ETV Bharat / bharat

ਕਿਸ ਸੂਬੇ 'ਚ ਕਦੋਂ ਖੁੱਲਣਗੇ ਸਕੂਲ, ਵੇਖੋ ਪੂਰੀ ਲਿਸਟ

ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਅਦ ਕਈ ਰਾਜਾਂ ਨੇ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਸਕੂਲ ਅਤੇ ਕਾਲਜ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿੱਚ ਕਰਨਾਟਕ, ਉੱਤਰਾਖੰਡ 'ਚ ਸੋਮਵਾਰ (31 ਜਨਵਰੀ) ਤੋਂ ਸਕੂਲ ਅਤੇ ਕਾਲਜ ਖੁੱਲ੍ਹਣਗੇ। ਇਸ ਦੇ ਨਾਲ ਹੀ ਅਗਲੇ ਮਹੀਨੇ ਤੋਂ ਕੁਝ ਰਾਜਾਂ ਵਿੱਚ ਸਕੂਲ ਅਤੇ ਕਾਲਜ ਖੁੱਲ੍ਹਣਗੇ।

ਕਿਸ ਸੂਬੇ 'ਚ ਕਦੋਂ ਖੁੱਲਣਗੇ ਸਕੂਲ
ਕਿਸ ਸੂਬੇ 'ਚ ਕਦੋਂ ਖੁੱਲਣਗੇ ਸਕੂਲ
author img

By

Published : Jan 31, 2022, 6:20 PM IST

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਅਦ ਕਈ ਰਾਜਾਂ ਨੇ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਸਕੂਲ ਅਤੇ ਕਾਲਜ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿੱਚ ਕਰਨਾਟਕ, ਉੱਤਰਾਖੰਡ 'ਚ ਸੋਮਵਾਰ (31 ਜਨਵਰੀ) ਤੋਂ ਸਕੂਲ ਅਤੇ ਕਾਲਜ ਖੁੱਲ੍ਹਣਗੇ। ਇਸ ਦੇ ਨਾਲ ਹੀ ਅਗਲੇ ਮਹੀਨੇ ਤੋਂ ਕੁਝ ਰਾਜਾਂ ਵਿੱਚ ਸਕੂਲ ਅਤੇ ਕਾਲਜ ਖੁੱਲ੍ਹਣਗੇ।

ਰਾਜਸਥਾਨ ਵਿੱਚ 1 ਫਰਵਰੀ ਤੋਂ ਖੋਲ੍ਹਣਗੇ ਸਕੂਲ

ਰਾਜਸਥਾਨ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਰਾਜ ਸਰਕਾਰ ਨੇ 1 ਫਰਵਰੀ ਤੋਂ 10ਵੀਂ ਤੋਂ 12ਵੀਂ ਤੱਕ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਸਰਕਾਰ ਨੇ ਵੀ 1 ਫਰਵਰੀ ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ 1 ਫਰਵਰੀ ਤੋਂ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਾਲਜ ਸਿਨੇਮਾ ਹਾਲ ਅਤੇ ਮਲਟੀਪਲੈਕਸ ਵੀ ਕੁਝ ਸ਼ਰਤਾਂ ਨਾਲ ਖੋਲ੍ਹ ਸਕਣਗੇ।

ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ LG ਨੂੰ ਜਲਦੀ ਸਕੂਲ ਖੋਲ੍ਹਣ ਦੀ ਅਪੀਲ

ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ LG ਨੂੰ ਜਲਦੀ ਸਕੂਲ ਖੋਲ੍ਹਣ ਦੀ ਅਪੀਲ ਕੀਤੀ ਹੈ। ਅਨਏਡਿਡ ਪ੍ਰਾਈਵੇਟ ਸਕੂਲਾਂ ਦੀ ਐਕਸ਼ਨ ਕਮੇਟੀ ਦੇ ਪ੍ਰਧਾਨ ਐਸਕੇ ਭੱਟਾਚਾਰੀਆ ਨੇ ਇਸ ਸਬੰਧੀ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਹੈ ਕਿ ਸਕੂਲ ਖੋਲ੍ਹਣ ਦਾ ਸਮਾਂ ਆ ਗਿਆ ਹੈ। ਕਈ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਸਕੂਲ ਖੋਲ੍ਹੇ ਗਏ ਹਨ। ਜਿਸ ਤੋਂ ਬਾਅਦ ਸਾਰੇ ਪ੍ਰਾਈਵੇਟ ਸਕੂਲਾਂ ਨੇ ਭਰੋਸਾ ਦਿਵਾਇਆ ਕਿ ਸਕੂਲ ਪੂਰੀ ਸਾਵਧਾਨੀ ਅਤੇ ਸੁਰੱਖਿਆ ਨਾਲ ਖੋਲ੍ਹੇ ਜਾਣਗੇ।

ਕਰਨਾਟਕ ਵਿੱਚ ਸੋਮਵਾਰ ਤੋਂ ਖੁੱਲ੍ਹਣਗੇ ਸਾਰੇ ਸਕੂਲ

ਇਸੇ ਤਰ੍ਹਾਂ ਹੀ ਕਰਨਾਟਕ ਸਰਕਾਰ ਨੇ ਸ਼ਨੀਵਾਰ ਨੂੰ 31 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਅਤੇ ਪਹਿਲੀ ਤੋਂ ਨੌਵੀਂ ਜਮਾਤ ਤੱਕ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸੋਮਵਾਰ ਤੋਂ ਸਾਰੇ ਸਕੂਲ ਖੁੱਲ੍ਹਣਗੇ। ਜੇਕਰ ਕਿਸੇ ਕਲਾਸ ਵਿੱਚ ਕੋਈ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਜਾਂਦਾ ਹੈ, ਤਾਂ ਉਸ ਕਲਾਸ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਹਰੇਕ ਵਿਦਿਆਰਥੀ ਦੀ ਜਾਂਚ ਕੀਤੀ ਜਾਵੇਗੀ, ਪਰ ਸਕੂਲ ਆਮ ਵਾਂਗ ਖੁੱਲ੍ਹਾ ਰਹੇਗਾ।

ਮਹਾਰਾਸ਼ਟਰ ਵਿੱਚ 1 ਤਾਰੀਖ਼ ਤੋਂ ਖੁੱਲ੍ਹਣਗੇ ਸਕੂਲ

ਇਸੇ ਤਹਿਤ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ 1 ਫਰਵਰੀ, 2022 ਤੋਂ ਜ਼ਿਲ੍ਹੇ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲ ਸ਼ੁਰੂ ਕੀਤੇ ਜਾਣਗੇ। ਹਾਲਾਂਕਿ ਸਕੂਲ ਦਾ ਸਮਾਂ ਪਹਿਲਾਂ ਦੇ ਮੁਕਾਬਲੇ ਅੱਧਾ ਹੀ ਰਹੇਗਾ। 9ਵੀਂ ਅਤੇ 10ਵੀਂ ਜਮਾਤ ਦੇ ਸਕੂਲ ਪਹਿਲਾਂ ਵਾਂਗ ਹੀ ਸ਼ੁਰੂ ਹੋਣਗੇ। ਜ਼ਿਲ੍ਹੇ ਦੇ ਕਾਲਜ ਵੀ ਪਹਿਲਾਂ ਨਿਰਧਾਰਤ ਸਮੇਂ ਅਨੁਸਾਰ ਹੀ ਸ਼ੁਰੂ ਹੋ ਜਾਣਗੇ। ਮਹਾਰਾਸ਼ਟਰ 'ਚ ਸਕੂਲ 24 ਜਨਵਰੀ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ ਪਰ ਪੁਣੇ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਆਉਣ ਕਾਰਨ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਤ੍ਰਿਪੁਰਾ ਸਰਕਾਰ ਨੇ ਸੋਮਵਾਰ 31 ਜਨਵਰੀ ਤੋਂ ਰਾਜ ਵਿੱਚ ਸਾਰੇ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ ਦੇ ਸਕੂਲ ਅਤੇ ਮਦਰੱਸੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਕੋਰੋਨਾ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: assembly elections: ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਨੂੰ ਵੱਡੀ ਰਾਹਤ, ਜਾਣੋ ਨਵੇਂ ਰੂਲ

ETV Bharat Logo

Copyright © 2024 Ushodaya Enterprises Pvt. Ltd., All Rights Reserved.