ਹੈਦਰਾਬਾਦ: ਭਾਰਤ ਹੀ ਨਹੀਂ ਪੂਰੀ ਦੁਨੀਆ 'ਚ ਆਉਣ ਵਾਲੇ ਸਾਲ ਨੂੰ ਲੈ ਕੇ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਨਵਾਂ ਸਾਲ 2022 ਆਉਣ ਵਾਲਾ ਹੈ। ਦੂਨੀਆਭਰ ’ਚ ਪ੍ਰਸਿੱਧ ਬਾਬਾ ਵੇਂਗਾ ਦੀ ਭਵਿੱਖਬਾਣੀ ਵੀ ਆ ਗਈ ਹੈ। ਬਾਬਾ ਵੇਂਗਾ ਤਾਂ ਹੁਣ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਫੋਲੋਅਰਸ ਹਰ ਸਾਲ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਜਨਤਕ ਕਰਦੇ ਹਨ।
![ਬੁਲਗਾਰੀਆ ਦੇ ਬਾਬਾ ਵੇਂਗਾ ਦੀ ਭਵਿੱਖਬਾਣੀ 100% ਸਹੀ ਸਾਬਤ ਨਹੀਂ ਹੋਈ।](https://etvbharatimages.akamaized.net/etvbharat/prod-images/14057139_vegagnews_aspera.jpg)
ਇਸ ਵਾਰ ਬਾਬਾ ਵੇਂਗਾ ਦੇ ਪਿਟਾਰੇ ਵਿੱਚੋਂ ਕੋਈ ਚੰਗੀ ਖ਼ਬਰ ਨਹੀਂ ਆਈ ਹੈ। ਉਨ੍ਹਾਂ ਨੇ 2022 ਵਿੱਚ ਇੱਕ ਨਵੀਂ ਮਹਾਂਮਾਰੀ ਅਤੇ ਐਲੀਅਨ ਦੇ ਹਮਲੇ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2022 'ਚ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਵਾਇਰਸ ਦਸਤਕ ਦੇ ਸਕਦਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਸਾਲ 'ਚ ਦੁਨੀਆ 'ਚ ਕੁਦਰਤੀ ਆਫਤਾਂ ਆਉਣਗੀਆਂ। ਕਈ ਦੇਸ਼ਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਦੇਖਣ ਨੂੰ ਮਿਲੇਗਾ। ਆਸਟ੍ਰੇਲੀਆ ਅਤੇ ਕਈ ਏਸ਼ੀਆਈ ਦੇਸ਼ਾਂ ਵਿਚ ਭਿਆਨਕ ਹੜ੍ਹ ਆਉਣਗੇ।
ਬਾਬਾ ਵੇਂਗਾ ਬੁਲਗਾਰੀਆ ਇੱਕ ਸੰਤ ਫਕੀਰ ਸੀ ਜੋ ਆਪਣੀ ਭਵਿੱਖਵਾਣੀਆਂ ਦੇ ਲਈ ਦੁਨੀਆਭਰ ਚ ਮਸ਼ਹੂਰ ਹਨ। ਉਨ੍ਹਾਂ ਨੇ ਪਹਿਲਾਂ ਹੀ ਅਮਰੀਕਾ ਵਿਚ ਅਸ਼ਵੇਤ ਰਾਸ਼ਟਰਪਤੀ ਬਣਨ ਦਾ ਐਲਾਨ ਕੀਤਾ ਸੀ, ਟਵਿੰਸ ਟਾਵਰ 'ਤੇ 9/11 ਦਾ ਹਮਲਾ, ਰਾਜਕੁਮਾਰੀ ਡਾਇਨਾ ਦੀ ਮੌਤ, ਜੋ ਕਿ ਸੱਚ ਸਾਬਤ ਹੋਈ। ਭਾਰਤ ਵਿੱਚ 2020 ਵਿੱਚ ਟਿੱਡੀ ਦਲ ਦੇ ਹਮਲੇ ਬਾਰੇ ਕੀਤਾ ਗਿਆ ਦਾਅਵਾ ਵੀ ਸੱਚ ਸੀ। ਉਸ ਸਾਲ ਟਿੱਡੀਆਂ ਨੇ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਫਸਲਾਂ ਨੂੰ ਤਬਾਹ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਹਮੇਸ਼ਾ ਸਹੀ ਨਹੀਂ ਹੁੰਦੀਆਂ ਸਨ।
ਬਾਬਾ ਵੇਂਗਾ ਨੇ ਦਾਅਵਾ ਕੀਤਾ ਕਿ ਉਸਦੀ ਦੇਖਣ ਦੀ ਸਮਰੱਥਾ ਭਵਿੱਖਬਾਣੀ ਦੀ ਸ਼ਕਤੀ ਵਿੱਚ ਬਦਲ ਗਈ ਹੈ। ਉਦੋਂ ਤੋਂ ਹੀ ਲੋਕ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਜਾਣਨ ਲਈ ਉਤਸੁਕ ਸਨ। 12 ਸਾਲ ਦੀ ਉਮਰ ਵਿੱਚ ਬਾਬਾ ਵੇਂਗਾ ਇੱਕ ਤੇਜ਼ ਤੂਫ਼ਾਨ ਕਾਰਨ ਅੱਖਾਂ ਦੀ ਰੌਸ਼ਨੀ ਗੁਆ ਬੈਠੇ ਸੀ।
ਬਾਬਾ ਵੇਂਗਾ 1996 ਵਿੱਚ 85 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸੀ। ਉਨ੍ਹਾਂ ਦੇ ਫੋਲੋਅਰਸਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਲ 5079 ਤੱਕ ਭਵਿੱਖਬਾਣੀਆਂ ਕੀਤੀਆਂ ਸਨ। ਬਾਬਾ ਵੇਂਗਾ ਦਾ ਮੰਨਣਾ ਸੀ ਕਿ ਸਾਲ 5079 ਤੋਂ ਬਾਅਦ ਸੰਸਾਰ ਦਾ ਅੰਤ ਹੋ ਜਾਵੇਗਾ। ਉਹ ਅੰਨ੍ਹੇ ਸੀ ਅਤੇ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਨੇ ਭਵਿੱਖ ਬਾਰੇ ਆਪਣੇ ਸ਼ਬਦ ਕਿੱਥੇ ਲਿਖੇ ਹਨ। ਉਨ੍ਹਾਂ ਦੇ ਫੋਲੋਅਰਸ ਹਰ ਸਾਲ ਭਵਿੱਖਬਾਣੀਆਂ ਜਾਰੀ ਕਰਦੇ ਹਨ।
ਇਹ ਵੀ ਪੜੋ: Corona Case In India :ਮੁੰਬਈ ਵਿੱਚ 3,671 ਨਵੇਂ ਮਾਮਲੇ, ਦਿੱਲੀ ’ਚ ਮਈ ਤੋਂ ਬਾਅਦ ਸਭ ਤੋਂ ਵੱਡਾ ਉਛਾਲ