ਨਵੀਂ ਦਿੱਲੀ / ਭੋਪਾਲ: ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਮੂਕੋਰਾਮਾਈਕੋਸਿਸ ਦਾ ਇਕ ਵਿਰਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਮਨੁੱਖੀ ਸਰੀਰ ਦੀ ਫੂੱਡ ਪਾਈਪ ਛੋਟੀ ਅੰਤੜੀ ਅਤੇ ਵੱਡੀ ਅੰਤੜੀ ਵਿੱਚ ਮੋਰੀ ਹੋ ਗਈ। ਫੰਗਸ ਕਾਰਨ ਛੋਟੀ ਅੰਤੜੀ, ਵੱਡੀ ਅੰਤੜੀ ਵਿੱਚ ਮੋਰੀ ਪਾਈ ਗਈ ਹੈ। ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਇਹ ਕੇਸ ਦੁਨੀਆ ਦਾ ਪਹਿਲਾ ਅਜਿਹਾ ਕੇਸ ਹੈ, ਜਿਸ ਵਿੱਚ ਵਾਈਟ ਫੰਗਸ ਨੇ ਮਰੀਜ਼ ਦੀ ਛੋਟੀ ਅੰਤੜੀ ਅਤੇ ਵੱਡੀ ਅੰਤੜੀ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਪੇਟ ਦਰਦ ਤੋਂ ਬਾਅਦ ਕੀਤਾ ਭਰਤੀ
ਹਸਪਤਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ 13 ਮਈ ਨੂੰ ਇਕ 49 ਸਾਲਾ ਔਰਤ ਨੂੰ ਐਮਰਜੈਂਸੀ ਵਿਚ ਲਿਆਂਦਾ ਗਿਆ ਸੀ। ਉਸਦੇ ਪੇਟ ਵਿਚ ਦਰਦ ਅਤੇ ਉਲਟੀਆਂ, ਕਬਜ਼ ਦੀਆਂ ਸ਼ਿਕਾਇਤਾਂ ਸੀ। ਕੁਝ ਸਮਾਂ ਪਹਿਲਾਂ ਔਰਤ ਦੀ ਕੈਂਸਰ ਕਾਰਨ ਇੱਕ ਛਾਤੀ ਹਟਾ ਦਿੱਤੀ ਗਈ ਸੀ ਅਤੇ 4 ਹਫਤੇ ਪਹਿਲਾਂ ਉਸਦੀ ਕੀਮੋਥੈਰੇਪੀ ਹੋ ਗਈ ਸੀ। ਇਸ ਸਥਿਤੀ ਨੂੰ ਵੇਖਦਿਆਂ, ਜਦੋਂ ਡਾਕਟਰਾਂ ਨੇ ਸਿਟੀ ਸਕੈਨ ਕੀਤਾ, ਤਾਂ ਔਰਤ ਦੇ ਪੇਟ ਵਿੱਚ ਕੁਝ ਹਵਾ ਅਤੇ ਤਰਲ ਦਿਖਾਈ ਦਿੱਤਾ, ਜੋ ਕਿ ਛੋਟੀ ਅੰਤੜੀ ਵਿਚਲੇ ਸੁਰਾਖ ਦਾ ਸੰਕੇਤ ਦੇ ਰਿਹਾ ਸੀ।
ਔਰਤ ਦੇ ਪੇਟ ਚੋਂ ਕੱਢੀ ਪੀਕ
ਹਸਪਤਾਲ ਵਿੱਚ ਇੰਸਟੀਚਿਉਟ ਆਫ ਲਿਵਰ ਗੈਸਟਰੋਐਂਟਰੋਲਾਜੀ ਐਂਡ ਪੈਨਕ੍ਰਿਆਟਾਈਟਿਕੋਬਿਲਰੀ ਸਾਇੰਸਜ਼ ਦੇ ਚੇਅਰਮੈਨ ਡਾ. ਅਨਿਲ ਅਰੋੜਾ ਨੇ ਦੱਸਿਆ ਕਿ ਮਰੀਜ਼ ਦੀ ਸਥਿਤੀ ਬਹੁਤ ਨਾਜ਼ੁਕ ਸੀ। ਉਸ ਦੇ ਪੇਟ ਵਿਚ ਦਰਦ ਸੀ ਜਦੋ ਉਸਨੂੰ ਹਸਪਤਾਲ ਲੈ ਕੇ ਆਇਆ ਗਿਆ ਤਾਂ ਉਹ ਸਦਮੇ ਵਿੱਚ ਸੀ। ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਅਸੀਂ ਤੁਰੰਤ ਉਸ ਦੇ ਪੇਟ ਵਿਚ ਪਾਈਪ ਪਾ ਦਿੱਤੀ ਅਤੇ ਉਸ ਦਾ 1 ਲੀਟਰ ਪੀਕ ਅਤੇ ਬੋਈਲ ਲਿੱਕਵੀਡ ਕੱਢਿਆ।
