ਵਡੋਦਰਾ: ਵਡੋਦਰਾ ਦੀ ਗਾਹਕ ਸੁਰੱਖਿਆ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਮੈਡੀਕਲ ਕਲੇਮ ਲਈ ਕਿਸੇ ਵੀ ਮਰਜ਼ੀ ਨੂੰ 24 ਘੰਟੇ ਹਸਪਤਾਲ 'ਚ ਦਾਖਲ ਹੋਣਾ ਜ਼ਰੂਰੀ ਨਹੀਂ ਹੈ। ਵਡੋਦਰਾ ਸ਼ਹਿਰ ਦੇ ਗੋਤਰੀ ਏਰੀਆ ਵਿਚ ਰਹਿਣ ਵਾਲੇ ਅਰਜੀਕਰਤਾ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਹ ਫਰਮਾਨ ਕੀਤਾ ਸੀ। ਜੋ ਮੈਡੀਕਲ ਕਲੇਮ ਨਾਲ ਸੰਬਧਿਤ ਹੈ। ਮੈਡੀਕਲ ਕਲੇਮ ਦੇ ਦਾਵੇ ਲਈ ਹੁਣ 24 ਘੰਟੇ ਕਿਸੇ ਵੀ ਮਰਜ਼ੀ ਨੂੰ ਹਸਪਤਾਲ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। 5 ਸਾਲ ਤੋਂ ਚੱਲ ਰਿਹਾ ਕੇਸ: ਅਦਾਲਤ ਨੇ ਬੀਮਾ ਕੰਪਨੀ ਨੂੰ ਵਿਆਜ ਸਮੇਤ ਪੂਰੀ ਰਕਮ ਵਾਪਸ ਦੇਣ ਦਾ ਹੁਕਮ ਦਿੱਤਾ ਹੈ। ਦੁੱਖ ਕਿ ਗੱਲ ਇਹ ਹੈ ਕਿ, ਪਿਛਲੇ ਪੰਜ ਸਾਲ ਤੋਂ ਚੱਲੇ ਇਸ ਕੇਸ ਵਿੱਚ ਜਿਸਨੇ ਪਹਿਲਾਂ ਅਰਜੀ ਦਿੱਤੀ ਸੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਗੋਤਰੀ ਏਰੀਆ ਕਿ ਮਾਨਵ ਪਾਰਕ ਸੁਸਾਇਟੀ ਵਿੱਚ ਰਹਿਣ ਵਾਲੇ ਰਮੇਸ਼ਚੰਦਰ ਜੋਸ਼ੀ ਦੀ ਪਤਨੀ ਦਾ 16.12.16 'ਚ ਦੇਹਾਂਤ ਹੋ ਗਿਆ ਸੀ।
ਮ੍ਰਿਤਕ ਦੇ ਪਤੀ ਦਾ ਦਾਅਵਾ: ਮ੍ਰਿਤਕ ਦੇ ਪਤੀ ਰਮੇਸ਼ਚੰਤਰ ਜੋਸ਼ੀ ਨੇ ਸਾਲ 2014 ਵਿੱਚ ਨੈਸ਼ਨਲ ਇਨਸ਼ੋਰੰਸ ਕੰਪਨੀ ਤੋਂ ਆਪਣੇ ਪਰਿਵਾਰ ਦਾ ਸਿਹਤ ਬੀਮਾ ਕਰਵਾਇਆ ਸੀ। ਜਿਸਦਾ ਪੈਕੇਜ 5 ਲੱਖ ਦਾ ਸੀ ਜੋ ਹੇਲਥ ਪੋਲਿਸੀ ਦੇ ਅੰਦਰ ਹੋਇਆ ਸੀ। ਪਤਨੀ ਦੀ ਮੌਤ ਤੋਂ ਬਾਅਦ ਰਮੇਸ਼ਚੰਦਰ ਨੇ ਬੀਮਾ ਕੰਪਨੀ ਨੂੰ ਦਾਅਵਾ ਕੀਤਾ ਅਤੇ ਅਦਾਲਤ ਵਿੱਚ ਅਰਜ਼ੀ ਲਗਵਾਈ। ਅਰਜ਼ੀ ਵਿੱਚ ਸਾਫ਼ ਕੀਤਾ ਗਿਆ ਸੀ, ਬੀਮਾ ਕੰਪਨੀ ਜੋਤਸਨਾਬੇਨ ਕਿ ਬਿਮਾਰ ਰਹਿਣ ਦਾ ਖਰਚਾ ਦੇਣ ਤੋਂ ਇਨਕਾਰ ਕਰ ਰਹੀ ਹੈ। ਜਿਸਦੀ ਕੀਮਤ 44468 ਰੁਪਈਏ ਹੈ। ਬੀਮਾ ਕੰਪਨੀ ਨੇ ਦਾਅਵੇ ਨੂੰ ਨਾ ਮੰਨਣ ਲਈ ਦਲੀਲ ਦਿੱਤੀ ਕਿ ਪੋਲਿਸੀ ਦੇ ਨਿਯਮਾਂ ਅਨੁਸਾਰ 24 ਘੰਟੇ ਤੱਕ ਮਰੀਜ਼ ਨੂੰ ਹਸਪਤਾਲ 'ਚ ਦਾਖਲ ਨਹੀਂ ਰੱਖਿਆ ਗਿਆ।ਇਸ ਲਈ ਇਹ ਰਕਮ ਨਹੀਂ ਮਿਲ ਸਕਦੀ।
ਅਦਾਲਤ ਅੱਗੇ ਰੱਖੇ ਸਬੂਤ: ਰਮੇਸ਼ਚੰਦਰ ਨੇ ਅਦਾਲਤ ਦੇ ਸਾਹਮਣੇ ਕੰਪਨੀ ਵੱਲੋਂ ਦਿੱਤੇ ਕਾਗਜ਼ ਅਤੇ ਕੰਪਨੀ ਨੇ ਸਵਾਲ ਦੇ ਬਹੁਤ ਸਾਰੇ ਸਬੂਤ ਪੇਸ਼ ਕੀਤੇ ਸਨ। ਡਾਕਟਰਾਂ ਦੇ ਸੁਝਾਅ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ। ਆਖਰਕਾਰ ਇਸ ਕੇਸ ਵਿੱਚ ਫੈਸਲਾ ਸੁਣਾਇਆ ਪਰ ਦੱੁਖ ਦੀ ਗੱਲ ਇਹ ਹੈ ਕਿ, ਰਮੇਸ਼ਚੰਦਰ ਵੀ ਹੁਣ ਇਸ ਦੁਨਿਆ ਵਿੱਚ ਨਹੀਂ ਰਹੇ। ਕੋਟ ਕਚਹਿਰੀ ਦੇ ਚੱਕਰ ਤੋਂ ਡਰ ਕਈ ਬੀਮਾ ਧਾਰਕ ਕੰਪਨੀ ਦੀਆਂ ਮਨਮਾਨੀ ਸ਼ਰਤਾਂ ਅੱਗੇ ਮੱਥਾ ਟੇਕ ਦਿੰਦੇ ਹਨ। ਹੁਣ ਬੀਮਾ ਕੰਪਨੀ ਨੂੰ ਹਰ ਦਿਨ ਦਾ ਹਿਸਾਬ ਦੇਣਾ ਹੋਵੇਗਾ। 9 % ਵਿਆਜ ਦੇ ਨਾਲ 44468 ਰੁਪਈਏ ਵਾਪਸ ਕਰਨਗੇ ਹੋਣਗੇ। ਇਸ ਤੋਂ ਇਲਾਵਾ ਕੰਪਨੀ ਵੱਲੋਂ ਗਾਹਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲਈ 3000, ਰਮੇਸ਼ਚੰਦਰ ਦੇ ਖਰਚ ਲਈ 2000 ਰੁਪਏ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ।