ETV Bharat / bharat

ਧਰਮ ਪਰਿਵਰਤਨ ਮਾਮਲੇ ਵਿਚ ਯੂ.ਪੀ. ਪੁਲਿਸ ਦਾ ਵੱਡਾ ਐਕਸ਼ਨ, ਡਾਕਟਰ ਨੂੰ ਕੀਤਾ ਗ੍ਰਿਫਤਾਰ - ਵਿਵਾਦਤ ਵੀਡੀਓ

ਸੂਬੇ ਵਿਚ ਧਰਮ ਪਰਿਵਰਤਨ (Conversion) ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈ ਕੇ ਯੂ.ਪੀ. ਪੁਲਿਸ (UP Police) ਵਲੋਂ ਇਕ ਡਾਕਟਰ ਨੂੰ ਗ੍ਰਿਫਤਾਰ (Doctor Arrest) ਕੀਤਾ ਗਿਆ ਹੈ। ਉਹ ਲੜਕੀਆਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਨ੍ਹਾਂ ਦਾ ਧਰਮ ਪਰਿਵਰਤਨ (Conversion) ਕਰਵਾਉਂਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੰਦਾ ਸੀ।

ਧਰਮ ਪਰਿਵਰਤਨ ਮਾਮਲੇ ਵਿਚ ਯੂ.ਪੀ. ਪੁਲਿਸ ਦਾ ਵੱਡਾ ਐਕਸ਼ਨ

author img

By

Published : Oct 20, 2021, 5:24 PM IST

ਫਤਿਹਪੁਰ: ਧਰਮ ਪਰਿਵਰਤਨ (Conversion) ਨੂੰ ਲੈ ਕੇ ਸੂਬੇ ਦੀ ਸਰਕਾਰ ਲਗਾਤਾਰ ਸਖ਼ਤ ਕਾਨੂੰਨ ਬਣਾ ਰਹੀ ਹੈ। ਫਿਰ ਵੀ ਸੂਬੇ ਵਿਚ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿੱਥੇ ਕੁਝ ਦਿਨ ਪਹਿਲਾਂ ਜਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਮੌਲਾਨਾ ਕਲੀਮ ਸਿੱਦੀਕੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਸੀ ਤਾਂ ਉਥੇ ਆਈ.ਏ.ਐੱਸ. ਅਧਿਕਾਰੀ ਮੁਹੰਮਦ ਇਫਤਿਖਾਰ ਉੱਦੀਨ ਦੇ ਵਾਇਰਲ ਵਿਵਾਦਤ ਵੀਡੀਓ ਮਾਮਲੇ ਵਿਚ ਐੱਸ.ਆਈ.ਟੀ. ਨੇ ਜਾਂਚ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਹੈ। ਵੀਡੀਓ ਵਿਚ ਆਈ.ਏ.ਐੱਸ. ਅਧਿਕਾਰੀ ਦੇ ਹੋਣ ਦੀ ਪੁਸ਼ਟੀ ਹੋਈ ਹੈ। ਤਾਜ਼ਾ ਮਾਮਲਾ ਫਤਿਹਪੁਰ ਦਾ ਹੈ, ਜਿੱਥੇ ਪੁਲਿਸ ਨੇ ਨਰਸਿੰਗ ਹੋਮ ਸੰਚਾਲਕ ਡਾਕਟਰ ਜੁਨੈਦ ਨੂੰ ਧਰਮ ਪਰਿਵਰਤਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਨਰਸਿੰਗ ਹੋਮ ਦੇ ਨਾਂ 'ਤੇ ਡਾਕਟਰ ਕਰਦਾ ਹੈ ਲੜਕੀਆਂ ਦਾ ਧਰਮ ਪਰਿਵਰਤਨ

