ETV Bharat / bharat

ਜਦੋਂ ਮਾਵਾਂ ਬੱਚਿਆਂ ਨੂੰ ਪੜ੍ਹਣ ਲਈ ਬਾਹਰ ਖੇਡਣ ਭੇਜੇ, ਜਾਣੋ ਕਿਵੇਂ - Village Wall

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਨਰਹਰਪੁਰ ਬਲਾਕ ਦੀ ਹਰ ਗ੍ਰਾਮ ਪੰਚਾਇਤ ਦੀਆਂ ਕੰਧਾਂ ਤੁਹਾਨੂੰ ਸਟੱਡੀ ਬੋਰਡ ਵਾਂਗ ਨਜ਼ਰ ਆਉਣਗੀ। ਨਜ਼ਰ ਘੁੰਮਾਉਂਗੇ ਤਾਂ ਕਿਤੇ ਕਕਹਰਾ ਲਿਖਿਆ ਮਿਲੇਗਾ ਤਾਂ ਕਿਤੇ ਅੰਗਰੇਜ਼ੀ ਅਲਫਾਬੇਟ, ਕੀਤੇ ਬੱਚੇ ਗਣਿਤ ਪੜ੍ਹਦੇ ਮਿਲਣਗੇ ਤਾਂ ਕੀਤੇ ਫਲਾਂ ਦੇ ਨਾਂਅ ਰਟਦੇ।

ਫ਼ੋਟੋ
ਫ਼ੋਟੋ
author img

By

Published : Apr 19, 2021, 11:33 AM IST

ਛੱਤੀਸਗੜ੍ਹ: ਛੋਟਾ 'ਅ' ਤੋਂ ਅਨਾਰ, ਵੱਡਾ 'ਆ' ਤੋਂ ਆਮ, ਆਓ ਚਲੋਂ ਯਾਦ ਕਰੀਏ ਅਸੀਂ ਫਲਾਂ ਦੇ ਨਾਂਅ... 'ਏ' ਫਾਰ ਐਪਲ, 'ਬੀ' ਫਾਰ ਬਾਲ.... ਪਹਾੜੇ ਪੜ੍ਹ ਕੇ ਕਰੋ ਕਮਾਲ.....ਆਇਤਾਕਾਰ ਸਿੱਖੋ, ਵਰਗ ਸਿੱਖੋ, ਸਿਖੋ ਇੱਕ, ਦੋ ਤਿੰਨ ਚਾਰ... ਕੰਧਾਂ ਪਿੰਡ ਦੀਆਂ ਸਕੂਲ ਬਣੈ... ਪੜ੍ਹੋ ਇਕਾਈ, ਦਹਾਈ ਸੈਕੜਾਂ ਹਜ਼ਾਰ.....ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਨਰਹਰਪੁਰ ਬਲਾਕ ਦੀ ਹਰ ਗ੍ਰਾਮ ਪੰਚਾਇਤ ਦੀਆਂ ਕੰਧਾਂ ਤੁਹਾਨੂੰ ਸਟੱਡੀ ਬੋਰਡ ਵਾਂਗ ਨਜ਼ਰ ਆਉਣਗੀ। ਨਜ਼ਰ ਘੁੰਮਾਉਂਗੇ ਤਾਂ ਕਿਤੇ ਕਕਹਰਾ ਲਿਖਿਆ ਮਿਲੇਗਾ ਤਾਂ ਕਿਤੇ ਅੰਗਰੇਜ਼ੀ ਅਲਫਾਬੇਟ, ਕੀਤੇ ਬੱਚੇ ਗਣਿਤ ਪੜ੍ਹਦੇ ਮਿਲਣਗੇ ਤਾਂ ਕੀਤੇ ਫਲਾਂ ਦੇ ਨਾਂਅ ਰਟਦੇ।

ਵੇਖੋ ਵੀਡੀਓ

ਕੋਰੋਨਾ ਕਾਲ ਵਿੱਚ ਬੱਚਿਆਂ ਦੀ ਪੜਾਈ ਚਲਦੀ ਰਹੇ। ਉਹ ਖੇਡਦੇ ਹੋਏ ਪੜਦੇ ਰਹਿਣ ਇਸ ਲਈ ਪ੍ਰਿੰਟ ਰੀਚ ਦੇ ਤੌਰ ਉੱਤੇ ਇਹ ਕਾਢ ਕੱਢੀ ਗਈ ਹੈ ਕੰਧਾਂ ਉੱਤੇ ਰੰਗ ਬਿਰੰਗੇ ਅੱਖਰ ਦੇਖ ਕੇ ਬੱਚੇ ਰੁਕਦੇ ਹੈ ਅਤੇ ਪੜ੍ਹਣ ਲਗਦੇ ਹਨ। ਇਹ ਕੰਨਸੈਪਟ ਕਿਵੇਂ ਅਤੇ ਕਿਉਂ ਲਿਆਦਾਂ ਗਿਆ ਹੈ ਇਸ ਬਾਰੇ ਸੰਕੁਲ ਕੋਆਰਡੀਨੇਟਰ ਗੁਪਤੇਸ਼ ਕੁਮਾਰ ਸਲਾਮ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ।

ਬਲਾਕ ਕੋਆਰਡੀਨੇਟਰ ਗੁਪਤੇਸ਼ ਕੁਮਾਰ ਸਲਾਮ ਨੇ ਕਿਹਾ ਕਿ ਪ੍ਰਿੰਟ ਰੀਚ ਦਾ ਮਤਲਬ ਇਹ ਹੈ ਕਿ ਪਿੰਡ ਦੇ ਜਿਸ ਮੁਹੱਲੇ, ਘਰਾਂ ਅਤੇ ਜਿਸ ਗਲੀ ਵਿੱਚ ਪੜ੍ਹਣ ਵਾਲੇ ਬੱਚੇ ਹਨ ਉਨ੍ਹਾਂ ਦੇ ਚੌਗਿਰਦੇ 'ਚ ਅਜਿਹਾ ਵਾਤਾਵਰਣ ਤਿਆਰ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਨੂੰ ਗਣਿਤ ਦਾ ਹੁਨਰ, ਭਾਸ਼ਾਈ ਗਿਆਨ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਪਿੰਡ ਦੇ ਚੌਹਾਰੇ, ਭੀੜ ਭਾੜ ਵਾਲੀਆਂ ਗਲੀਆਂ ਜਾਂ ਅਜਿਹੀ ਥਾਵਾਂ ਉੱਤੇ ਮਾਰਕਿੰਗ ਕਰੀਏ ਜਿੱਥੇ ਬੱਚਿਆਂ ਦਾ ਆਉਣਾ ਜਾਣਾ ਹੁੰਦਾ ਹੈ। ਇਸ ਵਿੱਚ ਦੁਕਾਨ, ਜਨਤਕ ਨਲ ਵੀ ਸ਼ਾਮਲ ਹੈ। ਇੱਥੇ ਬੱਚੇ ਨਹਾਉਣ ਆਉਂਦੇ ਹਨ। ਇੱਥੇ ਬੱਚਿਆਂ ਦੀ ਪਹੁੰਚ ਆਸਾਨੀ ਨਾਲ ਹੋਵੇਗੀ। ਆਉਂਦੇ ਜਾਂਦੇ ਉਹ ਪੜ੍ਹ ਸਕਣਗੇ।

ਬੱਚਿਆਂ ਦੇ ਮਾਤਾ ਪਿਤਾ ਕਹਿੰਦੇ ਹਨ ਕਿ ਬੱਚੇ ਖੁਦ ਤਾਂ ਪੜ੍ਹਦੇ ਹੀ ਹਨ ਇੱਕ ਦੂਜੇ ਨੂੰ ਪੁਛਦੇ ਵੀ ਹਨ ਕਿ ਇਹ ਕੀ ਲਿਖਿਆ ਹੈ, ਘਰ ਵਾਲਿਆਂ ਤੋਂ ਵੀ ਦੀਵਾਰਾਂ ਦੇਖ ਕੇ ਪੁਛਦੇ ਹਨ।

