ETV Bharat / bharat

Wedding Ceremony: 23 ਦਿਨਾਂ 'ਚ ਹੋਣਗੇ 35 ਲੱਖ ਵਿਆਹ, ਜਾਣੋ ਕਿੰਨਾ ਕਰੋੜ ਦਾ ਹੋਵੇਗਾ ਕਾਰੋਬਾਰ

Wedding Ceremony in India: ਇਸ ਸਾਲ ਵਿਆਹਾਂ ਦੇ ਸੀਜ਼ਨ 'ਚ 35 ਲੱਖ ਤੋਂ ਜ਼ਿਆਦਾ ਵਿਆਹ ਸਬੰਧੀ ਸਮਾਗਮ ਹੋਣਗੇ। ਜਿਸ 'ਚ ਕਰੀਬ 4.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ।

Wedding Ceremony
Wedding Ceremony
author img

By ETV Bharat Punjabi Team

Published : Oct 19, 2023, 1:27 PM IST

ਹੈਦਰਾਬਾਦ ਡੈਸਕ : ਦਿਵਾਲੀ ਤੋਂ ਬਾਅਦ ਵਿਆਹਾਂ ਦਾ ਸ਼ੁੱਭ ਮੌਸਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਤਿਓਹਾਰ ਅਤੇ ਫਿਰ ਵਿਆਹ ਪ੍ਰੋਗਰਾਮ ਲਈ ਹੋਣ ਵਾਲੀ ਖਰੀਦਦਾਰੀ ਲਈ ਦਿੱਲੀ ਸਮੇਤ ਦੇਸ਼ ਭਰ ਦੇ ਕਾਰੋਬਾਰੀ ਤਿਆਰੀਆਂ 'ਚ ਲੱਗ ਗਏ ਹਨ। ਦਿਵਾਲੀ ਤੋਂ ਤਰੁੰਤ ਬਾਅਦ ਸ਼ੁਰੂ ਹੋ ਰਹੇ ਵਿਆਹ ਦੇ ਸੀਜ਼ਨ 'ਚ ਇਸ ਵਾਰ ਕਾਰੋਬਾਰੀ ਵੱਡੇ ਕਾਰੋਬਾਰ ਦੀ ਉਮੀਦ ਲਗਾ ਰਹੇ ਹਨ। ਦੱਸ ਦਈਏ ਕਿ ਇਸ ਸਾਲ 23 ਨਵੰਬਰ ਤੋਂ ਵਿਆਹਾਂ ਦੇ ਸੀਜ਼ਨ ਸ਼ੁਰੂ ਹੋ ਕੇ 15 ਦਸੰਬਰ ਤੱਕ ਚਲਣਗੇ।

ਦੇਸ਼ ਭਰ 'ਚ ਲਗਭਗ 35 ਲੱਖ ਵਿਆਹ ਹੋਣਗੇ: ਇਸ ਸਾਲ ਦੌਰਾਨ ਦੇਸ਼ ਭਰ 'ਚ ਲਗਭਗ 35 ਲੱਖ ਵਿਆਹ ਹੋਣਗੇ। ਜਿਸ 'ਚ ਵਿਆਹ ਦੀ ਖਰੀਦਦਾਰੀ ਅਤੇ ਵਿਆਹ ਨਾਲ ਜੁੜੇ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ 'ਚ ਲਗਭਗ 4.25 ਲੱਖ ਕਰੋੜ ਰੁਪਏ ਦਾ ਵੱਡਾ ਖਰਚਾ ਹੋਣ ਦੀ ਉਮੀਦ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਕੌਮੀ ਪ੍ਰਧਾਨ ਬੀ.ਸੀ.ਭਾਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਕੈਟ ਦੀ ਖੋਜ ਬ੍ਰਾਂਚ ਕੈਟ ਰਿਸਰਚ ਐਂਡ ਟ੍ਰੇਡ ਡਿਵੈਲਪਮੈਂਟ ਸੋਸਾਇਟੀ ਦੁਆਰਾ ਹਾਲ ਹੀ ਵਿੱਚ ਦੇਸ਼ ਦੇ 20 ਸ਼ਹਿਰਾਂ ਦੇ ਕਾਰੋਬਾਰੀਆਂ ਅਤੇ ਸੇਵਾ ਪ੍ਰਦਾਤਾ ਦੇ ਵਿਚਕਾਰ ਕੀਤੇ ਗਏ ਇੱਕ ਸਰਵੇ ਅਨੁਸਾਰ, ਦਿੱਲੀ 'ਚ ਇਸ ਸੀਜ਼ਨ ਦੌਰਾਨ 35 ਲੱਖ ਤੋਂ ਜ਼ਿਆਦਾ ਵਿਆਹ ਹੋਣ ਦੀ ਉਮੀਦ ਹੈ। ਪਿਛਲੇ ਸਾਲ ਇਸ ਸਮੇਂ 'ਚ ਕਰੀਬ 32 ਲੱਖ ਵਿਆਹ ਹੋਏ ਸੀ ਅਤੇ ਖਰਚ 3.75 ਲੱਖ ਕਰੋੜ ਰੁਪਏ ਹੋਇਆ ਸੀ।

