ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO 3 ਦਸੰਬਰ ਨੂੰ ਯਾਨੀ ਕਿ ਕੱਲ੍ਹ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ IQOO 13 ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਫੋਨ ਨੂੰ ਕੁਝ ਸਮਾਂ ਪਹਿਲਾਂ ਚੀਨੀ ਬਾਜ਼ਾਰ 'ਚ ਲਾਂਚ ਕੀਤਾ ਸੀ। ਸਮਾਰਟਫੋਨ ਕੰਪਨੀ ਨੇ ਦੱਸਿਆ ਹੈ ਕਿ ਇਹ ਸਮਾਰਟਫੋਨ ਈ-ਕਾਮਰਸ ਪਲੇਟਫਾਰਮ ਐਮਾਜ਼ਾਨ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ।
ਕੰਪਨੀ ਨੇ ਸਮਾਰਟਫੋਨ ਦੇ ਇਸ ਭਾਰਤੀ ਵੇਰੀਐਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਕੁਝ ਜਾਣਕਾਰੀ ਸ਼ੇਅਰ ਕੀਤੀ ਹੈ। ਸਮਾਰਟਫੋਨ 'ਚ Qualcomm Snapdragon 8 Elite ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ 'ਚ ਲਾਂਚ ਕੀਤੇ ਗਏ IQOO 13 ਦੇ ਮੁਕਾਬਲੇ ਭਾਰਤੀ ਵੇਰੀਐਂਟ 'ਚ ਛੋਟੀ ਬੈਟਰੀ ਦੀ ਵਰਤੋਂ ਕੀਤੀ ਜਾਵੇਗੀ।
IQOO 13 ਦੇ ਫੀਚਰਸ
ਭਾਰਤ ਵਿੱਚ ਲਾਂਚ ਕੀਤੇ ਜਾਣ ਵਾਲੇ IQOO 13 ਦੀ ਗੱਲ ਕਰੀਏ ਤਾਂ ਇਸ ਵਿੱਚ 6.82-ਇੰਚ ਦੀ 2K AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਰਿਫਰੈਸ਼ ਰੇਟ ਨੂੰ ਸਪੋਰਟ ਕਰੇਗੀ। ਗੇਮਿੰਗ ਲਈ ਇਸ 'ਚ ਕੁਆਲਕਾਮ ਦਾ ਸਨੈਪਡ੍ਰੈਗਨ 8 ਐਲੀਟ ਪ੍ਰੋਸੈਸਰ ਅਤੇ Q2 ਸੁਪਰਕੰਪਿਊਟਿੰਗ ਦੀ ਵਰਤੋਂ ਕੀਤੀ ਜਾਵੇਗੀ। ਇਸ 'ਚ 2K ਗੇਮ ਸੁਪਰ ਰੈਜ਼ੋਲਿਊਸ਼ਨ ਹੈ, ਜੋ ਗ੍ਰਾਫਿਕਸ ਨੂੰ ਬਿਹਤਰ ਕਰੇਗਾ। ਸਮਾਰਟਫੋਨ 'ਚ ਪਾਇਆ ਜਾਣ ਵਾਲਾ ਵਾਸ਼ਪ ਚੈਂਬਰ ਕੂਲਿੰਗ ਸਿਸਟਮ ਫੋਨ ਨੂੰ ਓਵਰਹੀਟਿੰਗ ਤੋਂ ਬਚਾਉਂਦਾ ਹੈ।
Just 1 day to go until speed meets perfection! 🚀
— iQOO India (@IqooInd) December 2, 2024
The #iQOO13, powered by the lightning-fast Snapdragon 8 Elite, is set to redefine performance as India’s Fastest Smartphone. Ever.*
Launching on 3rd December, exclusively available on @amazonIN and https://t.co/bXttwlZo3N. 🔥… pic.twitter.com/Q6KfreEgjZ
ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਪ੍ਰਾਇਮਰੀ ਕੈਮਰਾ, 50MP ਅਲਟਰਾਵਾਈਡ ਸੈਂਸਰ ਅਤੇ 50MP 2x ਟੈਲੀਫੋਟੋ ਸੈਂਸਰ ਦੀ ਵਰਤੋਂ ਕੀਤੀ ਗਈ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 32MP ਫਰੰਟ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 120W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਨੂੰ ਪਾਣੀ ਅਤੇ ਧੂੜ ਤੋਂ ਬਚਾਉਣ ਲਈ IP69 ਰੇਟਿੰਗ ਸੇਫਟੀ ਦਿੱਤੀ ਗਈ ਹੈ।
IQOO 13 ਦਾ ਡਿਜ਼ਾਈਨ
ਇਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ iQOO 13 'ਚ 'Monster Halo' ਲਾਈਟ ਇਫੈਕਟ ਦਿੱਤਾ ਗਿਆ ਹੈ, ਜੋ ਫੋਨ ਦੇ ਡਿਜ਼ਾਈਨ ਨੂੰ ਹਾਈਲਾਈਟ ਕਰਦਾ ਹੈ। ਇਹ ਡਿਜ਼ਾਈਨ ਰੀਅਰ ਕੈਮਰਾ ਮੋਡੀਊਲ ਦੇ ਆਲੇ-ਦੁਆਲੇ ਬਣਾਇਆ ਗਿਆ ਹੈ। ਇਹ ਮੋਬਾਈਲ 'ਤੇ ਕਾਲ, ਮੈਸੇਜ ਜਾਂ ਚਾਰਜਿੰਗ 'ਤੇ ਨੋਟੀਫਿਕੇਸ਼ਨ ਦਾ ਕੰਮ ਕਰੇਗਾ।
IQOO 13 ਸਮਾਰਟਫੋਨ ਦੇ ਕਲਰ ਆਪਸ਼ਨ
ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਸ ਨਵੇਂ ਸਮਾਰਟਫੋਨ ਦੇ ਦੋ ਕਲਰ ਆਪਸ਼ਨ ਭਾਰਤੀ ਬਾਜ਼ਾਰ 'ਚ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚੋਂ ਪਹਿਲਾ ਨਾਰਡੋ ਗ੍ਰੇ ਅਤੇ ਦੂਜਾ 'ਲੀਜੈਂਡ ਐਡੀਸ਼ਨ' ਹੈ।
IQOO 13 ਦੀ ਕੀਮਤ
ਚੀਨੀ ਬਾਜ਼ਾਰ ਵਿੱਚ iQOO 13 ਦੇ 12GB RAM + 256GB ਦੀ ਕੀਮਤ ਲਗਭਗ 47,200 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 16BTRAM + ਸਟੋਰੇਜ਼ ਦੀ ਕੀਮਤ 61,400 ਰੁਪਏ ਤੱਕ ਜਾਂਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਕੁਝ ਰਿਪੋਰਟਾਂ ਦੇ ਅਨੁਸਾਰ, iQOO 13 ਦੇ ਬੇਸ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ ਭਾਰਤ ਵਿੱਚ 55,000 ਰੁਪਏ ਤੋਂ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ:-