ਨਵੀਂ ਦਿੱਲੀ: ਕਾਂਗਰਸ ਨੇ ਉਨਾਓ ਬਲਾਤਕਾਰ ਪੀੜਤਾ ਦੀ ਮਾਂ ਆਸ਼ਾ ਸਿੰਘ ਨੂੰ ਉੱਤਰ ਪ੍ਰਦੇਸ਼ ਦੀਆਂ ਆਗਾਮੀ ਚੋਣਾਂ ਲਈ ਵੀਰਵਾਰ ਨੂੰ ਐਲਾਨੇ 125 ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ, "ਯੂਪੀ ਚੋਣਾਂ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ, 50 ਉਮੀਦਵਾਰ ਔਰਤਾਂ ਹਨ, ਜਿਨ੍ਹਾਂ ਵਿੱਚ ਉਨਾਓ ਬਲਾਤਕਾਰ ਪੀੜਤਾ ਦੀ ਮਾਂ ਆਸ਼ਾ ਸਿੰਘ ਵੀ ਸ਼ਾਮਲ ਹੈ। ਸ਼ਾਹਜਹਾਂਪੁਰ ਤੋਂ, ਅਸੀਂ ਆਸ਼ਾ ਵਰਕਰ, ਪੂਨਮ ਪਾਂਡੇ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਸ ਨੇ ਮਾਣ ਭੱਤੇ ਵਿੱਚ ਵਾਧੇ ਲਈ ਅੰਦੋਲਨ ਦੀ ਅਗਵਾਈ ਕੀਤੀ ਸੀ।"
ਉਨ੍ਹਾਂ ਅੱਗੇ ਕਿਹਾ, "ਕੁੱਲ 125 ਉਮੀਦਵਾਰਾਂ ਵਿੱਚੋਂ, 40% ਔਰਤਾਂ ਅਤੇ 40% ਨੌਜਵਾਨ ਹਨ। ਇਸ ਇਤਿਹਾਸਕ ਪਹਿਲਕਦਮੀ ਨਾਲ, ਅਸੀਂ ਰਾਜ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਲਿਆਉਣ ਦੀ ਉਮੀਦ ਕਰਦੇ ਹਾਂ।"
ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਉੱਤਰ ਪ੍ਰਦੇਸ਼ ਦੇ ਉੱਜਵਲ ਭਵਿੱਖ ਲਈ ‘ਸਕਾਰਾਤਮਕ ਪ੍ਰਚਾਰ’ ਮੁਹਿੰਮ ਚਲਾਏਗੀ। ਕਾਂਗਰਸ ਵਾਂਗ, ਭਾਜਪਾ ਵੱਲੋਂ ਵੀ ਯੂਪੀ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰਨ ਦੀ ਉਮੀਦ ਹੈ ਕਿਉਂਕਿ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਦਿੱਲੀ ਵਿੱਚ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੀਟਿੰਗ ਵਿੱਚ ਵਰਚੁਅਲ ਤੌਰ 'ਤੇ ਸ਼ਾਮਲ ਹਨ।
ਇਹ ਵੀ ਪੜ੍ਹੋ: ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