ਨਵੀਂ ਦਿੱਲੀ: ਜੂਨ ਦਾ ਮਹੀਨਾ ਜਦ ਹਰ ਪਾਸੇ ਗਰਮੀ ਅਤੇ ਲੂ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ। ਇਸ ਗਰਮੀ ਦੇ ਮੌਸਮ ਵਿਚ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਤੱਕ ਹੋ ਜਾਂਦੀਆਂ ਹਨ। ਪਰ ਇਸ ਸਾਲ ਦੀ ਗਰਮੀ ਦੀ ਤਪਸ਼ ਕੋਈ ਖਾਸ ਮਹਿਸੂਸ ਨਹੀਂ ਹੋ ਰਹੀ। ਦਰਅਸਲ ਪੰਜਾਬ ਭਰ ਵਿਚ ਬੀਤੇ ਦਿਨਾਂ ਤੋਂ ਤੇਜ਼ ਹਵਾਵਾਂ ਤੇ ਹਲਕੀ ਬੂੰਦਾ-ਬਾਂਦੀ ਨੇ ਆਮ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਮੌਸਮ ਦਾ ਬਦਲਿਆ ਹੋਇਆ ਮਿਜਾਜ਼ ਵੇਖਣ ਨੂੰ ਮਿਲਿਆ। ਬੀਤੇ ਦੋ ਦਿਨ ਪਹਿਲਾਂ ਗੁਰਦਾਸਪੁਰ ਵਿਚ ਹੋਈ ਗੜ੍ਹੇਮਾਰੀ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਜਿਥੇ ਸ਼ਿਮਲਾ ਵਾਂਗ ਹਰ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਸੀ। ਸੂਬੇ 'ਚ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਕੁਝ ਥਾਵਾਂ 'ਤੇ ਹਲਕੀ ਬੂੰਦਾ-ਬਾਂਦੀ ਹੋਈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ।
41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ: ਉਥੇ ਹੀ ਗੱਲ ਕੀਤੀ ਜਾਵੇ ਦਿੱਲੀ-ਐਨਸੀਆਰ ਦੀ ਤਾਂ ਇਥੇ ਮੀਂਹ ਕਾਰਨ ਲੋਕਾਂ ਨੂੰ ਮਿਲੀ ਰਾਹਤ ਖ਼ਤਮ ਹੋਣ ਵਾਲੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧਵਾਰ ਨੂੰ ਦਿੱਲੀ ਦੇ ਪੰਜ ਖੇਤਰਾਂ ਵਿੱਚ 40 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਇੱਕ ਜਗ੍ਹਾ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਹਾਲ ਦੀ ਘੜੀ ਇਹ ਘੱਟਣ ਵਾਲਾ ਨਹੀਂ ਹੈ। ਦੂਜੇ ਪਾਸੇ, ਦਿੱਲੀ ਦੀ ਹਵਾ ਦੀ ਗੁਣਵੱਤਾ ਇਸ ਸਮੇਂ 'ਮਾੜੀ' ਸ਼੍ਰੇਣੀ ਵਿੱਚ ਚੱਲ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਬੁੱਧਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 239 ਦਰਜ ਕੀਤਾ ਗਿਆ। ਅਗਲੇ ਦੋ-ਤਿੰਨ ਦਿਨਾਂ ਤੱਕ ਇਸ ਵਿੱਚ ਜ਼ਿਆਦਾ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ।
- World Brain Tumor Day: ਇਸ ਬਿਮਾਰੀ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਲੱਛਣ ਨਜ਼ਰ ਆਉਂਦੇ ਹੀ ਤਰੁੰਤ ਲਓ ਡਾਕਟਰ ਦੀ ਸਲਾਹ
- ਵਿਵਾਦਾਂ 'ਚ ਸੰਨੀ ਦਿਓਲ ਦੀ ਫ਼ਿਲਮ ‘ਗ਼ਦਰ 2’, ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫਿਲਮਾਇਆ ਰੁਮਾਂਟਿਕ ਸੀਨ, SGPC ਨੇ ਜਤਾਇਆ ਇਤਰਾਜ
- Drone and Heroin Recovered: ਬੀਐਸਐਫ ਤੇ ਪੰਜਾਬ ਪੁਲਿਸ ਦੀ ਕਾਰਵਾਈ, ਅੰਮ੍ਰਿਤਸਰ ’ਚੋਂ ਪਾਕਿਸਤਾਨੀ ਡਰੋਨ ਤੇ ਤਰਨਤਾਰਨ ਤੋਂ ਹੈਰੋਇਨ ਬਰਾਮਦ
ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ: ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 38.4 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 25.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਕਈ ਇਲਾਕਿਆਂ 'ਚ ਗਰਮੀ ਨੇ ਆਪਣਾ ਰਵੱਈਆ ਬਰਕਰਾਰ ਰੱਖਿਆ। ਆਸਮਾਨ ਸਾਫ ਹੋਣ ਕਾਰਨ ਸੂਰਜ ਦੀ ਗਰਮੀ ਜ਼ਿਆਦਾ ਮਹਿਸੂਸ ਕੀਤੀ ਗਈ। ਕਈ ਇਲਾਕਿਆਂ 'ਚ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਪੀਤਮਪੁਰਾ ਵਿੱਚ ਸਭ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਜਫਗੜ੍ਹ ਵਿੱਚ 40.4 ਡਿਗਰੀ ਸੈਲਸੀਅਸ, ਪੂਸਾ ਵਿੱਚ 40.3 ਡਿਗਰੀ ਸੈਲਸੀਅਸ ਅਤੇ ਸਪੋਰਟਸ ਕੰਪਲੈਕਸ ਵਿੱਚ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹੀਟ ਵੇਵ ਤੋਂ ਰਾਹਤ : ਮੌਸਮ ਵਿਭਾਗ ਨੇ ਵੀਰਵਾਰ ਤੋਂ 20 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਦਿੱਲੀ ਐਨਸੀਆਰ ਵਿੱਚ 9 ਜੂਨ ਤੋਂ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੋਂ ਵੱਧ ਜਾਣ ਦੀ ਸੰਭਾਵਨਾ ਹੈ। 12 ਅਤੇ 13 ਜੂਨ ਨੂੰ ਤਾਪਮਾਨ 42 ਡਿਗਰੀ ਤੱਕ ਪਹੁੰਚ ਸਕਦਾ ਹੈ। ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਅਜੇ ਤੱਕ ਦਿੱਲੀ 'ਚ ਹੀਟ ਵੇਵ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ।