗੁਜਰਾਤ ਵਿੱਚ ਦੁੱਧ ਦਾ ਸਭ ਤੋਂ ਵੱਧ ਉਤਪਾਦਨ ਹੋਣ ਕਾਰਨ ਇਹ ਜ਼ਿਲ੍ਹਾ ਦੁੱਧ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਥਾਂ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਮੰਨਿਆ ਜਾਂਦਾ ਹੈ।
ਪੁਲਵਾਮਾ ਵਿੱਚ ਰੋਜ਼ਾਨਾ 8.5 ਲੱਖ ਲੀਟਰ ਦੁੱਧ ਉਤਪਾਦਨ ਹੁੰਦਾ ਹੈ। ਜੋ ਦੱਖਣ ਵਿੱਚ ਬਨਿਹਾਲ ਅਤੇ ਉੱਤਰ ਵਿੱਚ ਵੱਖ ਵੱਖ ਵਾਦੀਆਂ ਨੂੰ ਸਪਲਾਈ ਲਈ ਭੇਜਿਆ ਜਾਂਦਾ ਹੈ। ਸ਼ਹਿਰ ਵਿੱਚ ਘੱਟੋ ਘੱਟ ਇੱਕ ਸਰਕਾਰੀ ਮਾਨਤਾ ਪ੍ਰਾਪਤ ਸੁਸਾਇਟੀ ਵੀ ਹੈ।
ਦੁੱਧ ਸੁਸਾਇਟੀਆਂ
ਪੁਲਵਾਮਾ ਵਿੱਚ ਇੱਕ ਨਹੀਂ ਬਲਕਿ 62 ਰਜਿਸਟਰਡ ਦੁੱਧ ਸੁਸਾਇਟੀਆਂ ਹਨ, ਜਿੱਥੋਂ ਦੁੱਧ ਇਕੱਠਾ ਕੀਤਾ ਜਾਂਦਾ ਹੈ। ਸੰਸਥਾਵਾਂ ਆਧੁਨਿਕ ਤਕਨੀਕੀ ਉਪਕਰਣਾਂ ਨਾਲ ਦੁੱਧ ਦੀ ਗੁਣਵੱਤਾ ਦੀ ਜਾਂਚ ਕਰਦੀਆਂ ਹਨ। ਦੁੱਧ ਉਤਪਾਦਨ ਕੇਂਦਰਾਂ ਨੂੰ ਉਨ੍ਹਾਂ ਦੇ ਦੁੱਧ ਦੀ ਕੁਆਲਟੀ ਦੇ ਮੁਤਾਬਕ ਭੁਗਤਾਨ ਕੀਤਾ ਜਾਂਦਾ ਹੈ। ਦੁੱਧ ਦੀ ਵਿਕਰੀ 25 ਰੁਪਏ ਤੋਂ ਵੱਧਕੇ 35-40 ਰੁਪਏ ਤੱਕ ਪਹੁੰਚ ਹੁੰਦੀ ਹੈ। ਪਹਿਲਾਂ ਕਿਸਾਨ 25 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚਦੇ ਸੀ। ਪਰ ਹੁਣ ਦੁੱਧ ਵਿੱਚ ਚਰਬੀ ਦੀ ਮਾਤਰਾ, ਗੁਣਵਤਾ ਅਤੇ ਇਸ ਦੀ ਕੀਮਤ ਨਿਰਧਾਰਤ ਕੀਤੀ ਜਾਂਦੀ ਹੈ।
ਪਸ਼ੂਆਂ ਦੀ ਗਿਣਤੀ 'ਚ ਆਈ ਕਮੀ
ਪਹਿਲਾਂ ਪੁਲਵਾਮਾ ਵਿੱਚ 1.16 ਲੱਖ ਪਸ਼ੂ ਸਨ ਜੋ ਹੁਣ ਘੱਟ ਕੇ 98 ਹਜ਼ਾਰ ਹੋ ਗਏ ਹਨ। ਜਿਨ੍ਹਾਂ ਵਿਚੋਂ 82 ਹਜ਼ਾਰ ਦੁਧਾਰੂ ਪਸ਼ੂ ਹਨ। ਇਸ ਸਮੇਂ ਇੱਥੇ 98 ਹਜ਼ਾਰ ਪਸ਼ੂ ਹਨ ਅਤੇ ਪੁਲਵਾਮਾ ਘਾਟੀ ਦਾ ਸਭ ਤੋਂ ਵੱਧ ਦੁੱਧ ਉਤਪਾਦਕ ਜ਼ਿਲ੍ਹਾ ਹੈ।
ਸਲਾਨਾ ਆਮਦਨ
ਪੁਲਵਾਮਾ ਵਿੱਚ ਦੁੱਧ ਦਾ ਉਤਪਾਦਨ ਤੋਂ ਸਲਾਨਾ 300 ਕਰੋੜ ਦੀ ਆਮਦਨੀ ਹੁੰਦੀ ਹੈ। ਪਸ਼ੂ ਪਾਲਣ ਵਿਭਾਗ ਨੇ ਡੇਅਰੀ ਨੂੰ ਉਤਸ਼ਾਹਤ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਹਨ। ਇਸ ਕਾਰਨ ਨੌਜਵਾਨ ਵੀ ਇਸ ਤੋਂ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ।
ਸਰਕਾਰੀ ਯੋਜਨਾਵਾਂ
ਸਰਕਾਰੀ ਯੋਜਨਾਵਾਂ ਮੁਤਾਬਕ 5 ਤੋਂ 50 ਗਾਵਾਂ ਤੱਕ ਪ੍ਰਤੀ ਗਊ 35 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇੱਕ ਗਾਂ ਦੀ ਕੀਮਤ 70 ਹਜ਼ਾਰ ਰੁਪਏ ਹੈ ਅਤੇ ਸਰਕਾਰ ਇਸ ‘ਤੇ 50 ਫੀਸਦੀ ਸਬਸਿਡੀ ਦੇ ਰਹੀ ਹੈ।
ਜ਼ਿਲ੍ਹੇ ਵਿੱਚ ਕੁੱਲ 15 ਦੁੱਧ ਇਕੱਠਾ ਕਰਨ ਦੇ ਕੇਂਦਰ ਹਨ ਜਿਥੇ ਸਾਰਾ ਦੁੱਧ ਇਕੱਠਾ ਕਰਕੇ ਘਾਟੀ ਦੇ ਵੱਖ ਵੱਖ ਹਿੱਸਿਆਂ ਵਿੱਚ ਭੇਜਿਆ ਜਾਂਦਾ ਹੈ। ਇਹ ਡੇਅਰੀ ਪਲਾਂਟ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ।