ETV Bharat / bharat

Utpanna Ekadashi 2023: ਜਾਣੋ ਵਰਤ ਵਿਧੀ ਅਤੇ ਇਸਦਾ ਮਹੱਤਵ, ਇਸ ਉਪਾਅ ਨਾਲ ਭਗਵਾਨ ਵਿਸ਼ਣੂ ਕਰਨਗੇ ਤੁਹਾਡੇ ਦੁੱਖਾ ਨੂੰ ਖਤਮ!

Utpanna Ekadashi: ਸਨਾਤਨ ਧਰਮ 'ਚ ਇਕਾਦਸ਼ੀ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਹਰ ਸਾਲ ਮਾਰਗਸ਼ੀਰਸ਼ਾ ਮਹੀਨੇ ਵਿੱਚ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਤਰੀਕ ਨੂੰ ਉਤਪੰਨਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਤਪੰਨਾ ਇਕਾਦਸ਼ੀ ਵਰਤ ਭਗਵਾਨ ਵਿਸ਼ਣੂ ਨੂੰ ਸਮਰਪਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਅਤੇ ਰੀਤੀ ਰਿਵਾਜ਼ ਨਾਲ ਪੂਜਾ ਕਰਨ 'ਤੇ ਖੁਸ਼ੀਆਂ ਅਤੇ ਕਿਸਮਤ 'ਚ ਵਾਧਾ ਹੁੰਦਾ ਹੈ। ਇਸਦੇ ਨਾਲ ਹੀ ਭਗਵਾਨ ਵਿਸ਼ਣੂ ਦੁੱਖ ਅਤੇ ਸੰਕਟ ਵੀ ਦੂਰ ਕਰਦੇ ਹਨ।

Utpanna Ekadashi 2023
Utpanna Ekadashi 2023
author img

By ETV Bharat Features Team

Published : Dec 6, 2023, 3:07 PM IST

ਕਰਨਾਲ: ਹਿੰਦੂ ਪੰਚਾਂਗ ਦੇ ਆਧਾਰ 'ਤੇ ਸਨਾਤਨ ਧਰਮ 'ਚ ਹਰੇਕ ਸਾਲ ਕਈ ਤਿਓਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਦਾ ਸਨਾਤਨ ਧਰਮ 'ਚ ਬਹੁਤ ਮਹੱਤਵ ਹੁੰਦਾ ਹੈ। ਇਨ੍ਹੀ ਦਿਨੀ ਹਿੰਦੂ ਸਾਲ ਦਾ ਮਾਰਗਸ਼ੀਰਸ਼ਾ ਮਹੀਨਾ ਚਲ ਰਿਹਾ ਹੈ, ਜੋ ਭਗਵਾਨ ਸ੍ਰੀ ਕ੍ਰਿਸ਼ਣਾ ਦਾ ਪਸੰਦੀਦਾ ਮਹੀਨਾ ਹੈ। ਹਿੰਦੂ ਪੰਚਾਂਗ ਅਨੁਸਾਰ, 8 ਦਸੰਬਰ ਦੇ ਦਿਨ ਉਤਪੰਨਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਇਸ ਦਿਨ ਭਗਵਾਨ ਵਿਸ਼ਣੂ ਦੀ ਪੂਜਾ ਕੀਤੀ ਜਾਂਦੀ ਹੈ। ਉਤਪੰਨਾ ਇਕਾਦਸ਼ੀ ਦੇ ਵਰਤ ਨੂੰ ਪੁੰਨ ਦੇਣ ਵਾਲਾ ਵਰਤ ਮੰਨਿਆ ਜਾਂਦਾ ਹੈ।

ਉਤਪੰਨਾ ਇਕਾਦਸ਼ੀ ਵਰਤ ਦਾ ਸ਼ੁੱਭ ਮੁਹੂਰਤ: ਪੰਡਿਤ ਸਤਪਾਲ ਸ਼ਰਮਾ ਨੇ ਦੱਸਿਆ ਕਿ ਮਾਰਗਸ਼ੀਰਸ਼ਾ ਮਹੀਨੇ ਵਿੱਚ ਕ੍ਰਿਸ਼ਨਾ ਪੱਖ 'ਚ ਆਉਣ ਵਾਲੀ ਇਕਾਦਸ਼ੀ ਨੂੰ ਉਤਪੰਨਾ ਇਕਾਦਸ਼ੀ ਕਿਹਾ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ, ਇਸ ਇਕਾਦਸ਼ੀ ਦੀ ਸ਼ੁਰੂਆਤ 8 ਦਸੰਬਰ ਨੂੰ ਸਵੇਰੇ 5:06 ਵਜੇ ਤੋਂ ਹੀ ਰਹੀ ਹੈ, ਜਦਕਿ ਖਤਮ 9 ਦਸੰਬਰ ਨੂੰ ਸਵੇਰੇ 6:31 ਵਜੇ ਹੋਵੇਗਾ। ਉਤਪੰਨਾ ਇਕਾਦਸ਼ੀ ਦਾ ਵਰਤ 8 ਦਸੰਬਰ ਨੂੰ ਰੱਖਿਆ ਜਾਵੇਗਾ। ਇਸ ਦਿਨ ਗ੍ਰਹਿਸਥੀ ਵਾਲੇ ਲੋਕ ਵਰਤ ਰੱਖਣਗੇ, ਜਦਕਿ ਅਗਲੇ ਦਿਨ 9 ਦਸੰਬਰ ਨੂੰ ਵੈਸ਼ਨਵ ਸੰਪਰਦਾ ਦੇ ਲੋਕ ਵਰਤ ਰੱਖਣਗੇ ਅਤੇ ਰੀਤੀ ਰਿਵਾਜ਼ਾਂ ਨਾਲ ਪੂਜਾ ਕਰਨਗੇ। ਇਸ ਇਕਾਦਸ਼ੀ ਦੇ ਪਰਾਣ ਦਾ ਸਮਾਂ 9 ਦਸੰਬਰ ਨੂੰ ਦੁਪਹਿਰ 1:15 ਤੋਂ 3:20 ਦੇ ਵਿਚਕਾਰ ਹੈ।

ਉਤਪੰਨਾ ਇਕਾਦਸ਼ੀ ਦਾ ਮਹੱਤਵ: ਪੰਡਿਤ ਅਨੁਸਾਰ, ਸਨਾਤਨ ਧਰਮ 'ਚ ਹਰੇਕ ਇਕਾਦਸ਼ੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਰੀਆਂ ਇਕਾਦਸ਼ੀਆਂ 'ਚੋ ਉਤਪੰਨਾ ਇਕਾਦਸ਼ੀ ਦਾ ਸਭ ਤੋਂ ਜ਼ਿਆਦਾ ਮਹੱਤਵ ਹੁੰਦਾ ਹੈ, ਕਿਉਕਿ ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਇਸ ਇਕਾਦਸ਼ੀ ਦੇ ਦਿਨ ਇਕਾਦਸ਼ੀ ਮਾਤਾ ਦਾ ਜਨਮ ਹੋਇਆ ਸੀ। ਪੰਡਿਤ ਨੇ ਦੱਸਿਆ ਕਿ ਇਸ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਣੂ ਦੇ ਅੰਸ਼ ਤੋਂ ਦੇਵੀ ਇਕਾਦਸ਼ੀ ਦਾ ਜਨਮ ਹੋਇਆ ਸੀ। ਇਸ ਲਈ ਉਤਪੰਨਾ ਇਕਾਦਸ਼ੀ ਦਾ ਸਾਰੀਆਂ ਇਕਾਦਸ਼ੀਆਂ ਤੋਂ ਜ਼ਿਆਦਾ ਮਹੱਤਵ ਹੈ। ਇਸ ਦਿਨ ਭਗਵਾਨ ਵਿਸ਼ਣੂ ਦੀ ਪੂਜਾ ਕੀਤੀ ਜਾਂਦੀ ਹੈ, ਕਿਉਕਿ ਇਕਾਦਸ਼ੀ ਦਾ ਵਰਤ ਭਗਵਾਨ ਵਿਸ਼ਣੂ ਨੂੰ ਸਮਰਪਿਤ ਹੁੰਦਾ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਜੋ ਵੀ ਵਿਅਕਤੀ ਇਸ ਇਕਾਦਸ਼ੀ ਦੇ ਦਿਨ ਪੂਰੇ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਦੇ ਹਨ, ਉਸਦੇ ਕਈ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ਅਤੇ ਵਰਤ ਰੱਖਣ ਨਾਲ ਭਗਵਾਨ ਵਿਸ਼ਣੂ ਦਾ ਆਸ਼ੀਰਵਾਦ ਉਸ ਵਿਅਕਤੀ ਅਤੇ ਉਸਦੇ ਪਰਿਵਾਰ 'ਤੇ ਬਣਿਆ ਰਹਿੰਦਾ ਹੈ।

