ਮੁੰਬਈ: ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੂੰ ਇਕ ਦੋ ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਸਾਂਹ ਲੈਣ ‘ਚ ਪ੍ਰੇਸ਼ਾਨੀ ਹੋਣ ਕਾਰਨ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਅੱਜ ਸਵੇਰੇ ਆਈਸੀਯੂ ‘ਚ ਲਿਜਾਉਣਾ ਪਿਆ। ਹੁਣ ਹਸਪਤਾਲ ਵੱਲੋਂ ਜਾਰੀ ਸਿਹਤ ਬੁਲਟਿਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਇਕ ਦੋ ਦਿਨਾਂ ਵਿੱਚ ਛੁੱਟੀ ਮਿਲ ਜਾਏਗੀ। ਸਾਇਰਾ ਬਾਨੋ ਸਾਲ 1968 ਵਿੱਚ ਪੜੋਸਣ, 1976 ਵਿਈਚ ਹੇਰਾ ਫੇਰੀ, 1967 ਵਿੱਚ ਦੀਵਾਨਾ ਅਤੇ 1970 ਵਿੱਚ ਪੂਰਵ ਔਰ ਪਛਚਿਮ ਜਹੀਆਂ ਫਿਲਮਾਂ ਕਰਕੇ ਖਾਸੀ ਪ੍ਰਸਿੱਧ ਹੋਏ ਸਨ।
ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਵਿੱਚ ਤਿੰਨ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਹੈ। 77 ਸਾਲਾ ਅਦਾਕਾਰ ਹਿੰਦੂਜਾ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਹਨ। ਰਿਪੋਰਟਾਂ ਦੇ ਅਨੁਸਾਰ, ਸਾਇਰਾ ਨੂੰ ਬਲੱਡ ਪ੍ਰੈਸ਼ਰ ਅਤੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਉਤਰਾਅ -ਚੜ੍ਹਾਅ ਦੇ ਕਾਰਨ ਹਸਪਤਾਲ ਲਿਜਾਇਆ ਗਿਆ ਸੀ।
ਇਹ ਵੀ ਪੜੋ: ਅਦਾਕਾਰਾ ਪਾਇਲ ਰੋਹਤਗੀ ਵਿਰੁੱਧ ਮਾਮਲਾ ਦਰਜ
ਹਸਪਤਾਲ ਦੇ ਸੂਤਰਾਂ ਮੁਤਾਬਕ ਸਾਇਰਾ ਨੂੰ ਬਲੱਡ ਪ੍ਰੈਸ਼ਰ ਸਬੰਧੀ ਪ੍ਰੇਸ਼ਾਨੀ ਕਾਰਨ ਤਿੰਨ ਦਿਨ ਪਹਿਲਾਂ ਹਸਪਦਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਹੁਣ ਅੱਜ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰਨਾ ਪਿਆ ਹੈ। ਸਾਇਰਾ ਵੀ ਉਸੇ ਹਸਪਤਾਲ ਵਿੱਚ ਭਰਤੀ ਹਨ, ਜਿੱਥੇ ਉਨ੍ਹਾਂ ਦੇ ਪਤੀ ਮਹਾਨ ਅਦਾਕਾਰ ਦਲੀਪ ਕੁਮਾਰ ਜੁਲਾਈ ਵਿੱਚ ਇਲਾਜ ਅਧੀਨ ਭਰਤੀ ਰਹੇ ਸੀ।