ਪਾਲਕ ਫੁਲਮਤ ਚੱਕਰਧਾਰੀ ਅਤੇ ਰਾਮੇਸ਼ਵਰੀ ਮੰਡਾਵੀ ਨੇ ਕਿਹਾ ਕਿ ਬੱਚਿਆ ਨੂੰ ਬਹੁਤ ਫਾਇਦਾ ਹੋਵੇਗਾ। ਬੱਚੇ ਆਉਂਦੇ ਜਾਂਦੇ ਹਨ ਤਾਂ ਉਨ੍ਹਾਂ ਦੀ ਨਜ਼ਰ ਦੀਵਾਰ ਉੱਤੇ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਹੈ ਕਿ ਕੀ-ਕੀ ਲਿਖਿਆ ਹੈ। ਇੱਕ ਦੂਜੇ ਨੂੰ ਪੁਛਦੇ ਵੀ ਹਨ ਕੀ ਲਿਖਿਆ ਹੈ। ਇਸ ਨਾਲ ਗਿਆਨ ਵਧਦਾ ਹੈ ਘਰ ਆ ਕੇ ਦਸਦੇ ਵੀ ਹਨ ਅਤੇ ਜੋ ਸਮਝ ਨਹੀਂ ਆਉਂਦਾ ਉਹ ਪੁਛਦੇ ਵੀ ਹਨ। ਮੈਂ ਵੀ ਨਹੀਂ ਜਾਣਦੀ ਸੀ, ਬਾਜ਼ਾਰ ਜਾਂਦੇ ਸਮੇਂ ਦੀਵਾਰ ਉੱਤੇ ਦੇਖਿਆ ਕਿ ਪੜ੍ਹਣ ਲਈ ਲਿਖਿਆ ਹੈ। ਦੇਖਿਆ ਤਾਂ ਕੰਧ ਉੱਤੇ ਗਿਣਤੀ ਲਿਖੀ ਸੀ।

ਪਾਂਡਰੀਪਨੀ ਦੇ ਮੁੱਖ ਅਧਿਆਪਕ ਸਹਿਦੇਵ ਰਾਮ ਕੁੰਜਾਮ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਸਕੂਲ ਬੰਦ ਹਨ। ਮੁਹੱਲਾ ਕਲਾਸ ਸਿਰਫ਼ 1 ਜਾਂ 2 ਘੰਟੇ ਦੇ ਲਈ ਲੱਗ ਰਹੀ ਹੈ। ਮੁਹੱਲਾ ਕਲਾਸ ਬੱਚਿਆਂ ਦੀ ਸਿੱਖਿਆ ਦੀ ਗੁਣਵਤਾ ਦੇ ਲਈ ਨਾਕਾਫੀ ਹੈ। ਪ੍ਰਿੰਟ ਰੀਚ ਬਹੁਤ ਲਾਹੇਵੰਦ ਹੈ। ਸਕੂਲ ਨਹੀਂ ਵੀ ਲੱਗੇਗਾ ਤਾਂ ਉਹ ਖੇਡਦੇ ਹੋਏ ਚੀਜਾਂ ਨੂੰ ਸਿੱਖ ਸਕਦੇ ਹਨ।

ਛੱਤੀਸਗੜ੍ਹ ਵਿੱਚ ਲੌਕਡਾਊਨ ਦੇ ਦੌਰਾਨ ਜਦੋਂ ਸਕੂਲ ਬੰਦ ਹੋਏ ਤਾਂ ਅਸੀਂ ਦੇਖਿਆ ਕਿ ਬਸਤਰ ਵਿੱਚ ਲਾਉਡ ਸਪੀਕਰ ਦੇ ਰਾਹੀਂ, ਕਦੇ ਮੁਹੱਲਾ ਕਲਾਸ ਲਗਾ ਕੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਕਿਤੇ ਮਾਸਟਰ ਜੀ ਟੀਵੀ ਲੈ ਕੇ ਹੀ ਬੱਚਿਆਂ ਨੂੰ ਪੜ੍ਹਾਉਣ ਪਹੁੰਚ ਜਾਂਦੇ ਸੀ। ਇਨ੍ਹਾਂ ਸਭ ਵਿਚਾਲੇ ਪ੍ਰਿੰਟ ਰੀਚ ਬਹੁਤ ਹੀ ਵਧੀਆ ਬਦਲ ਹੈ। ਇੱਥੇ ਬੱਚੇ ਖੇਡਦੇ ਹੋਏ ਪੜ੍ਹ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.