ਭੀਲਵਾੜਾ: ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੇ ਪੀਣ ਵਾਲੇ ਪਾਣੀ ਦੀ ਬੋਤਲ ਵਿੱਚ ਪਿਸ਼ਾਬ ਮਿਲਾਉਣ ਦਾ ਇਲਜ਼ਾਮ ਲਾਇਆ ਹੈ। ਇਹ ਘਟਨਾ ਜ਼ਿਲ੍ਹੇ ਦੇ ਲੁਹਾਰੀਆ ਕਸਬੇ ਦੇ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ। ਇਸ ਦੇ ਵਿਰੋਧ 'ਚ ਸੋਮਵਾਰ ਨੂੰ ਲੁਹਾਰੀਆ ਪਿੰਡ ਦਾ ਮਾਹੌਲ ਗਰਮਾ ਗਿਆ। ਵੱਡੀ ਗਿਣਤੀ 'ਚ ਪਿੰਡ ਵਾਸੀ ਸਕੂਲ ਦੇ ਗੇਟ 'ਤੇ ਪਹੁੰਚ ਗਏ ਅਤੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ |
ਕਸਬਾ ਛਾਉਣੀ 'ਚ ਤਬਦੀਲ : ਮਾਹੌਲ ਵਿਗੜਦਾ ਦੇਖ ਕੇ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵਧੀਕ ਪੁਲਿਸ ਸੁਪਰਡੈਂਟ ਘਨਸ਼ਿਆਮ ਸ਼ਰਮਾ ਸਮੇਤ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ। ਉਨ੍ਹਾਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪੁਲਿਸ ਤਾਇਨਾਤ ਕੀਤੀ ਗਈ ਹੈ।
ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ: ਵਧੀਕ ਪੁਲਿਸ ਸੁਪਰਡੈਂਟ ਘਣਸ਼ਿਆਮ ਸ਼ਰਮਾ ਨੇ ਦੱਸਿਆ ਕਿ 28 ਜੁਲਾਈ ਨੂੰ ਲੁਹਾਰੀਆ ਕਸਬੇ ਦੇ ਸਕੂਲ ਦੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੇ ਅੱਧੀ ਛੁੱਟੀ ਦੌਰਾਨ ਪੀਣ ਵਾਲੇ ਪਾਣੀ ਦੀ ਬੋਤਲ ਵਿੱਚ ਪਿਸ਼ਾਬ ਮਿਲਾਉਣ ਦਾ ਇਲਜ਼ਾਮ ਲਗਾਇਆ ਸੀ। ਇਹ ਇਲਜ਼ਾਮ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਸਕੂਲੀ ਵਿਦਿਆਰਥੀ 'ਤੇ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਹੰਗਾਮਾ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਹਟਾ ਦਿੱਤਾ। ਮਾਮਲੇ 'ਚ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
- Raghav Chadha on Ordinance Bill: ਦਿੱਲੀ ਆਰਡੀਨੈਂਸ ਬਿੱਲ 'ਤੇ 'ਆਪ' ਦੇ ਰਾਘਵ ਚੱਢਾ ਨੇ ਕਿਹਾ- ਦਿੱਲੀ ਸਰਕਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼
- ਅਨੁਰਾਗ ਠਾਕੁਰ ਦਾ ਵਿਰੋਧੀ ਧਿਰ 'ਤੇ ਹਮਲਾ, ਕਿਹਾ- ਜੇਕਰ ਮੁੱਦੇ ਸੜਕਾਂ 'ਤੇ ਉਠਾਉਣੇ ਹਨ ਤਾਂ ਸਦਨ 'ਚ ਚੁਣੇ ਜਾਣ ਦਾ ਕੀ ਫਾਇਦਾ?
- Anju alias Fatima in Pakistan : ਭਾਰਤ ਛੱਡ ਕੇ ਬਾਰਡਰ ਪਾਰ ਗਈ ਅੰਜੂ ਦੀ ਖਾਤਿਰਦਾਰੀ 'ਚ ਰੁੱਝਿਆ ਪਾਕਿਸਤਾਨ, ਜ਼ਮੀਨ ਦਿੱਤੀ ਤੇ ਨੌਕਰੀ ਦਾ ਪ੍ਰਸਤਾਵ, ਪੜ੍ਹੋ ਅਜਿਹਾ ਕਿਉਂ?
ਰੋਸ ਵਜੋਂ ਬਾਜ਼ਾਰ ਬੰਦ: ਵਧੀਕ ਜ਼ਿਲ੍ਹਾ ਕੁਲੈਕਟਰ ਰਾਜੇਸ਼ ਗੋਇਲ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਕਿਸੇ ਘਟਨਾ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਸਨ। ਦੋਵਾਂ ਧਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਹੈ। ਸਕੂਲ ਵਿੱਚ ਪੀਣ ਵਾਲੇ ਪਾਣੀ ਵਿੱਚ ਪਿਸ਼ਾਬ ਦੀ ਮਿਲਾਵਟ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਮਾਮਲੇ 'ਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਕਾਲੂ ਲਾਲ ਗੁਰਜਰ ਨੇ ਕਿਹਾ ਕਿ ਘਟਨਾ ਦੇ ਵਿਰੋਧ 'ਚ ਬਾਜ਼ਾਰ ਬੰਦ ਕਰਵਾਇਆ ਗਿਆ ਹੈ |