ਡਾਕਟਰ ਨੇ ਕਿਹਾ ਕਿ ਔਰਤ ਦੇ ਪੇਟ ਵਿਚ ਪਾਈਪ ਪਾ ਕੇ ਸਰਜਰੀ ਕਰਨਾ ਬਹੁਤ ਔਖਾ ਸੀ। ਇਸ ਨੂੰ 4 ਘੰਟੇ ਲੱਗ ਗਏ ਅਤੇ ਭੋਜਨ ਪਾਈਪ, ਛੋਟੀ ਅੰਤੜੀ ਅਤੇ ਵੱਡੇ ਅੰਤੜੀ ਦੇ ਸੁਰਾਖ ਆਪ੍ਰੇਸ਼ਨ ਦੁਆਰਾ ਬੰਦ ਕਰ ਦਿੱਤੇ ਗਏ ਅਤੇ ਜਿਹੜਾ ਲਿਕਵਿਡ ਲੀਕ ਹੋ ਰਿਹਾ ਸੀ ਉਸਨੂੰ ਰੋਕ ਦਿੱਤਾ ਗਿਆ। ਛੋਟੀ ਅੰਤੜੀ ਵਿਚ ਗੈਂਗਰੀਨ ਵੀ ਕੱਟ ਦਿੱਤਾ ਗਿਆ। ਇਸਦੇ ਨਾਲ, ਅੰਤੜੀ ਦੇ ਟੁਕੜੇ ਨੂੰ ਵੀ ਬਾਇਓਸਕੀ ਲਈ ਭੇਜਿਆ ਗਿਆ ਹੈ, ਤਾਂ ਜੋ ਵਾਈਟ ਫੰਗਸ ਦੇ ਇੱਥੇ ਤੱਕ ਪਹੁੰਚਣ ਦਾ ਪਤਾ ਲਗਾਇਆ ਜਾ ਸਕੇ।
ਵਿਸ਼ਵ ’ਚ ਅਜਿਹਾ ਪਹਿਲਾ ਮਾਮਲਾ
ਇਸਦੇ ਨਾਲ ਹੀ ਡਾਕਟਰ ਅਨਿਲ ਅਰੋੜਾ ਨੇ ਦੱਸਿਆ ਕਿ ਸਟੇਅਰਾਇਡ ਦੇ ਇਸਤੇਮਾਲ ਤੋਂ ਬਾਅਦ ਬਲੈਕ ਫੰਗਸ ਦੇ ਜਰੀਏ ਅੰਤੜੀ ਚ ਛੇਕ ਹੋਣ ਦੇ ਕੁਝ ਮਾਮਲੇ ਹਾਲ ਹੀ ਚ ਸਾਹਮਣੇ ਆਏ ਹਨ। ਪਰ ਵਾਈਟ ਫੰਗਸ ਦੁਆਰਾ ਕੋਵਿਡ-19 ਦੇ ਬਾਅਦ ਖਾਣੇ ਦੀ ਨਲੀ, ਛੋਟੀ ਅੰਤੜੀ ਅਤੇ ਵੱਡੀ ਅੰਤੜੀ ਚ ਛੇਕ ਕਰਨ ਦਾ ਇਹ ਵਿਸ਼ਵ ਭਰ ਚ ਪਹਿਲਾਂ ਮਾਮਲਾ ਹੈ। ਇਸ ਤਰੀਕੇ ਦਾ ਮਾਮਲਾ ਅਜੇ ਤੱਕ ਕਿਸੇ ਵੀ ਮੈਡੀਕਲ ਲਿਟਰੇਚਰ ਚ ਪ੍ਰਕਾਸ਼ਿਤ ਨਹੀਂ ਹੋਇਆ ਹੈ। ਇਸ ਮਾਮਲੇ ਦਾ ਕਾਰਣ ਸ਼ਾਇਦ ਮਰੀਜ਼ ਦੀ ਤਿੰਨ ਅਵਸਥਾਵਾਂ ਸੀ। ਜਿਸਦੇ ਚੱਲਦੇ ਸਰੀਰ ਚ ਬੀਮਾਰੀ ਨਾਲ ਲੜਣ ਦੀ ਸ਼ਕਤੀ ਬਹੁਤ ਘੱਟ ਰਹਿ ਗਈ ਸੀ।
ਕੈਂਸਰ ਤੋਂ ਪੀੜਤ ਹੈ ਮਹਿਲਾ
ਪੀੜਤ ਮਹਿਲਾ ਕੈਂਸਰ ਅਤੇ ਹਾਲ ਹੀ ਚ ਕੀਮੋਥੈਰੇਪੀ ਕੋਵਿਡ ਦੇ ਇੰਨਫੇਕਸ਼ਨ ਤੋਂ ਪੀੜਤ ਸੀ। ਇਸਦੀ ਵਜਾ ਤੋਂ ਵਾਈਟ ਫੰਗਸ ਜੋ ਕਿ ਇੰਨਾ ਜਿਆਦਾ ਨੁਕਸਾਨ ਨਹੀਂ ਪਹੁੰਚਾ ਸਕਿਆ। ਫਿਲਹਾਲ ਮਹਿਲਾ ਹਸਪਤਾਲ ਚ ਭਰਤੀ ਹੈ ਅਤੇ ਕੁਝ ਦਿਨਾਂ ਬਾਅਦ ਉਸਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: BLACK FUNGUS UPDATE:ਪੰਜਾਬ ’ਚ ਬਲੈਕ ਫੰਗਸ ਦੇ 188 ਮਾਮਲੇ ਆਏ ਸਾਹਮਣੇ