ਜਿਕਰਯੋਗ ਹੈ ਕਿ ਬੀਤੀ 7 ਜੁਲਾਈ ਨੂੰ ਦਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਸੀ। ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਹੀ 98 ਸਾਲਾ ਦਲੀਪ ਕੁਮਾਰ ਨੇ ਆਖਰੀ ਸਾਂਹ ਲਿਆ ਸੀ। ਦਲੀਪ ਸਾਹਿਬ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਉਨ੍ਹਾਂ ਦੇ ਆਖਰੀ ਸਾਂਹ ਵੇਲੇ ਨਾਲ ਰਹੇ ਸਨ। ਸਾਇਰਾ ਦਲੀਪ ਕੁਮਾਰ ਦਾ ਖਾਸ ਧਿਆਨ ਰੱਖਦੇ ਰਹੇ ਹਨ ਅਤੇ ਪ੍ਰਸ਼ੰਸਕਾਂ ਨੂੰ ਲਗਾਤਾਰ ਦੁਆ ਕਰਨ ਦੀ ਅਪੀਲ ਵੀ ਕਰਦੇ ਰਹੇ ਸੀ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਾਇਰਾ ਬਾਨੋ ਦਲੀਪ ਕੁਮਾਰ ਨਾਲੋਂ 22 ਸਾਲ ਛੋਟੇ ਹਨ।
ਇੱਕ ਇੰਟਰਵਿਊ ਵਿੱਚ ਸਾਇਰਾ ਬਾਨੋ ਨੇ ਦੱਸਿਆ ਸੀ ਕਿ ਉਹ 12 ਸਾਲ ਦੀ ਉਮਰ ਤੋਂ ਹੀ ਦਲੀਪ ਕੁਮਾਰ ਨਾਲ ਪਿਆਰ ਕਰਨ ਲੱਗੇ ਸੀ। ਜਦੋਂ ਇਹ ਗੱਲ ਦਲੀਪ ਸਾਹਿਬ ਨੂੰ ਪਤਾ ਲੱਗੀ ਤਾਂ ਉਸ ਵੇਲੇ ਉਹ 44 ਸਾਲ ਦੇ ਸੀ। ਸਾਲ 1966 ਵਿੱਚ ਦਲੀਪ ਦਾ ਵਿਆਹ ਧੂਮ ਧੜੱਕੇ ਨਾਲ ਹੋਇਆ। 1961 ਵਿੱਚ ਫਿਲਮ ‘ਜੰਗਲੀ‘ ਨਾਲ ਸ਼ੰਮੀ ਕਪੂਰ ਦੇ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਜਿਕਰਯੋਗ ਹੈ ਕਿ 1963 ਤੋਂ ਲੈ ਕੇ 1969 ਤੱਕ ਦੇ ਦੌਰ ਵਿਈਚ ਸਾਇਰਾ ਸਭ ਤੋਂ ਵੱਧ ਕੀਮਤ ਦੀ ਅਦਾਕਾਰਾਂ ਵਿੱਚ ਸ਼ੁਮਾਰ ਹੋ ਚੁੱਕੇ ਸਨ। ਸਾਇਰਾ ਇਸ ਦੌਰਾਨ ਤੀਜੇ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਸੀ।
ਸਾਲ 1971 ਤੋੰ ਲੈ ਕੇ 1976 ਤੱਕ ਉਨ੍ਹਾਂ ਦਾ ਨਾਂ ਇਸ ਲਿਸਟ ਵਿੱਚ ਚੌਥੇ ਨੰਬਰ ‘ਤੇ ਸੀ।
ਸਾਇਰਾ ਦੀ ਮਾਂ ਨਸੀਮ ਬਾਨੋ ਵੀ ਆਪਣੇ ਜਮਾਨੇ ਦੇ ਮਸ਼ਹੂਰ ਅਦਾਕਾਰ ਸਨ। ਸਾਇਰਾ ਦਾ ਜਨਮ ਸਾਲ 1941 ਵਿੱਚ ਹੋਇਆ ਸੀ ਅਤੇ ਛੇ ਸਾਲ ਬਾਅਦ 1947 ਵਿੱਚ ਭਾਰਤ-ਪਾਕਿ ਵੰਡ ਦੌਰਾਨ ਸਾਇਰਾ ਦੇ ਪਿਤਾ ਪਾਕਿਸਤਾਨ ਚਲੇ ਗਏ ਅਤੇ ਮਾਂ ਉਨ੍ਹਾਂ ਨੂੰ ਲੈ ਕੇ ਹਿੰਦੁਸਤਾਨ ਵਿੱਚ ਰਹੀ। ਇਸ ਤੋਂ ਬਾਅਦ ਨਸੀਮ ਆਪਣੀ ਬੇਟੀ ਸਾਇਰਾ ਨੂੰ ਲੈ ਕੇ ਲੰਦਨ ਚਲੇ ਗਏ ਅਤੇ ਉੱਥੇ ਹੀ ਉਨ੍ਹਾਂ ਦੀ ਪੜ੍ਹਾਈ ਕਰਵਾਈ।