ਨਵੀਂ ਦਿੱਲੀ : ਦਿੱਲੀ ਮੈਟਰੋ ਦੀ ਬਲੂ ਲਾਈਨ 'ਚ ਬਾਂਦਰ ਵੱਲੋਂ ਦਿੱਲੀ ਮੈਟਰੋ 'ਚ ਕਲਾਬਾਜੀਆਂ ਦਿਖਾਉਂਣ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਦਿੱਲੀ ਮੈਟਰੋ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਵੀਡੀਓ ਕਦੋਂ ਦੀ ਹੈ।
ਵਾਇਰਲ ਵੀਡੀਓ ਵਿੱਚ, ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੈਟਰੋ ਕੋਚ ਵਿੱਚ ਦਾਖਲ ਹੋਣ ਤੋਂ ਬਾਅਦ, ਬਾਂਦਰ ਸਟੈਂਡਿੰਗ ਰੋੜ ਨੂੰ ਫੜ ਕੇ ਕਲਾਕਾਰੀ ਦਿਖਾ ਅਤੇ ਫਿਰ ਇਕ ਯਾਤਰੀ ਦੇ ਕੋਲ ਬੈਠ ਕੇ ਅਤੇ ਬਾਹਰ ਦੇ ਨਜ਼ਾਰੇ ਦਾ ਅਨੰਦ ਲੈ ਰਿਹਾ ਹੈ।
ਇਹ ਵੀ ਪੜ੍ਹੋ:ਮਾਮੂਲੀ ਝਗੜੇ ਨੂੰ ਲੈਕੇ ਚੱਲੀ ਗੋਲੀ
ਇਸ ਦੇ ਨਾਲ ਹੀ ਮੈਟਰੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਟਰੋ ਮੈਨੇਜਮੈਂਟ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਵੇਂ ਬਾਂਦਰ ਚੱਲਦੀ ਰੇਲ ਗੱਡੀ ਦੇ ਅੰਦਰ ਆਇਆ। ਇਸ ਦੇ ਲਈ ਸੀ.ਸੀ.ਟੀ.ਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।