ਉਤਪੰਨਾ ਇਕਾਦਸ਼ੀ ਵਰਤ ਦੀ ਵਿਧੀ: ਪੰਡਿਤ ਨੇ ਦੱਸਿਆ ਕਿ ਇਕਾਦਸ਼ੀ ਦੇ ਦਿਨ ਵਿਅਕਤੀ ਨੂੰ ਸਵੇਰੇ ਜਲਦੀ ਸੂਰਜ ਚੜ੍ਹਨ ਤੋਂ ਪਹਿਲਾ ਉੱਠ ਕੇ ਕਿਸੇ ਪਵਿੱਤਰ ਨਦੀਂ 'ਚ ਇਸ਼ਨਾਨ ਕਰਨਾ ਚਾਹੀਦਾ ਹੈ। ਜੇਕਰ ਕਿਸੇ ਪਵਿੱਤਰ ਨਦੀਂ 'ਚ ਇਸ਼ਨਾਨ ਨਹੀਂ ਕਰ ਸਕਦੇ, ਤਾਂ ਆਪਣੇ ਘਰ 'ਚ ਹੀ ਇੱਕ ਪਾਣੀ ਦੀ ਬਾਲਟੀ 'ਚ ਗੰਗਾਜਲ ਪਾ ਕੇ ਇਸ਼ਨਾਨ ਕਰੋ। ਇਸ ਤੋਂ ਬਾਅਦ ਆਪਣੇ ਘਰ ਦੇ ਮੰਦਿਰ 'ਚ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੇ ਅੱਗੇ ਦੇਸੀ ਘਿਓ ਦਾ ਦੀਵਾ ਜਗਾਓ ਅਤੇ ਉਨ੍ਹਾਂ ਦੀ ਪੂਜਾ ਕਰੋ। ਇਸਦੇ ਨਾਲ ਹੀ ਭਗਵਾਨ ਵਿਸ਼ਣੂ ਨੂੰ ਪੀਲੇ ਰੰਗ ਦੇ ਫ਼ਲ, ਫ਼ੁੱਲ, ਮਿਠਾਈ ਅਤੇ ਕੱਪੜੇ ਚੜ੍ਹਾਓ।

ਉਤਪੰਨਾ ਇਕਾਦਸ਼ੀ ਦਾ ਵਰਤ ਕਰਨ ਦਾ ਤਰੀਕਾ: ਸਾਰੀਆਂ ਇਕਾਦਸ਼ੀਆਂ ਦੇ ਦਿਨ ਪਾਣੀ ਰਹਿਤ ਵਰਤ ਰੱਖਿਆ ਜਾਂਦਾ ਹੈ। ਇਸ ਲਈ ਇਕਾਦਸ਼ੀ ਵਰਤ ਦੇ ਦਿਨ ਪਾਣੀ ਨਾ ਪੀਓ। ਵਰਤ ਦੇ ਦਿਨ ਤੁਸੀਂ ਭਗਵਾਨ ਵਿਸ਼ਣੂ ਦੀ ਪੂਜਾ ਕਰੋ ਅਤੇ ਕੀਰਤਨ ਕਰੋ। ਸਵੇਰੇ-ਸ਼ਾਮ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਦੌਰਾਨ ਪ੍ਰਸਾਦ ਦਾ ਭੋਗ ਲਗਾਓ। ਪਾਰਣ ਦੇ ਸਮੇਂ ਭਗਵਾਨ ਵਿਸ਼ਣੂ ਦੇ ਅੱਗੇ ਪ੍ਰਸਾਦ ਦਾ ਭੋਗ ਲਗਾ ਕੇ ਬ੍ਰਾਹਮਣ ਅਤੇ ਲੋੜਵੰਦ ਲੋਕਾਂ ਨੂੰ ਵੀ ਭੋਜਨ ਦਾਨ ਕਰੋ। ਫਿਰ ਆਪਣੇ ਵਰਤ ਦਾ ਪਾਰਣ ਕਰ ਲਓ।

ਇਕਾਦਸ਼ੀ ਦੇ ਦਿਨ ਕਰੋ ਇਹ ਉਪਾਅ: ਪੰਡਿਤ ਨੇ ਦੱਸਿਆ ਕਿ ਇਕਾਦਸ਼ੀ ਵਰਤ ਦੇ ਦਿਨ ਕੁਝ ਉਪਾਅ ਕਰਨ ਨਾਲ ਜੀਵਨ 'ਚ ਖੁਸ਼ਹਾਲੀ ਆ ਸਕਦੀ ਹੈ। ਜੇਕਰ ਕਿਸੇ ਵਿਅਕਤੀ ਦੇ ਕੋਈ ਬੱਚਾ ਨਹੀਂ ਹੈ, ਤਾਂ ਪਤੀ-ਪਤਨੀ ਦੋਨੋ ਬੈਠ ਕੇ ਪੂਜਾ ਕਰਨ ਅਤੇ ਇਕਾਦਸ਼ੀ ਦਾ ਵਰਤ ਰੱਖਣ। ਇਸ ਨਾਲ ਬੱਚੇ ਦਾ ਸੁੱਖ ਮਿਲੇਗਾ। ਇਕਾਦਸ਼ੀ ਵਰਤ ਦੇ ਦਿਨ ਭਗਵਾਨ ਵਿਸ਼ਣੂ ਦੇ ਨਾਲ ਮਾਤਾ ਲਕਸ਼ਮੀ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਮਾਤਾ ਲਕਸ਼ਮੀ ਨੂੰ ਧਨ ਦੀ ਮਾਤਾ ਕਿਹਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.