ਕੋਲਕਾਤਾ: ਪੱਛਮੀ ਬੰਗਾਲ ਵਿਚ ਨਾਰਦਾ ਰਿਸ਼ਵਤ ਕਾਂਡ ਦੇ ਮਾਮਲੇ ਵਿੱਚ ਟੀਐਮਸੀ ਮੰਤਰੀ ਫ਼ਿਰਹਾਦ ਹਕੀਮ, ਸੁਬਰਤ ਮੁਖਰਜੀ, ਵਿਧਾਇਕ ਮਦਨ ਮਿੱਤਰਾ ਅਤੇ ਸਾਬਕਾ ਮੇਅਰ ਸੋਵਣ ਚੈਟਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਤੋਂ ਸੀਬੀਆਈ ਦਫ਼ਤਰ ਵਿੱਚ ਸਵਾਲ ਅਤੇ ਜਵਾਬ ਹੋਣਗੇ। ਟੀਐਮਸੀ ਨੇਤਾਵਾਂ ਦੀ ਗ੍ਰਿਫਤਾਰੀ ਦੇ ਬਾਅਦ ਪੱਛਮੀ ਬੰਗਾਲ ਵਿੱਚ ਭੁਚਾਲ ਆ ਗਿਆ ਹੈ। ਕਾਰਕੁਨਾਂ ਨੇ ਨੇਤਾਵਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸੀਬੀਆਈ ਦਫਤਰ ਪਹੁੰਚ ਗਈ ਹੈ।
ਸੂਤਰਾਂ ਅਨੁਸਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਵਿਸ਼ੇਸ਼ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਨਾਲ ਹੀ ਮੁਅੱਤਲ ਆਈਪੀਐਸ ਅਧਿਕਾਰੀ ਐਸਐਮਐਚ ਮਿਰਜ਼ਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ। ਮਿਰਜ਼ਾ ਨੂੰ ਪਹਿਲਾਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।
-
West Bengal: TMC Ministers Firhad Hakim, Subrata Mukherjee, MLA Madan Mitra & Former Mayor Sovhan Chatterjee were brought to the CBI office in connection with Narada Scam
— ANI (@ANI) May 17, 2021 " class="align-text-top noRightClick twitterSection" data="
">West Bengal: TMC Ministers Firhad Hakim, Subrata Mukherjee, MLA Madan Mitra & Former Mayor Sovhan Chatterjee were brought to the CBI office in connection with Narada Scam
— ANI (@ANI) May 17, 2021West Bengal: TMC Ministers Firhad Hakim, Subrata Mukherjee, MLA Madan Mitra & Former Mayor Sovhan Chatterjee were brought to the CBI office in connection with Narada Scam
— ANI (@ANI) May 17, 2021
ਦੂਜੇ ਪਾਸੇ, ਟੀਐਮਸੀ ਦੇ ਸੰਸਦ ਮੈਂਬਰ ਸੌਗਾਤਾ ਰਾਏ ਨੇ ਇਸ ਸਾਰੀ ਘਟਨਾ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, 'ਭਾਜਪਾ ਬੰਗਾਲ ਚੋਣਾਂ ਨਹੀਂ ਜਿੱਤ ਸਕੀ ਅਤੇ ਇਸ ਦੇ ਲਈ, ਹੁਣ ਉਹ ਸਾਡੀ ਪਾਰਟੀ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਲਈ ਸੀਬੀਆਈ ਦੀ ਵਰਤੋਂ ਕਰ ਰਹੇ ਹਨ।' ਟੀਐਮਸੀ ਨੇ ਇਹ ਵੀ ਪੁੱਛਿਆ ਕਿ ਨਾਰਦਾ ਸਟਿੰਗ ਵਿੱਚ ਨਜ਼ਰ ਆਉਂਦੇ ਸ਼ਾਰਵੇਂਦੂ ਅਧਿਕਾਰੀ ਅਤੇ ਮੁਕੁਲ ਰਾਏ ਵਰਗੇ ਭਾਜਪਾ ਨੇਤਾਵਾਂ ਦੇ ਖਿਲਾਫ ਕੋਈ ਚਾਰਜਸ਼ੀਟ ਕਿਉਂ ਨਹੀਂ ਦਾਖਲ ਕੀਤੀ ਗਈ।
