ETV Bharat / bharat

Mud Wall Crumbling: ਪੱਛਮੀ ਬੰਗਾਲ ਵਿੱਚ ਵੱਡਾ ਹਾਦਸਾ, ਮਿੱਟੀ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ - ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ

ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ ਵਿੱਚ ਮਿੱਟੀ ਦੀ ਕੰਧ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ।

Mud Wall Crumbling, West Bengal
West Bengal serveral Children Crushed Under Crumbling Mud Wall In bankura Three Died
author img

By ETV Bharat Punjabi Team

Published : Sep 30, 2023, 4:41 PM IST

ਪੱਛਮੀ ਬੰਗਾਲ/ਬਾਂਕੁੜਾ: ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ ਦੇ ਬਿਸ਼ਨੂਪੁਰ ਥਾਣਾ ਖੇਤਰ ਦੇ ਬਕਦਾ ਬੋਰਮਰਾ ਪਿੰਡ ਵਿੱਚ ਸ਼ਨੀਵਾਰ ਸਵੇਰੇ ਮਿੱਟੀ ਦੀ ਕੰਧ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਗੁਆਂਢੀਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿਸੇ ਘਰ ਦੀ ਕੰਧ ਇਸ ਤਰ੍ਹਾਂ ਡਿੱਗ ਸਕਦੀ ਹੈ। ਜਿਸ ਨਾਲ ਜਾਨਲੇਵਾ ਹਾਦਸਾ ਹੋ ਸਕਦਾ ਹੈ।

ਮਿੱਟੀ ਦੀ ਕੰਧ ਹੇਠਾਂ ਦੱਬ ਗਏ ਤਿੰਨ ਮਾਸੂਮ ਬੱਚੇ: ਮ੍ਰਿਤਕ ਬੱਚਿਆਂ ਦੀ ਉਮਰ ਤਿੰਨ ਤੋਂ ਪੰਜ ਸਾਲ ਦਰਮਿਆਨ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਬੱਚੇ ਕੰਧ ਕੋਲ ਖੇਡ ਰਹੇ ਸਨ। ਉਸੇ ਸਮੇਂ ਮਿੱਟੀ ਦੀ ਕੰਧ ਡਿੱਗ ਗਈ ਅਤੇ ਉਹ ਉਸ ਦੇ ਹੇਠਾਂ ਦੱਬ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਤੁਰੰਤ ਤਿੰਨਾਂ ਬੱਚਿਆਂ ਨੂੰ ਬਿਸ਼ਨੂਪੁਰ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਤੇਜ਼ ਮੀਂਹ ਕਾਰਨ ਦੀਵਾਰਾਂ ਦੀ ਹਾਲਤ ਹੋਈ ਖਸਤਾ: ਥਾਣਾ ਬਿਸ਼ਨੂਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੀ ਅਣਕਿਆਸੀ ਘਟਨਾ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। ਸਿਆਸੀ ਆਗੂਆਂ ਨੇ ਮ੍ਰਿਤਕ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਬਿਸ਼ਨੂਪੁਰ ਦੇ ਬਾਂਕਾਡਾ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਕੱਚੇ ਘਰ ਹਨ। ਬੀਤੀ ਰਾਤ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਦੀਵਾਰਾਂ ਖਸਤਾ ਹੋ ਗਈਆਂ ਹਨ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੂਰਾ ਮਕਾਨ ਨਹੀਂ ਢਿੱਗਿਆ ਸਗੋਂ ਸਿਰਫ ਇੱਕ ਮਿੱਟੀ ਦੀ ਕੰਧ ਡਿੱਗੀ ਹੈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਹਾਦਸੇ ਵਾਲੀ ਜਗ੍ਹਾਂ ਦਾ ਦੌਰਾ ਕੀਤਾ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਸਾਰੇ ਇੱਕ ਹੀ ਪਰਿਵਾਰ ਦੇ ਬੱਚੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਭਰ ਪਏ ਮੀਂਹ ਕਾਰਨ ਮਿੱਟੀ ਦੀ ਕੰਧ ਡਿੱਗ ਗਈ। ਭਾਰੀ ਮੀਂਹ ਕਾਰਨ ਇਲਾਕੇ ਦੇ ਲੋਕ ਬੇਹਾਲ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.