ਚੰਡੀਗੜ੍ਹ: ਟੋਕਿਓ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਵਿੱਚ ਵੀ ਹਰ ਦਿਨ ਖੇਡਾਂ ਅਤੇ ਮੈਡਲਾਂ ਦੀ ਗੱਲ ਕੀਤੀ ਜਾ ਰਹੀ ਹੈ। ਟੋਕਿਓ ਵਿੱਚ ਤਗਮਾ ਸੂਚੀ ਵਿੱਚ ਭਾਰਤ ਦਾ ਖਾਤਾ ਵੀ ਖੋਲ੍ਹ ਚੁੱਕਿਆ ਹੈ। ਟੋਕਿਓ ਓਲੰਪਿਕ ਦੇ ਦੂਜੇ ਹੀ ਦਿਨ ਭਾਰਤ ਦੀ ਸਟਾਰ ਵੇਟਲਿਫਟਰ ਮੀਰਾ ਬਾਈ ਚਾਨੂ ਨੇ ਚਾਂਦੀ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਇਸ ਨਾਲ ਪੂਰੇ ਦੇਸ਼ ਵਿੱਚ ਓਲੰਪਿਕ ਨੂੰ ਲੈਕੇ ਇੱਕ ਲਹਿਰ ਦੌੜ ਗਈ ਹੈ। ਹਰ ਜਗ੍ਹਾ ਓਲੰਪਿਕ ਦੀ ਗੱਲ ਚੱਲ ਰਹੀ ਹੈ, ਪਰ ਤਗਮਾ ਜਿੱਤਣ ਤੋਂ ਬਾਅਦ ਟੋਕਿਓ ਵਿੱਚ ਬਾਕੀ ਭਾਰਤ ਦੇ ਖਿਡਾਰੀ ਅਜੇ ਵੀ ਨਿਰਾਸ਼ ਮਹਿਸੂਸ ਕਰ ਰਹੇ ਹਨ।
ਭਾਰਤ ‘ਚ ਓਲੰਪਿਕ ਦੇ ਚਰਚੇ
ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੁਣ ਲੋਕ ਵੱਖ-ਵੱਖ ਚੀਜ਼ਾਂ ਬਾਰੇ ਵੀ ਗੱਲਾਂ ਕਰ ਰਹੇ ਹਨ। ਕੋਈ ਸਰਕਾਰ ਨੂੰ ਕਠਕਹਿਰੇ ਚ ਖੜ੍ਹਾ ਕਰ ਰਿਹਾ ਹੈ ਤੇ ਕੋਈ ਖਿਡਾਰੀਆਂ ਨੂੰ ਪਰ ਅਸਲ ਵਿਚ ਸਹੂਲਤਾਂ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਤਕਨੀਕੀ ਤਕਨਾਲੋਜੀ ਅਤੇ ਚੰਗੀਆਂ ਸਹੂਲਤਾਂ ਤੋਂ ਬਿਨਾਂ, ਕੋਈ ਖਿਡਾਰੀ ਕਿਵੇਂ ਵਧੀਆ ਪ੍ਰਦਰਸ਼ਨ ਕਰ ਸਕੇਗਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਸਵਾਲ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਖਿਡਾਰੀਆਂ ਨੂੰ ਉਹੀ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਹਾਂ ਜਿੰਨੇ ਅਸੀਂ ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਹਨ ਸ਼ਾਇਦ ਜਵਾਬ ਨਹੀਂ ਮਿਲੇਗਾ ਅਤੇ ਸਾਨੂੰ ਇਸ ਦੀ ਮਿਸਾਲ ਚੰਡੀਗੜ੍ਹ ਵਿਚ ਵੀ ਵੇਖਣ ਨੂੰ ਮਿਲੀ ਹੈ।
ਕੀ ਖਿਡਾਰੀਆਂ ਨੂੰ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ ?