ਟੀਐਮਸੀ ਵਿਧਾਇਕ ਰਤਨਾ ਚੈਟਰਜੀ ਅਤੇ ਸ਼ੋਵਨ ਚੈਟਰਜੀ ਦੀ ਪਤਨੀ ਵੀ ਸੀਬੀਆਈ ਦਫ਼ਤਰ ਨਿਜ਼ਾਮ ਪੈਲੇਸ ਪਹੁੰਚ ਗਈ ਹੈ। ਗ੍ਰਿਫ਼ਤਾਰ ਨੇਤਾਵਾਂ ਦੇ ਵਕੀਲ ਪਹਿਲਾਂ ਹੀ ਸੀਬੀਆਈ ਦਫ਼ਤਰ ਪਹੁੰਚ ਚੁੱਕੇ ਹਨ। ਟੀਐਮਸੀ ਦੇ ਬਹੁਤ ਸਾਰੇ ਸਮਰਥਕ ਅਤੇ ਪਾਰਟੀ ਵਰਕਰ ਵੀ ਨਿਜ਼ਾਮ ਪੈਲੇਸ ਦੇ ਬਾਹਰ ਇਕੱਠੇ ਹੋਏ। ਕਿਸੇ ਵੀ ਅਣਚਾਹੇ ਘਟਨਾ ਤੋਂ ਬਚਣ ਲਈ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਨਿਜ਼ਾਮ ਪੈਲੇਸ ਦੇ ਪ੍ਰਵੇਸ਼ ਦੁਆਰ 'ਤੇ ਬੈਰੀਕੇਡਿੰਗ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਵਿੱਚ ਮੰਤਰੀ ਫਿਰਦ ਹਕੀਮ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇ ਸਰਧਾ ਚਿੱਟ-ਫੰਡ ਘੁਟਾਲੇ ਦੇ ਸਬੰਧ ਵਿੱਚ ਕੀਤੇ ਗਏ ਹਨ।
9 ਮਈ ਨੂੰ ਰਾਜਪਾਲ ਜਗਦੀਪ ਧਨਖੜ ਨੇ ਇਨ੍ਹਾਂ ਚਾਰਾਂ ਟੀਐਮਸੀ ਨੇਤਾਵਾਂ ਖ਼ਿਲਾਫ਼ ਸੀਬੀਆਈ ਕੇਸ ਚਲਾਉਣ ਦੀ ਆਗਿਆ ਦਿੱਤੀ ਸੀ। ਪੱਛਮੀ ਬੰਗਾਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਸ਼ਾਰਦਾ ਘੁਟਾਲਾ ਅਤੇ ਨਾਰਦਾ ਘੁਟਾਲੇ ਨਿਰੰਤਰ ਚਲ ਰਹੇ ਹਨ। ਸੀਬੀਆਈ ਵੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਵੱਖ-ਵੱਖ ਨੇਤਾਵਾਂ ਦੇ ਨਾਮ ਸਾਹਮਣੇ ਆ ਰਹੇ ਹਨ। ਰਾਜਪਾਲ ਤੋਂ ਇਨ੍ਹਾਂ ਨੇਤਾਵਾਂ ਖਿਲਾਫ ਕੇਸ ਦੀ ਪੈਰਵੀ ਕਰਨ ਲਈ ਇਜਾਜ਼ਤ ਲਈ ਗਈ ਸੀ।
ਤੁਹਾਨੂੰ ਦਸ ਦੇਈਏ ਕਿ ਨਾਰਦਾ ਨਿਉਜ਼ ਪੋਰਟਲ ਦੇ ਸੰਪਾਦਕ ਅਤੇ ਪ੍ਰਬੰਧ ਨਿਰਦੇਸ਼ਕ ਸੈਮੂਅਲ ਨੇ 2016 ਵਿੱਚ ਪੱਛਮ ਬੰਗਾਲ ਵਿੱਚ ਵਿਧਾਨ ਸਭਾ ਚੋਣਾ ਤੋਂ ਠੀਕ ਪਹਿਲਾਂ ਇੱਕ ਸਟਿੰਗ ਵੀਡੀਓ ਪ੍ਰਸਾਰਿਤ ਕੀਤਾ ਸੀ। ਵੀਡੀਓ ਵਿੱਚ, ਟੀਐਮਸੀ ਦੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਸਮੇਤ ਕਈ ਟੀਐਮਸੀ ਆਗੂ ਪੈਸੇ ਲੈਂਦੇ ਵੇਖੇ ਗਏ।
ਸਟਿੰਗ ਆਪ੍ਰੇਸ਼ਨ ਦੀ ਕਥਿਤ ਵੀਡੀਓ ਫੁਟੇਜ ਨੂੰ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸਾਰਿਤ ਕੀਤੀ ਗਿਆ। ਸੀਬੀਆਈ ਨੇ ਅਪ੍ਰੈਲ 2017 ਵਿੱਚ ਅਦਾਲਤ ਦੇ ਆਦੇਸ਼ ਤੋਂ ਬਾਅਦ ਐਫਆਈਆਰ ਦਰਜ ਕੀਤੀ ਸੀ। ਐਫਆਈਆਰ ਵਿੱਚ ਟੀਐਮਸੀ ਨੇ ਲਗਭਗ 13 ਟੀਐਮਸੀ ਨੇਤਾਵਾਂ ਦਾ ਨਾਮ ਸੀ। ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਤੋਂ ਪੁੱਛਗਿੱਛ ਕੀਤੀ ਗਈ। ਕਥਿਤ ਫੁਟੇਜ ਵੀ ਫੋਰੈਂਸਿਕ ਜਾਂਚ ਲਈ ਭੇਜੀ ਗਈ ਸੀ।