ਉਤਰਾਖੰਡ: ਇਹਨਾਂ ਦਿਨਾਂ ਵਿੱਚ ਪਹਾੜ ਖਿਸਕਣ ਦੀਆਂ ਖ਼ਬਰਾਂ ਹਰ ਸਾਲ ਆਉਦੀਆਂ ਹਨ ਤੇ ਭਾਰੀ ਨੁਕਸਾਨ ਵੀ ਹੁੰਦਾ ਹੈ ਕੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ, ਪਰ ਫੇਰ ਵੀ ਲੋਕ ਮੋਜ਼ ਮਸਤੀ ਲਈ ਪਹਾੜਾਂ ਵੱਲ ਚਲੇ ਜਾਂਦੇ ਹਨ ਤੇ ਮੁਸਿਬਤ ਵਿੱਚ ਫਸ ਜਾਂਦੇ ਹਨ ਜਦਕਿ ਉਥੇ ਦੇ ਸਥਾਨਕ ਲੋਕ ਘਰਾਂ ਤੋਂ ਨਿਕਲਣਾ ਬੰਦ ਕਰ ਦਿੰਦੇ ਹਨ।
ਇਹ ਵੀ ਪੜੋ: ਕਾਬੁਲ 'ਚ ਅਮਰੀਕਾ ਦੀ ਏਅਰ ਸਟ੍ਰਾਈਕ, ਏਅਰਪੋਰਟ ਜਾ ਰਹੇ ਆਤਮਘਾਤੀ ਹਮਲਾਵਰ ਨੂੰ ਉਡਾਇਆ
ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਜੋ ਕਿ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਨਰਿੰਦਰਨਗਰ ਦੀ ਹੈ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਾੜ ਕਿਸ ਤਰ੍ਹਾਂ ਖਿਸਕ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਅਚਾਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਸਕੂਟੀ ਸਵਾਰ ਵਾਲ -ਵਾਲ ਬਚ ਗਿਆ ਹੈ। ਸਕੂਟੀ ਸਵਾਰ ਚੰਬਾ ਤੋਂ ਰਿਸ਼ੀਕੇਸ਼ ਜਾ ਰਿਹਾ ਸੀ, ਜਦੋਂ ਅਚਾਨਕ ਨਰਿੰਦਰਨਗਰ ਨੇੜੇ ਪਹਾੜੀ ਤੋਂ ਵੱਡੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਜਲਦੀ ਹੀ ਸਾਰੀ ਸੜਕ ਮਲਬੇ ਅਤੇ ਪੱਥਰਾਂ ਨਾਲ ਢੱਕੀ ਗਈ ਤੇ ਸਕੂਟੀ ਸਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ।