ਨਵੀਂ ਦਿੱਲੀ : ਲੰਮੇਂ ਸਮੇਂ ਤੋਂ ਪ੍ਰੀਖਿਆਵਾਂ ਦੇ ਨਤੀਜੇ ਲਈ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕੌਂਸਲ (CISCE) ਤੇ (ICS ) ਵੱਲੋਂ 10 ਅਤੇ 12ਵੀਂ ਦੇ ਨਤੀਜੇ ਭਲਕੇ ਦਪੁਹਿਰ 3 ਵਜੇ ਐਲਾਨੇ ਜਾਣਗੇ ।
ਵਿਦਿਆਰਥੀ ਭਲਕੇ ਦੁਪਹਿਰ 3 ਵਜੇ ਤੋਂ ਬਾਅਦ CISCE ਦੀ ਅਧਿਕਾਰਕ ਵੈੱਬਸਾਈਟ cisce.org ’ਤੇ ਨਤੀਜੇ ਦੇਖ ਸਕਦੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਈਐਸਸੀਈ ਨੇ ਭਾਰਤ ਦੇ ਵੱਖ ਵੱਖ ਹੋਰਨਾਂ ਰਾਸ਼ਟਰੀ ਅਤੇ ਸੂਬਾ ਬੋਰਡਾਂ ਦੇ ਨਾਲ ਕੋਵਿਡ 19 ਸਥਿਤੀ ਕਾਰਨ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਬੋਰਡ ਨੇ ਨਿਰਧਾਰਤ ਅੰਦਰੂਨੀ ਮੁਲਾਂਕਣ ਨੀਤੀ ਦੇ ਅਧਾਰ ’ਤੇ ਨਤੀਜੇ ਤਿਆਰ ਕਰਨ ਦਾ ਫੈਸਲਾ ਲਿਆ ਸੀ।
ਇਹ ਵੀ ਪੜ੍ਹੋ : ਵੇਖੋ ਦੂਜੀ ਵਾਇਰਲ ਵੀਡੀਓ, ਕਿਵੇਂ ਪਾਣੀ ਚੋਂ ਨਿਕਲੀ ਜ਼ਮੀਨ