ETV Bharat / bharat

ਚਿਤੌੜਗੜ੍ਹ ਦਾ ਰੇਲਵੇ ਸਟੇਸ਼ਨ, ਜਿੱਥੇ ਤਸਵੀਰਾਂ ਬਿਆਂ ਕਰ ਰਹੀਆਂ ਇਤਿਹਾਸ - Rajasthan update

ਇਤਿਹਾਸ ਉੱਤੇ ਛਾਈ ਸਮੇਂ ਦੀ ਕਹਾਣੀ ਚਿਤੌੜਗੜ੍ਹ ਦੇ ਰੇਲਵੇ ਜੰਕਸ਼ਨ 'ਤੇ ਉਲੀਕੀ ਗਈ ਹੈ। ਇਥੇ ਦੀਵਾਰਾਂ 'ਤੇ ਡੂੰਘੇ ਚਟੱਕ ਰੰਗਾਂ ਵਿਚ ਮੇਵਾੜ ਦੇ ਸ਼ਾਨਦਾਰ ਇਤਿਹਾਸ ਦੀਆਂ ਕੁਝ ਕਹਾਣੀਆਂ ਸਾਹ ਲੈ ਰਹੀਆਂ ਹਨ।

Railway Junction Of Chittorgarh
ਚਿਤੌੜਗੜ੍ਹ ਦਾ ਰੇਲਵੇ ਸਟੇਸ਼ਨ, ਜਿੱਥੇ ਤਸਵੀਰਾਂ ਬਿਆਂ ਕਰ ਰਹੀਆਂ ਇਤਿਹਾਸ
author img

By

Published : Apr 7, 2021, 11:33 AM IST

ਚਿਤੌੜਗੜ੍ਹ ਦੇ ਰੇਲਵੇ ਸਟੇਸ਼ਨ 'ਤੇ ਸੁੰਦਰੀਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ, ਸਟੇਸ਼ਨ ਪ੍ਰਬੰਧਕਾਂ ਨੇ ਰੰਗਾਂ ਨਾਮ ਅਜਿਹੀ ਕਲਾ ਕੀਤੀ ਹੈ ਕਿ ਇਥੋਂ ਲੰਘਣ ਵਾਲੇ ਯਾਤਰੀ ਇਹ ਸਮਝ ਸਕਦੇ ਹਨ ਕਿ ਮੇਵਾੜ ਦੀ ਧਰਤੀ ਨੇ ਵੀਰ ਪੁੱਤਰਾਂ ਨੂੰ ਜਨਮ ਦਿੱਤਾ ਹੈ। ਵੇਟਿੰਗ ਹਾਲ ਹੋਵੇ ਜਾਂ ਪਲੇਟਫਾਰਮ ਦੀਆਂ ਦੀਵਾਰਾਂ, ਮੇਵਾੜ ਦੀ ਬਹਾਦਰੀ ਅਤੇ ਸਵੈ-ਮਾਣ ਹਰ ਜਗ੍ਹਾ ਧੜਕਦਾ ਜਿਹਾ ਮਹਿਸੂਸ ਹੁੰਦਾ ਹੈ। ਇਹ ਉਹ ਕਹਾਣੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਸਿਰਫ ਕਿਤਾਬਾਂ ਵਿੱਚ ਪੜ੍ਹੀਆਂ ਸਨ।

ਯਾਤਰੀ ਅਨਿਕੇਤ ਵਿਸ਼ਵਕਰਮਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਬਾਰੇ ਕਿਤਾਬਾਂ ਵਿੱਚ ਹੀ ਪੜ੍ਹਿਆਂ ਸੀ ਅਤੇ ਇਥੇ ਆਉਣ ਤੋਂ ਬਾਅਦ ਲੱਗਦਾ ਹੈ ਕਿ ਮਹਾਰਾਣਾ ਪ੍ਰਤਾਪ ਦਾ ਪ੍ਰਤਿਭਾ ਬਾਰੇ ਪਤਾ ਲੱਗਦਾ ਹੈ। ਇਸ ਦੇ ਨਾਲ ਹੀ ਕਿਲ੍ਹੇ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ।