ਚੰਡੀਗੜ੍ਹ ਭਾਰਤ ਦੇ ਸਭ ਤੋਂ ਸਫਲ ਦੌੜਾਕ ਫਲਾਇੰਗ ਸਿੱਖ ਸਵਰਗੀ ਮਿਲਖਾ ਸਿੰਘ ਨਾਲ ਜੁੜਿਆ ਹੋਇਆ ਹੈ । ਮਿਲਖਾ ਸਿੰਘ ਦਾ ਸੁਪਨਾ ਸੀ ਕਿ ਭਾਰਤ ਦਾ ਇੱਕ ਖਿਡਾਰੀ ਅਥਲੈਟਿਕਸ ਵਿੱਚ ਓਲੰਪਿਕ ਤਮਗਾ ਜਿੱਤ ਲਵੇ, ਪਰ ਖਿਡਾਰੀਆਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰ ਵਿੱਚ ਸਹੂਲਤਾਂ ਨਹੀਂ ਮਿਲ ਰਹੀਆਂ। ਫਿਰ ਅਸੀਂ ਉਨ੍ਹਾਂ ਖਿਡਾਰੀਆਂ ਤੋਂ ਓਲੰਪਿਕ ਮੈਡਲਾਂ ਦੀ ਕਿਵੇਂ ਉਮੀਦ ਕਰ ਸਕਦੇ ਹਾਂ। ਚੰਡੀਗੜ੍ਹ ਵਿਚ ਐਥਲੀਟ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਸਖ਼ਤ ਮਿਹਨਤ ਕਰ ਰਹੇ ਹਨ ਪਰ ਤ੍ਰਾਸਦੀ ਇਹ ਹੈ ਕਿ ਖਿਡਾਰੀਆਂ ਕੋਲ ਵੱਡੀਆਂ ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਮਿਲਖਾ ਸਿੰਘ ਨਾਲ ਜੁੜਿਆ ਚੰਡੀਗੜ੍ਹ ਸ਼ਹਿਰ
ਇੱਕ ਦੌੜਾਕ ਦੇ ਦੌੜਨ ਦੇ ਲਈ ਸਿੰਥੈਟਿਕ ਟਰੈਕ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਉਂਕਿ ਸਿੰਥੈਟਿਕ ਟਰੈਕ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਰਤਿਆ ਜਾਂਦਾ ਹੈ, ਪਰ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਇੱਕ ਵੀ ਸਿੰਥੈਟਿਕ ਟਰੈਕ ਨਹੀਂ ਹੈ ਜਿੱਥੇ ਖਿਡਾਰੀ ਅਭਿਆਸ ਕਰ ਸਕਦੇ ਹੋਣ। ਸੈਕਟਰ -7 ਦੇ ਸਪੋਰਟਸ ਕੰਪਲੈਕਸ ਵਿੱਚ ਖਿਡਾਰੀਆਂ ਨੂੰ ਸਿਰਫ ਮਿੱਟੀ ਦੇ ਟ੍ਰੈਕ ’ਤੇ ਅਭਿਆਸ ਕਰਨਾ ਪੈਂ ਰਿਹਾ ਹੈ।
ਚੰਡੀਗੜ੍ਹ ‘ਚ ਨਹੀਂ ਕੋਈ ਸਿਨਥੈਟਿਕ ਟਰੈਕ
400 ਮੀਟਰ ਦੌੜ ਦੌੜਣ ਵਾਲੇ ਅਥਲੀਟ ਜੰਗਸ਼ੇਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਲਈ ਸਿੰਥੈਟਿਕ ਟ੍ਰੈਕ ਵਧੀਆ ਹੈ ਕਿਉਂਕਿ ਇਸ ਉੱਤੇ ਚੰਗੀ ਗਤੀ ਆਉਂਦੀ ਹੈ ਅਤੇ ਇਹ ਤਿਲਕਣ ਦਾ ਵੀ ਕੋਈ ਡਰ ਨਹੀਂ ਹੁੰਦਾ। ਖਿਡਾਰੀ ਨੇ ਦੱਸਿਆ ਕਿ ਮਿੱਟੀ ਦੇ ਟਰੈਕ 