ਵਿਆਹ ਲਈ ਸ਼ੁੱਭ ਦਿਨ: ਕੈਟ ਦੀ ਅਧਿਆਤਮਿਕ ਅਤੇ ਵੈਦਿਕ ਗਿਆਨ ਕਮੇਟੀ ਦੇ ਚੇਅਰਮੈਨ ਵੈਦਿਕ ਵਿਦਵਾਨ ਅਚਾਰੀਆ ਦੁਰਗੇਸ਼ ਤਾਰੇ ਨੇ ਦੱਸਿਆ ਕਿ ਤਾਰਾਮੰਡਲ ਦੀ ਗਣਨਾ ਅਨੁਸਾਰ ਨਵੰਬਰ ਮਹੀਨੇ ਵਿੱਚ ਵਿਆਹ ਦੀਆਂ ਤਰੀਖਾਂ 23,24,27,28,29 ਹਨ, ਜਦਕਿ ਦਸੰਬਰ ਮਹੀਨੇ ਵਿੱਚ 3,4,7,8,9 ਅਤੇ 15 ਵਿਆਹ ਲਈ ਸ਼ੁਭ ਦਿਨ ਹਨ। ਇਸ ਤੋਂ ਬਾਅਦ ਮੱਧ ਜਨਵਰੀ ਤੱਕ ਸਿਤਾਰਾ ਇੱਕ ਮਹੀਨੇ ਲਈ ਅਸ਼ਟ ਹੋ ਜਾਵੇਗਾ ਅਤੇ ਫਿਰ ਮੱਧ ਜਨਵਰੀ ਤੋਂ ਸ਼ੁਭ ਦਿਨ ਸ਼ੁਰੂ ਹੋ ਜਾਣਗੇ।

ਵਿਆਹਾਂ 'ਚ ਹੋਣ ਵਾਲਾ ਖਰਚਾ: ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆਂ ਕਿ ਵਿਆਹ ਸੀਜ਼ਨ 'ਚ ਕਰੀਬ 6 ਲੱਖ ਵਿਆਹਾਂ 'ਚ ਹਰ ਵਿਆਹ 'ਤੇ 3 ਲੱਖ ਦਾ ਖਰਚਾ ਆਉਣ ਦੀ ਉਮੀਦ ਹੈ। ਜਦਕਿ ਕਰੀਬ 10 ਲੱਖ ਵਿਆਹਾਂ 'ਚ ਹਰ ਵਿਆਹ 'ਤੇ 6 ਲੱਖ, 12 ਲੱਖ ਰੁਪਏ ਦਾ ਖਰਚਾ ਆਵੇਗਾ। 6 ਲੱਖ ਵਿਆਹਾਂ 'ਚ ਹਰ ਵਿਆਹ 'ਤੇ 25 ਲੱਖ ਦਾ ਖਰਚਾ ਆਵੇਗਾ, 50 ਹਜ਼ਾਰ ਵਿਆਹਾਂ 'ਚ ਹਰ ਵਿਆਹ 'ਤੇ 50 ਲੱਖ ਦਾ ਖਰਚਾ ਹੋਵੇਗਾ। ਕੁੱਲ ਮਿਲਾ ਕੇ ਇਸ ਇੱਕ ਮਹੀਨੇ ਅੰਦਰ ਵਿਆਹ ਦੇ ਸੀਜ਼ਨ ਦੌਰਾਨ ਬਾਜ਼ਾਰਾਂ 'ਚ ਵਿਆਹ ਦੀ ਖਰੀਦਦਾਰੀ ਕਰਨ ਲਈ ਕਰੀਬ 4.25 ਲੱਖ ਕਰੋੜ ਰੁਪਏ ਦਾ ਖ਼ਰਚਾ ਹੋਵੇਗਾ।

ਵਿਆਹਾਂ 'ਤੇ ਇਨ੍ਹਾਂ ਚੀਜ਼ਾਂ ਦਾ ਕਾਰੋਬਾਰ: ਭਰਤੀਆ ਅਤੇ ਖੰਡੇਲਵਾਲ ਨੇ ਕਿਹਾ ਕਿ ਵਿਆਹ ਦੇ ਸੀਜ਼ਨ 'ਚ ਕਾਰੋਬਾਰ ਦੀ ਚੰਗੀ ਸੰਭਾਵਨਾ ਨੂੰ ਦੇਖਦੇ ਹੋਏ ਦੇਸ਼ ਭਰ ਦੇ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਦੀਆਂ ਤਿਆਰੀਆਂ ਕੀਤੀਆਂ ਹਨ। ਵਿਆਹ ਦੇ ਸੀਜ਼ਨ ਤੋਂ ਪਹਿਲਾ ਘਰਾਂ ਦੀ ਮੁਰੰਮਤ ਅਤੇ ਪੇਂਟਿੰਗ ਦਾ ਕਾਰੋਬਾਰ ਵੀ ਵੱਡੀ ਮਾਤਰਾ 'ਚ ਹੁੰਦਾ ਹੈ। ਇਸ ਤੋਂ ਇਲਾਵਾ ਕੱਪੜੇ, ਸਾੜੀ, ਲਹਿੰਗਾ, ਫਰਨੀਚਰ ਆਦਿ ਦਾ ਕਾਰੋਬਾਰ ਹੁੰਦਾ ਹੈ। ਵਿਆਹ ਦੇ ਕਾਰਡ, ਸੁੱਕੇ ਮੇਵੇ, ਮਿਠਾਈਆਂ, ਫਲ, ਪੂਜਾ ਦਾ ਸਾਮਾਨ, ਸਜਾਵਟ ਦਾ ਸਮਾਨ ਆਦਿ 'ਤੇ ਵੀ ਖਰਚਾ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.