ETV Bharat / bharat

WEATHER UPDATE: ਕੇਰਲ 'ਚ ਮਾਨਸੂਨ ਦੀ ਦਸਤਕ, ਜਾਣੋ ਕਿਹੋ ਜਿਹਾ ਰਹੇਗਾ ਪੰਜਾਬ ਤੇ ਦਿੱਲੀ ਦਾ ਮੌਸਮ - ਦਿੱਲੀ ਵਿੱਚ ਹੀਟਵੇਵ

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਸਮੇਤ ਦਿੱਲੀ 'ਚ ਤਾਪਮਾਨ ਵਧੇਗਾ। ਮੌਸਮ ਏਜੰਸੀ ਨੇ ਦਿਨ ਖੁਸ਼ਕ ਅਤੇ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

Delhi Weather: There is no respite from the heat for the people of Delhi, the temperature will rise, know the latest updates
WEATHER UPDATE : ਕੇਰਲ 'ਚ ਮਾਨਸੂਨ ਦੀ ਦਸਤਕ, ਜਾਣੋ ਕਿਹੋ ਜਿਹਾ ਰਹੇਗਾ ਦਿੱਲੀ ਤੇ ਪੰਜਾਬ ਦੇ ਮੌਸਮ ਦਾ ਮਿਜਾਜ਼
author img

By

Published : Jun 10, 2023, 11:12 AM IST

ਨਵੀਂ ਦਿੱਲੀ: ਜੂਨ ਦੇ ਮਹੀਨੇ ਸਿਖਰ ਦੀ ਗਰਮੀ ਦਾ ਸਹਾਮਣਾ ਕਰ ਰਹੇ ਪੰਜਾਬ ਵਾਸੀਆਂ ਨੂੰ ਮਾਨਸੂਨ ਦਾ ਇੰਤਜ਼ਾਰ ਹੈ ਕਿ ਕਦੋਂ ਇਸ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਦੇ ਮੌਸਮ ਨੇ ਲੋਕਾਂ ਨੂੰ ਰਾਹਤ ਦਿੱਤੀ ਸੀ ਅਤੇ ਘਰਾਂ ਦੀ ਬਿਜਲੀ ਬਚਾਉਣ ਦਾ ਮੌਕਾ ਵੀ ਮਿਲਿਆ ਸੀ, ਕਿਉਂਕਿ ਪੰਜਾਬ ਦੇ ਲਾਗਲੇ ਸ਼ਹਿਰਾਂ ਦੇ ਨਾਲ-ਨਾਲ ਪੰਜਾਬ ਵਿੱਚ ਚੱਲੀਆਂ ਤੇਜ਼ ਹਵਾਵਾਂ, ਗੜ੍ਹੇ ਅਤੇ ਮੀਂਹ ਕਾਰਨ ਮੌਸਮ ਖ਼ੁਸ਼ਗਵਾਰ ਬਣਿਆ ਰਿਹਾ ਅਤੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ ਸੀ, ਪਰ ਹੁਣ ਅੱਤ ਦੀ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਤੇ ਘਰਾਂ ਤੋਂ ਨਿਕਲਣਾ ਮੁਹਾਲ ਹੋ ਗਿਆ ਹੈ।

ਕਈ ਰਾਜਾਂ ਵਿੱਚ ਮੌਸਮ ਨੇ ਕਰਵਟ ਲੈਣ ਦੀ ਤਿਆਰੀ ਕੀਤੀ: ਉਥੇ ਹੀ ਗੱਲ ਕੇਰਲ 'ਚ ਮਾਨਸੂਨ ਪਹੁੰਚ ਗਿਆ ਹੈ। ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਮੌਸਮ ਨੇ ਕਰਵਟ ਲੈਣ ਦੀ ਤਿਆਰੀ ਕਰ ਲਈ ਹੈ, ਪਰ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਫਿਲਹਾਲ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਤਾਪਮਾਨ ਵਧਣਾ ਤੈਅ ਹੈ। ਮੌਸਮ ਏਜੰਸੀ ਨੇ ਰਾਸ਼ਟਰੀ ਰਾਜਧਾਨੀ 'ਚ ਦਿਨ ਖੁਸ਼ਕ ਅਤੇ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 10 ਜੂਨ ਨੂੰ ਘੱਟੋ-ਘੱਟ ਤਾਪਮਾਨ 28 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦਰਜ ਕੀਤਾ ਜਾ ਸਕਦਾ ਹੈ।

ਦੁਪਹਿਰ ਵੇਲੇ ਉਜਾੜ ਦਿਸਦਾ : ਇਸ ਦੇ ਨਾਲ ਹੀ ਰਾਜਧਾਨੀ ਵਿੱਚ ਅੱਜ ਦਿਨ ਵੇਲੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਨਵੀਂ ਦਿੱਲੀ ਵਿੱਚ ਆਸਮਾਨ ਸਾਫ਼ ਅਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਘੱਟੋ-ਘੱਟ ਇੱਕ ਹਫ਼ਤੇ ਤੋਂ ਦਿੱਲੀ ਵਿੱਚ ਹੀਟਵੇਵ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਦੁਪਹਿਰ ਵੇਲੇ ਉਜਾੜ ਦਿਸਦਾ ਹੈ। ਤੇਜ਼ ਧੁੱਪ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਹਾਲਾਂਕਿ ਦਿੱਲੀ-ਐਨਸੀਆਰ ਲਈ ਗਰਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ, ਪਰ ਇਹ ਵੱਖ-ਵੱਖ ਥਾਵਾਂ 'ਤੇ ਅਨੁਭਵ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਦਰਮਿਆਨੀ ਸ਼੍ਰੇਣੀ ਵਿੱਚ ਔਸਤ AQI 161 ਦਰਜ ਕੀਤਾ ਗਿਆ ਸੀ। 0 ਅਤੇ 50 ਦੇ ਵਿਚਕਾਰ ਇੱਕ AQI ਨੂੰ ਚੰਗਾ, 51 ਅਤੇ 100 ਤਸੱਲੀਬਖਸ਼, 101 ਅਤੇ 200 ਦਰਮਿਆਨਾ, 201 ਅਤੇ 300 ਮਾੜਾ, 301 ਅਤੇ 400 ਬਹੁਤ ਮਾੜਾ, ਅਤੇ 401 ਅਤੇ 500 ਗੰਭੀਰ ਮੰਨਿਆ ਜਾਂਦਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਕੜਾਕੇ ਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਯੂਪੀ ਤੋਂ ਲੈ ਕੇ ਦਿੱਲੀ ਤੱਕ ਧੁੱਪ ਅਤੇ ਵੱਧਦੇ ਪਾਰਾ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਯੂਪੀ ਦੇ ਕਈ ਇਲਾਕਿਆਂ ਵਿੱਚ ਤਾਪਮਾਨ 43 ਡਿਗਰੀ ਜਾਂ ਇਸ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.