ਚਿਤੌੜਗੜ੍ਹ ਦਾ ਰੇਲਵੇ ਸਟੇਸ਼ਨ, ਜਿੱਥੇ ਤਸਵੀਰਾਂ ਬਿਆਂ ਕਰ ਰਹੀਆਂ ਇਤਿਹਾਸ

ਇੱਥੇ ਸਟੇਸ਼ਨ ਦੀ ਇਕ ਵੀ ਕੰਧ ਅਜਿਹੀ ਨਹੀਂ ਹੈ, ਜੋ ਮੇਵਾੜ ਦੀ ਬਹਾਦਰੀ ਅਤੇ ਲੋਕ ਸਭਿਆਚਾਰ ਨੂੰ ਨਾ ਛੂੰ ਰਹੀ ਹੋਵੇ, ਜੋ ਮੇਵਾੜ ਦੇ ਇਤਿਹਾਸ ਦਾ ਹਰ ਪਾਤਰ ਇਥੇ ਇਕ ਅਨੋਖੀ ਕਹਾਣੀ ਸੁਣਾ ਰਿਹਾ ਹੈ। ਫਿਰ ਚਾਰੇ, ਇਹ ਸਵਾਮੀ ਭਗਤ ਚੇਤਕ ਹੋ ਜਾਂ ਹਾਥੀ ਰਾਮ ਪ੍ਰਸਾਦ, ਦਾਨਵੀਰ ਭਾਮਾਸ਼ਾਹ ਹੋ ਜਾਂ ਫਿਰ ਰਾਜਕੁਮਾਰ ਲਈ ਆਪਣੇ ਪੁੱਤਰ ਨੂੰ ਬਨਵੀਰ ਦੇ ਹਵਾਲੇ ਕਰਦੀ ਪੰਨਾ ਧਾਇ, ਜਾਂ 80 ਜਖ਼ਮਾਂ ਵਾਲੇ ਰਾਣਾ ਸਾਂਗਾ ਹੋ ਜਾਂ ਫਿਰ ਆਪਣੇ ਮੇਵਾੜ ਦੀ ਇਜ਼ਤ ਬਚਾਉਣ ਲਈ ਜੌਹਰ ਕਰਦੀ ਰਾਣੀ ਪਦਮਨੀ, ਹਰ ਕੋਈ ਤਸਵੀਰਾਂ ਆਪਣੀ ਕਹਾਣੀ ਬਿਆਂ ਕਰ ਰਿਹਾ ਹੈ।

ਰੇਲਵੇ ਜੰਕਸ਼ਨ ਚਿਤੌੜਗੜ੍ਹ ਦੇ ਸਟੇਸ਼ਨ ਸੁਪਰਡੈਂਟ ਸੁਭਾਸ਼ ਪੁਰੋਹਿਤ ਨੇ ਦੱਸਿਆ ਕਿ ਇਹ ਕੰਧ-ਚਿੱਤਰ ਭੀਲਵਾੜਾ ਦੇ ਇਕ ਪੇਂਟਰ ਵਲੋਂ ਬਣਾਇਆ ਗਿਆ ਹੈ। ਜੰਕਸ਼ਨ ਦੇ ਸਟੇਸ਼ਨ ਸੁਪਰਡੈਂਟ ਸੁਭਾਸ਼ ਪੁਰੋਹਿਤ ਦਾ ਕਹਿਣਾ ਹੈ ਕਿ ਰੇਲਵੇ ਨੇ ਉਨ੍ਹਾਂ ਵਲੋਂ ਕੀਤੀ ਕਲਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਇਨਾਮ ਵੀ ਦਿੱਤਾ।

ਰੇਲ ਦੇ ਸਫਰ ਵਿੱਚ ਖਿੜਕਿਆ ਤੋਂ ਤੁਸੀ ਰਾਜਸਥਾਨ ਦੇ ਖੇਤ ਲਹਿਰਾਉਂਦੇ ਤਾਂ ਵੇਖੇ ਹੋਣਗੇ, ਪਰ ਇਹ ਅਜਿਹਾ ਸਟੇਸ਼ਨ ਹੈ, ਜਿੱਥੇ ਸਮੇਂ ਦੀ ਖਿੜਕੀ ਤੋਂ ਇਤਿਹਾਸ ਦਿਖਾਈ ਦਿੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.