ਦਰਅਸਲ ਜ਼ਿਲੇ ਦੇ ਇਕ ਨਰਸਿੰਗ ਹੋਮ ਸੰਚਾਲਕ ਡਾਕਟਰ ਜੁਨੈਦ (Dr. Junaid) ਨੂੰ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਗ੍ਰਿਫਤਾਰ (Arrest) ਕਰਕੇ ਜੇਲ ਭੇਜ ਦਿੱਤਾ ਹੈ। ਡਾ. 'ਤੇ ਦੋਸ਼ ਹੈ ਕਿ ਉਹ ਧਰਮ ਪਰਿਵਰਤਨ (Conversion) ਕਰਵਾਉਂਦਾ ਸੀ। ਇਹੀ ਨਹੀਂ ਦੋਸ਼ ਇਹ ਵੀ ਹੈ ਕਿ ਪਹਿਲਾਂ ਉਹ ਲੜਕੀਆਂ ਨਾਲ ਵਿਆਹ ਕਰਦਾ ਫਿਰ ਉਨ੍ਹਾਂ ਦਾ ਸ਼ੋਸ਼ਣ ਕਰਕੇ ਕੁਝ ਮਹੀਨੇ ਬਾਅਦ ਛੱਡ ਦਿੰਦਾ। ਸੂਬੇ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਡਾਕਟਰ ਜੁਨੈਦ ਦੇ ਖਿਲਾਫ ਕਈ ਧਾਰਾਵਾਂ ਵਿਚ ਮੁਕੱਦਮਾ ਦਰਜ ਕੀਤਾ ਹੈ।

ਪੀੜਤਾ ਨੇ ਲਗਾਏ ਡਾਕਟਰ 'ਤੇ ਜਬਰਦਸਤੀ ਧਰਮ ਪਰਿਵਰਤਨ ਦੇ ਦੋਸ਼

ਦੱਸ ਦਈਏ ਕਿ ਜ਼ਿਲੇ ਵਿਚ ਸਥਿਤ ਆਕਾਂਕਸ਼ਾ ਨਰਸਿੰਗ ਹੋਮ (Akanksha Nursing Home) ਦੇ ਸੰਚਾਲਕ ਡਾਕਟਰ ਜੁਨੈਦ (Dr. Junaid) 'ਤੇ ਇਕ ਪੀੜਤਾ ਨੇ ਧਰਮ ਪਰਿਵਰਤਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਰਜ ਕਰਵਾਇਆ ਜਿਸ ਤੋਂ ਬਾਅਦ ਕੋਤਵਾਲੀ ਇੰਚਾਰਜ ਨਿਰੀਖਕ ਅਨੂਪ ਸਿੰਘ ਅਤੇ ਸੀਨੀਅਰ ਸਬ ਇੰਸਪੈਕਟਰ ਪ੍ਰਭੂ ਨਾਥ ਸਿਂਘ (Sub Inspector Prabhu Nath Singh) ਨੇ ਮਾਮਲੇ 'ਤੇ ਤੁਰੰਤ ਨੋਟਿਸ ਲਿਆ ਅਤੇ ਪੁਲਿਸ ਟੀਮ ਦੇ ਨਾਲ ਮੁਲਜ਼ਮ ਡਾਕਟਰ ਦੇ ਨਰਸਿੰਗ ਹੋਮ ਸਮੇਤ ਘਰ ਵਿਚ ਛਾਪਾ ਮਾਰਿਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਡਾਕਟਰ ਜੁਨੈਦ ਮੁੱਖ ਦੋਸ਼ੀ ਹੈ। ਪੂਰੇ ਮਾਮਲੇ 'ਤੇ ਪੁਲਿਸ ਸਬੂਤ ਇਕੱਠੇ ਕਰ ਰਹੀ ਹੈ। ਇਸ ਪੂਰੇ ਨੈੱਟਵਰਕ ਵਿਚ ਉਸ ਦੇ ਕਈ ਨੇੜਲੇ ਲੋਕ ਵੀ ਸ਼ਾਮਲ ਹੋ ਸਕਦੇ ਹਨ, ਜਿਸ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ-ਸਿੰਘੂ ਬਾਰਡਰ ਕਤਲ ਮਾਮਲਾ: ਪੰਜਾਬ ਨੇ ਕੀਤਾ ਐਸ.ਆਈ.ਟੀ ਦਾ ਗਠਨ

ETV Bharat Logo

Copyright © 2025 Ushodaya Enterprises Pvt. Ltd., All Rights Reserved.