ਹੈਦਰਾਬਾਦ ਡੈਸਕ : ਅੱਜ 14 ਫਰਵਰੀ ਯਾਨੀ ਪਿਆਰ ਦਾ ਇਜ਼ਹਾਰ ਕਰੇ ਜਾਣ ਵਾਲਾ ਦਿਨ ਮੰਨਿਆ ਜਾਂਦਾ ਹੈ ਜਿਸ ਨੂੰ ਵੈਲੇਟਾਈਨ ਵਜੋਂ ਅੱਜ ਇੱਕ ਦੂਜੇ ਨੂੰ ਚਾਹੁਣ ਵਾਲੇ ਮਨਾ ਰਹੇ ਹਨ। ਕੁਝ ਲੋਕ ਇਸ ਦਿਨ ਨੂੰ ਮਨਾਉਣ ਲਈ ਲਈ ਖਾਸ ਪਲਾਨਿੰਗ ਕਰ ਚੁੱਕੇ ਹਨ, ਪਰ ਕਈ ਅਜਿਹੇ ਵੀ ਹਨ ਜੋ ਪਲਾਨਿੰਗ ਕਰਨ ਤੋਂ ਪਿੱਛੇ ਰਹਿ ਗਏ ਹਨ ਤੇ ਹੁਣ ਇਸ ਦਿਨ ਨੂੰ ਮਨਾਉਣ ਲਈ ਤਰੀਕਾ ਵੀ ਨਹੀਂ ਸਮਝ ਆ ਰਿਹਾ। ਤਾਂ, ਅਜਿਹੇ ਪਾਰਟਨਰਾਂ ਲਈ ਅਸੀ ਕੁੱਝ ਖਾਸ ਟਿਪਸ ਸਾਂਝੇ ਕਰ ਰਹੇ ਹਾਂ, ਜੋ ਤੁਹਾਡੇ ਅੱਜ ਕੰਮ ਆ ਸਕਦੇ ਹਨ। ਸੋ, ਜਾਣੋ ਕਿਵੇਂ ਆਪਣੇ ਪ੍ਰੇਮੀ-ਪ੍ਰੇਮਿਕਾ ਜਾਂ ਅਪਣੇ ਚਾਹੁਣ ਵਾਲੇ ਪਾਰਟਰ ਨੂੰ ਅੱਜ ਖੁਸ਼ ਕਰ ਸਕਦੇ ਹੋ।
ਸਵੇਰੇ ਸਵੇਰੇ ਵਿਸ਼ ਕਰੋ : ਵੈਲੇਨਟਾਈਨ ਡੇਅ 2023 ਨੂੰ ਯਾਦਗਾਰ ਬਣਾਉਣ ਲਈ ਸ਼ਾਨਦਾਰ ਮੈਸੇਜ ਤੇ ਕਾਰਡ ਬਾਜ਼ਾਰਾਂ ਵਿੱਚ ਉਪਲਬਧ ਹਨ ਜਾਂ ਤੁਹਾਨੂੰ ਇਹ ਆਨਲਾਈਨ ਵੀ ਮਿਲ ਸਕਦੇ ਹਨ। ਅਜਿਹੇ ਵਿੱਚ ਤੁਸੀਂ ਆਪਣੇ ਪਾਰਟਨਰ ਨੂੰ ਖਾਸਤੌਰ ਉੱਤੇ ਆਨਲਾਈਨ ਫੋਟੋ ਜਾਂ ਵੀਡੀਓ ਤਿਆਰ ਕਰਕੇ ਭੇਜੋ ਜਾਂ ਫਿਰ ਕਾਰਡ ਦੇ ਨਾਲ ਉਸ ਕੋਲ ਅਪਣਾ ਮੈਸੇਜ ਭੇਜੋ। ਇਸ ਨੂੰ ਦੇਖ ਕੇ ਤੁਹਾਡੇ ਦਿਲ ਦੀ ਗੱਲ ਤੁਹਾਡੇ ਪਾਰਟਨਰ ਤੱਕ ਪਹੁੰਚ ਸਕੇਗੀ।
ਗਿਫਟ ਦੀ ਪਲਾਨਿੰਗ : ਵੈਲੇਨਟਾਈਨ ਡੇਅ ਨੂੰ ਹੋਰ ਖਾਸ ਬਣਾਉਣ ਲਈ ਤੁਹਾਨੂੰ ਖਾਸ ਤਰ੍ਹਾਂ ਦਾ ਕੋਈ ਅਜਿਹਾ ਤੋਹਫਾ ਖਰੀਦਣਾ ਚਾਹੀਦਾ ਹੈ, ਜੋ ਤੁਹਾਡੇ ਵੈਲੇਨਟਾਈਨ ਨੂੰ ਪਸੰਦ ਹੋਵੇ ਅਤੇ ਉਹ ਉਸ ਨੂੰ ਦਿਲ ਦੇ ਕਰੀਬ ਰੱਖੇ। ਇਹ ਤੋਹਫਾ ਤੁਸੀ ਸਿੱਧਾ ਜਾ ਕੇ ਆਪਣੇ ਪਾਰਟਨਰ ਨੂੰ ਦੇ ਸਕਦੇ ਹੋ ਜਾਂ ਫਿਰ ਆਨਲਾਈਨ ਜਾਂ ਕਿਸੇ ਏਜੰਸੀ ਦੀ ਮਦਦ ਲੈ ਸਕਦੇ ਹੋ। ਜੇਕਰ ਤੁਹਾਡਾ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਗਿਫਟ ਨਾ ਪਸੰਦ ਹੋਵੇ ਜਾਂ ਆਪਣੇ ਘਰ ਉਹ ਕੋਈ ਨਿਸ਼ਾਨੀ ਨਾ ਰੱਖਣ ਦੀ ਸਥਿਤੀ ਵਿੱਚ ਹੈ ਤਾਂ, ਉਸ ਨਾਲ ਸਿੱਧਾ ਗੱਲ ਕਰਕੇ ਜਾਣੋ ਕਿ ਉਸ ਦੀ ਜ਼ਰੂਰਤ ਦੀ ਕਿਹੜੀ ਚੀਜ਼ ਤੁਸੀਂ ਤੋਹਫੇ ਵਿੱਚ ਦੇ ਕੇ ਉਸ ਦਾ ਦਿਲ ਜਿੱਤ ਸਕਦੇ ਹੋ। ਤੋਹਫਾ ਛੋਟਾ ਹੋਵੇ ਜਾਂ ਵੱਡਾ, ਪਰ ਪਾਰਟਨਰ ਨੂੰ ਪਸੰਦ ਆਉਣਾ ਚਾਹੀਦਾ ਹੈ।
ਲੰਚ ਪਲਾਨ ਕਰੋ : ਵੈਲੇਨਟਾਈਨ ਡੇਅ 2023 ਨੂੰ ਮਨਾਉਣ ਲਈ ਕਈ ਸ਼ਹਿਰਾਂ ਦੇ ਰੇਸਤਰਾਂ ਤੇ ਹੋਟਲ ਪਹਿਲਾਂ ਹੀ ਤਿਆਰੀ ਕਰ ਰਹੇ ਹਨ, ਤਾਂ ਜੋ ਤੁਸੀਂ ਟੈਂਸ਼ਨ ਫ੍ਰੀ ਹੋ ਕੇ ਆਪਣੇ ਪਾਰਟਨਰ ਨਾਲ ਪਿਆਰ ਦਾ ਦਿਨ ਮਨਾ ਸਕੋ। ਉੱਥੇ ਹੀ, ਕੁਝ ਥਾਂਵਾਂ ਉੱਤੇ ਖਾਸ ਕੈਬਿਨ ਵੀ ਤਿਆਰ ਕੀਤੇ ਗਏ ਹਨ, ਤਾਂ ਜੋ ਰੌਲੇ ਰੱਪੇ ਤੇ ਲੋਕਾਂ ਦੀਆਂ ਗੁੱਸੇ ਵਾਲੀਆਂ ਨਜ਼ਰਾਂ ਤੋਂ ਤੁਸੀਂ ਦੂਰ ਰਹੋ। ਇਸ ਦੇ ਨਾਲ ਹੀਂ, ਤੁਸੀਂ ਅਜਿਹੀ ਥਾਂ ਉੱਤੇ ਆਪਣੇ ਪਾਰਟਨਰ ਲਈ ਲੰਚ ਪਲਾਨ ਕਰੋ ਤੇ ਉਸ ਦੇ ਪਸਦੀਂਦਾ ਚੀਜ਼ਾਂ ਆਰਡਰ ਕਰਕੇ ਦੋ-ਚਾਰ ਘੰਟੇ ਇੱਕਠੇ ਬਿਤਾ ਸਕਦੇ ਹੋ।
ਲਾਂਗ ਡਰਾਈਵ ਉੱਤੇ ਜਾਓ : ਵੈਲੇਨਟਾਈਨ ਡੇਅ 2023 ਮੌਕੇ ਜੇਕਰ ਤੁਹਾਨੂੰ ਅਤੇ ਤੁਹਾਡੇ ਪਾਰਟਨਰ ਨੂੰ ਛੁੱਟੀ ਮਿਲ ਗਈ ਹੈ, ਤਾਂ ਪੂਰਾ ਦਿਨ ਤੁਹਾਡਾ ਹੀ ਹੋਵੇਗਾ। ਇਸ ਦਿਨ ਨੂੰ ਤੁਸੀਂ ਲਾਂਗ ਡਰਾਈਵ ਉੱਤੇ ਜਾ ਕੇ ਖਾਸ ਬਣਾ ਸਕਦੇ ਹੋ। ਫਿਰ ਕਿਸੀ ਸ਼ਾਂਤ ਥਾਂ ਉੱਤੇ ਜਾ ਕੇ ਆਪਣਾ ਪੂਰਾ ਦਿਨ ਮਨਾ ਸਕਦੇ ਹੋ। ਪਰ, ਜੇਕਰ ਪੂਰੇ ਦਿਨ ਦੀ ਛੁੱਟੀ ਨਹੀਂ ਮਿਲੀ, ਤਾਂ ਸ਼ਾਮ ਨੂੰ ਵੀ 4-5 ਘੰਟਿਆਂ ਲਈ ਪਲਾਨ ਕਰ ਸਕਦੇ ਹੋ। ਪਰ, ਧਿਆਨ ਰਹੇ ਕਿ ਦੇਰ ਰਾਤ ਕੋਈ ਅਜਿਹੀ ਥਾਂ ਨਾ ਜਾਓ, ਜਿਸ ਦੇ ਰਸਤੇ ਜਾਂ ਥਾਂ ਤੋਂ ਤੁਸੀਂ ਪੂਰੀ ਤਰ੍ਹਾਂ ਜਾਣੂ ਨਾ ਹੋਵੋ।
ਕੈਂਡਲ ਨਾਈਟ ਡਿਨਰ : ਇਹ ਪਲਾਨ ਵੈਲੇਨਟਾਈਨ ਡੇਅ 2023 ਮਨਾਉਣ ਦਾ ਸਭ ਤੋਂ ਵਧੀਆਂ ਤਰੀਕਾ ਮੰਨਿਆ ਜਾਂਦਾ ਹੈ। ਇਹ ਦੋਨਾਂ ਨੂੰ ਸੁੰਦਰ ਤੇ ਮਧੁਰ ਸੰਗੀਤ ਵਿਚਾਲੇ ਕਈ ਘੰਟੇ ਸਮਾਂ ਬਿਤਾਉਣ ਦਾ ਮੌਕਾ ਦਿੰਦਾ ਹੈ। ਅਜਿਹੇ ਮਾਹੌਲ ਵਿੱਚ ਪ੍ਰਮੀਆਂ ਦਾ ਦਿਮਾਗ ਸਿਰਫ ਰੋਮਾਂਸ ਤੇ ਪਿਆਰ ਉੱਤੇ ਕੇਂਦ੍ਰਿਤ ਰਹਿੰਦਾ ਹੈ। ਜਦੋਂ ਤੁਹਾਡਾ ਪਾਰਟਨਰ ਕੈਂਡਲ ਦੇ ਸਾਹਮਣੇ ਬੈਠਾ ਹੋਵੇ ਤਾਂ, ਉਸ ਦੇ ਬਾਰੇ ਦਿਲ ਤੇ ਦਿਮਾਗ ਸੋਚਦਾ ਹੈ, ਜੋ ਕਿ ਪਿਆਰ ਦੇ ਇਜ਼ਹਾਰ ਲਈ ਅਨੁਕੂਲ ਸਮਾਂ ਬਣਾਉਂਦਾ ਹੈ।
ਇਜ਼ਹਾਰ-ਏ-ਇਸ਼ਕ ਪਾਰਟੀ : ਵੈਲੇਨਟਾਈਨ ਡੇਅ 2023 ਦੇ ਇਕ ਹਫ਼ਚੇ ਪਹਿਲਾਂ ਕਈ ਸਾਰੇ ਪ੍ਰੇਮੀ ਜੋੜਿਆਂ ਨੂੰ ਸਫਲਤਾ ਮਿਲ ਚੁੱਕੀ ਹੈ ਅਤੇ ਉਹ ਇਸ ਦਿਨ ਨੂੰ ਮਨਾਉਣਾ ਚਾਹੁੰਦੇ ਹਨ। ਫਿਰ ਉਹ ਇਸ ਖੁਸ਼ੀ ਵਿੱਚ ਪਾਰਟੀ ਕਰਦੇ ਹਨ ਜਾਂ ਫਿਰ ਇਜ਼ਹਾਰ-ਏ-ਇਸ਼ਕ ਲਈ ਵੀ ਦੋਸਤਾਂ ਤੇ ਕਰੀਬੀਆਂ ਨੂੰ ਬੁਲਾਉਣ ਦਾ ਪਲਾਨ ਕਰਦੇ ਹਨ ਜਿਸ ਵਿੱਚ ਪ੍ਰੇਮੀ ਜਾਂ ਪ੍ਰੇਮਿਕਾ ਆਪਣੇ ਚਾਹੁਣ ਵਾਲੇ ਨੂੰ ਪ੍ਰਪੋਜ਼ ਕਰਕੇ ਇਸ ਦਿਨ ਨੂੰ ਯਾਦਗਾਰ ਬਣਾਉਂਦੇ ਹਨ।
ਇਹ ਵੀ ਪੜ੍ਹੋ: Love rashifal: ਜੇਕਰ ਤੁਸੀਂ ਵੈਲੇਨਟਾਈਨ ਡੇਅ 'ਤੇ ਕਰਨਾ ਚਾਹੁੰਦੇ ਹੋ ਪਿਆਰ ਦਾ ਇਜ਼ਹਾਰ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