ETV Bharat / bharat

Terror funding : ਅਦਾਲਤੀ ਦੇ ਹੁਕਮਾਂ ਮਗਰੋਂ NIA ਵੱਲੋਂ ਸ਼੍ਰੀਨਗਰ ਵਿੱਚ ਵੱਡੀ ਕਾਰਵਾਈ, ਹੁਰੀਅਤ ਦਫਤਰ ਜ਼ਬਤ - ਹੁਰੀਅਤ ਦਫਤਰ ਜ਼ਬਤ

ਅਦਾਲਤ ਵੱਲੋਂ ਹੁਕਮ ਜਾਰੀ ਕਰਨ ਤੋਂ ਇੱਕ ਦਿਨ ਬਾਅਦ, ਕੌਮੀ ਜਾਂਚ ਏਜੰਸੀ (ਐਨਆਈਏ) ਨੇ ਐਤਵਾਰ ਨੂੰ ਵੱਖਵਾਦੀ ਆਲ ਪਾਰਟੀਜ਼ ਹੁਰੀਅਤ ਕਾਨਫਰੰਸ (ਏਪੀਐਚਸੀ) ਦੇ ਦਫ਼ਤਰ ਨੂੰ ਅਟੈਚ ਕਰ ਲਿਆ। NIA ਨੇ ਹੁਰੀਅਤ ਅਤੇ ਵੱਖ-ਵੱਖ ਅੱਤਵਾਦੀ ਸੰਗਠਨਾਂ 'ਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਦਾ ਦੋਸ਼ ਲਗਾਇਆ ਹੈ।

Updated :  A team of the NIA has arrived at Rajbagh in Srinagar
Terror funding : ਅਦਾਲਤੀ ਦੇ ਹੁਕਮਾਂ ਮਗਰੋਂ NIA ਵੱਲੋਂ ਸ਼੍ਰੀਨਗਰ ਵਿੱਚ ਵੱਡੀ ਕਾਰਵਾਈ, ਹੁਰੀਅਤ ਦਫਤਰ ਜ਼ਬਤ
author img

By

Published : Jan 29, 2023, 2:28 PM IST

ਸ਼੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਇੱਕ ਟੀਮ ਯੂਏਪੀਏ ਮਾਮਲੇ ਵਿੱਚ ਆਲ ਪਾਰਟੀ ਹੁਰੀਅਤ ਕਾਨਫਰੰਸ (ਏਪੀਐੱਚਸੀ) ਦੇ ਦਫ਼ਤਰ ਨੂੰ ਸੀਲ ਕਰਨ ਲਈ ਸ੍ਰੀਨਗਰ ਦੇ ਰਾਜਬਾਗ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਦੇ ਦਫ਼ਤਰ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਸੀ। ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਇਹ ਹੁਕਮ ਐਨਆਈਏ ਦੀ ਅਰਜ਼ੀ ’ਤੇ ਦਿੱਤੇ।

ਦਰਅਸਲ NIA ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਵੱਖਵਾਦੀ ਨੇਤਾ ਨਈਮ ਅਹਿਮਦ ਖਾਨ ਖਿਲਾਫ UAPA ਤਹਿਤ ਮਾਮਲਾ ਦਰਜ ਕੀਤਾ ਹੈ। ਐਨਆਈਏ ਦਾ ਕਹਿਣਾ ਹੈ ਕਿ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਰਾਜਬਾਗ ਦਫ਼ਤਰ ਵਿੱਚ ਨਈਮ ਅਹਮ ਖ਼ਾਨ ਦੀ ਅੰਸ਼ਕ ਹਿੱਸੇਦਾਰੀ ਹੈ। ਉਸ ਦਫ਼ਤਰ ਦੀ ਵਰਤੋਂ ਭਾਰਤ ਵਿਰੁੱਧ ਜੰਗ ਛੇੜਨ ਅਤੇ ਜੰਮੂ-ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਕਈ ਯੋਜਨਾਵਾਂ ਬਣਾਉਣ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਹ ਦਫ਼ਤਰ ਸੁਰੱਖਿਆ ਬਲਾਂ 'ਤੇ ਪਥਰਾਅ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ, ਬੇਰੁਜ਼ਗਾਰਾਂ ਦੀ ਭਰਤੀ ਲਈ ਫੰਡ ਇਕੱਠਾ ਕਰਨ ਲਈ ਵੀ ਵਰਤਿਆ ਜਾਂਦਾ ਸੀ।

  • जम्मू-कश्मीर: राष्ट्रीय जांच एजेंसी (NIA) की एक टीम UAPA मामले में ऑल पार्टीज हुर्रियत कॉन्फ्रेंस (APHC) के कार्यालय को सील करने के लिए श्रीनगर के राजबाग पहुंची है। pic.twitter.com/xwEKa6Fl3b

    — ANI_HindiNews (@AHindinews) January 29, 2023 " class="align-text-top noRightClick twitterSection" data=" ">

ਨਈਮ ਅਹਿਮਦ ਖਾਨ ਨੂੰ ਸਾਲ 2017 'ਚ ਕੀਤਾ ਗਿਆ ਸੀ : NIA ਨੇ ਨਈਮ ਅਹਿਮਦ ਖਾਨ ਨੂੰ ਜੁਲਾਈ 2017 ਵਿੱਚ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਹੈ। ਸੂਚਨਾ ਮਿਲਣ ਤੋਂ ਬਾਅਦ, NIA ਨੇ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਸੀ। ਸੂਚਨਾ ਮਿਲੀ ਸੀ ਕਿ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਅਤੇ ਕੁਝ ਵੱਖਵਾਦੀ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਦੇ ਮਕਸਦ ਨਾਲ ਹਵਾਲਾ ਰਾਹੀਂ ਪੈਸੇ ਇਕੱਠੇ ਕਰ ਰਹੇ ਹਨ।

ਇਹ ਵੀ ਪੜ੍ਹੋ : Drunk Punjab Constable Video : ਸ਼ਰਾਬ ਦੇ ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਨੇ ਠੋਕੀ ਗੱਡੀ, ਰੰਗੇ ਹੱਥੀਂ ਫੜ੍ਹੇ ਜਾਣ 'ਤੇ ਵੀ ਕਹਿੰਦਾ- "ਮੈਂ ਸ਼ਰਾਬ ਪੀਂਦਾ ਹੀਂ ਨਹੀਂ"

NIA ਮੁਤਾਬਕ ਸੁਰੱਖਿਆ ਬਲਾਂ 'ਤੇ ਪਥਰਾਅ ਕਰਕੇ, ਸਕੂਲਾਂ ਨੂੰ ਸਾੜ ਕੇ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾ ਕੇ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਐਨਆਈਏ ਨੇ ਯੂਏਪੀਏ ਦੀਆਂ ਧਾਰਾਵਾਂ 13, 16, 17,18, 20, 39 ਅਤੇ 40 ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 120ਬੀ, 121, 121ਏ ਅਤੇ 124 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.