ਹੈਦਰਾਬਾਦ: ਮਹੀਨਿਆਂ ਦੇ ਤਣਾਅ ਤੋਂ ਬਾਅਦ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ, 24 ਫਰਵਰੀ ਨੂੰ ਯੂਕਰੇਨ 'ਤੇ ਫੌਜੀ ਕਾਰਵਾਈ ਦਾ ਐਲਾਨ ਕੀਤਾ। ਉਦੋਂ ਤੋਂ ਉਥੇ ਜੰਗ ਹੋ ਰਹੀ ਹੈ। ਬੰਬ ਧਮਾਕਿਆਂ ਦੀ ਆਵਾਜ਼ ਸੁਣ ਕੇ ਯੂਕਰੇਨ ਦੇ ਲੋਕ ਦਹਿਸ਼ਤ ਵਿੱਚ ਹਨ। ਇਸ ਦੌਰਾਨ ਬਾਲੀਵੁੱਡ ਦੀ ਇੱਕ ਵੱਡੀ ਅਦਾਕਾਰਾ ਵਾਲ-ਵਾਲ ਬਚ ਗਈ।
ਉਸ ਅਦਾਕਾਰਾ ਦਾ ਨਾਂ ਉਰਵਸ਼ੀ ਰੌਤੇਲਾ ਹੈ। ਰੂਸ ਅਤੇ ਯੂਕਰੇਨ ਜੰਗ ਦੀ ਖਬਰ ਸੁਣ ਕੇ ਉਰਵਸ਼ੀ ਰੌਤੇਲ ਖੁਦ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਰੱਬ ਦਾ ਸ਼ੁਕਰਾਨਾ ਕਰ ਰਹੀ ਹੋਵੇਗੀ।
ਇਹ ਵੀ ਪੜ੍ਹੋ: Ukraine Russia War 'ਤੇ ਬੋਲੀ ਪ੍ਰਿਅੰਕਾ ਚੋਪੜਾ, ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਲੋਕਾਂ ਦੀ ਮਦਦ
ਦਰਅਸਲ, ਉਰਵਸ਼ੀ ਰੌਤੇਲਾ ਦੋ ਦਿਨ ਪਹਿਲਾਂ ਯੂਕਰੇਨ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਜੇਕਰ ਉਸ ਦੇ ਜਨਮਦਿਨ ਲਈ ਉਸ ਦੀਆਂ ਯੋਜਨਾਵਾਂ ਨਾ ਬਦਲੀਆਂ ਹੁੰਦੀਆਂ ਤਾਂ ਉਹ ਹੁਣ ਉੱਥੇ ਹੁੰਦੀ। ਅਦਾਕਾਰਾ ਦਾ ਜਨਮਦਿਨ 25 ਫ਼ਰਵਰੀ ਹੈ। ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲ ਇਹ ਦਿਨ ਮਨਾਉਣ ਲਈ ਮਾਲਦੀਵ ਪਹੁੰਚੀ।
ਉਰਵਸ਼ੀ ਨੇ ਸਹੀ ਸਮੇਂ 'ਤੇ ਯੂਕਰੇਨ ਛੱਡ ਦਿੱਤਾ। ਜੇ ਉਹ ਉੱਥੇ ਫਸ ਜਾਂਦੀ ਤਾਂ ਇਹ ਬਹੁਤ ਮੁਸ਼ਕਲ ਹੋਣਾ ਸੀ। ਦੱਸ ਦੇਈਏ ਕਿ ਉਰਵਸ਼ੀ ਨੇ ਯੂਕਰੇਨ 'ਚ ਸ਼ੂਟਿੰਗ ਦੌਰਾਨ ਉਥੋਂ ਦਾ ਇਕ ਕਿਊਟ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਉਹ ਯੂਕਰੇਨ ਦੀ ਸੜਕ 'ਤੇ ਸੈਰ ਕਰਦੀ ਨਜ਼ਰ ਆ ਰਹੀ ਹੈ। ਬੈਕਗ੍ਰਾਊਂਡ 'ਚ 'ਜਬ ਤਕ ਹੈ ਜਾਨ' ਗੀਤ ਚੱਲ ਰਿਹਾ ਹੈ। ਉਰਵਸ਼ੀ ਨੇ ਇਸ ਵੀਡੀਓ ਦੇ ਨਾਲ ਹੈਸ਼ਟੈਗ ਯੂਕਰੇਨ ਪਾਇਆ ਸੀ।
ਦੱਸ ਦੇਈਏ ਕਿ ਇੱਥੇ ਭਾਰਤ ਸਰਕਾਰ ਨੇ ਯੂਕਰੇਨ ਅਤੇ ਰੂਸ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੀਰਵਾਰ ਨੂੰ ਇੱਕ ਬੈਠਕ ਕੀਤੀ। ਉਹ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨਗੇ ਅਤੇ ਕੁਝ ਠੋਸ ਕਦਮ ਚੁੱਕਣਗੇ।