'ਤੇ ਇੰਨੀ ਚੰਗੀ ਪਕੜ ਨਹੀਂ ਹੁੰਦੀ ਅਤੇ ਕਈ ਵਾਰੀ ਖਿਡਾਰੀ ਦੇ ਪੈਰ ਤਿਲਕ ਜਾਂਦੇ ਹਨ। ਜੋ ਇਸ ਦੇ ਸਮੇਂ ਵਿਚ ਫਰਕ ਲਿਆਉਂਦਾ ਹੈ। ਇਸ ਤੋਂ ਇਲਾਵਾ ਮਿੱਟੀ ਦੇ ਟ੍ਰੈਕ 'ਤੇ ਸੱਟ ਲੱਗਣ ਦਾ ਖ਼ਤਰਾ ਵੀ ਵੱਧ ਹੈ। ਉਸਨੇ ਦੱਸਿਆ ਕਿ ਜੇ ਮੀਂਹ ਪੈ ਜਾਵੇ ਅਭਿਆਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਖਿਡਾਰੀ ਨਿਰਾਸ਼
ਜੋ ਖਿਡਾਰੀ ਮਿੱਟੀ ਦੇ ਟਰੈਕ ਉੱਪਰ ਤਿਆਰੀਆਂ ਕਰਦੇ ਹਨ ਅਤੇ ਵੱਡੇ ਮੁਕਾਬਲਿਆਂ ਵਿੱਚ ਜਦੋਂ ਉਨ੍ਹਾਂ ਨੂੰ ਸਿਨਥੈਕਟ ਟਰੈਕ ਉੱਪਰ ਦੌੜਨਾ ਪੈਂਦਾ ਹੈ ਤਾਂ ਉਹ ਚੰਗਾ ਟਾਈਮ ਨਹੀਂ ਕੱਢ ਪਾਉਂਦੇ ਕਿਉਂਕਿ ਉਨ੍ਹਾਂ ਵੱਲੋਂ ਸਿਨਥੈਟਕ ਟਰੈਕ ਦਾ ਅਭਿਆਸ ਨਹੀਂ ਕੀਤਾ ਹੁੰਦਾ। ਹੁਣ ਅਜਿਹਾ ਖਿਡਾਰੀ ਕੌਮਾਂਤਰੀ ਪੱਧਰ 'ਤੇ ਤਗਮਾ ਕਿਵੇਂ ਜਿੱਤੇਗਾ ਇਹ ਵੱਡਾ ਸਵਾਲ ਖੜ੍ਹਾ ਹੁੰਦਾ ਹੈ।
ਵੱਡਾ ਸਵਾਲ ਖਿਡਾਰੀ ਕਿਵੇਂ ਜਿੱਤਣ ਤਗਮੇ ?
ਹਾਲਾਂਕਿ, ਟੋਕਿਓ ਓਲੰਪਿਕ ਵਿੱਚ ਹਰ ਦੇਸ਼ ਵਾਸੀ ਹਰੇਕ ਖਿਡਾਰੀ ਤੋਂ ਤਗਮੇ ਦੀ ਉਮੀਦ ਕਰ ਰਿਹਾ ਹੈ ਅਤੇ ਖੇਡ ਪ੍ਰੇਮੀ ਨਿਰਾਸ਼ ਹੋ ਰਹੇ ਹਨ , ਪਰ ਸਾਨੂੰ ਨਿਰਾਸ਼ ਹੋਣ ਤੋਂ ਪਹਿਲਾਂ ਖਿਡਾਰੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਸ ਤਰ੍ਹਾਂ ਚੰਡੀਗੜ੍ਹ ਦੇ ਹਾਲਾਤ ਹਨ।
ਉਨ੍ਹਾਂ ਨੂੰ ਵੇਖਦਿਆਂ, ਸਵਾਲ ਇਹ ਉੱਠਦਾ ਹੈ ਕਿ ਜਦੋਂ ਖਿਡਾਰੀਆਂ ਕੋਲ ਸਿੰਥੈਟਿਕ ਟਰੈਕ ਵਰਗੀਆਂ ਮੁੱਢਲੀਆਂ ਸਹੂਲਤਾਂ ਨਹੀਂ ਹੁੰਦੀਆਂ, ਤਾਂ ਅਸੀਂ ਉਨ੍ਹਾਂ ਤੋਂ ਤਗਮੇ ਦੀ ਉਮੀਦ ਕਿਵੇਂ ਕਰ ਸਕਦੇ ਹਾਂ। ਸਾਡੇ ਖਿਡਾਰੀ ਓਲੰਪਿਕ ਮੈਡਲ ਲਿਆਉਣ ਲਈ ਪੂਰੀ ਤਰ੍ਹਾਂ ਸਮਰੱਥ ਹਨ, ਪਰ ਘੱਟੋ ਘੱਟ ਉਨ੍ਹਾਂ ਨੂੰ ਸਰਕਾਰ ਤੋਂ ਮੁੱਢਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: Tokyo Olympics Day 6 : ਭਾਰਤੀ ਖਿਡਾਰੀ ਤੋਂ ਮੈਡਲ ਦੀ ਉਮੀਦ