ਚੰਡੀਗੜ੍ਹ ਡੈਸਕ : ਪਟਨਾ 'ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸ਼ੁਰੂ ਹੋਣ ਜਾ ਰਹੀ ਹੈ। ਭਾਜਪਾ ਦੇ ਖਿਲਾਫ ਅੱਜ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਰਜੇਡੀ, ਜੇਡੀਯੂ ਸਮੇਤ 17-18 ਪਾਰਟੀਆਂ ਇੱਕ ਮੇਜ਼ 'ਤੇ ਬੈਠ ਕੇ ਰਣਨੀਤੀ 'ਤੇ ਵਿਚਾਰ ਕਰਨਗੇ। ਰਾਹੁਲ ਗਾਂਧੀ ਪਟਨਾ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਪਟਨਾ ਹਵਾਈ ਅੱਡੇ 'ਤੇ ਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਇਸ ਬੈਠਕ ਨੂੰ ਲੈ ਕੇ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਕਿਹਾ ਹੈ ਕਿ ਕਾਂਗਰਸ ਜਾਣਦੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਵਿੱਚ ਇਕੱਲੀ ਸਮਰਥ ਨਹੀਂ ਹੈ ਇਸੇ ਕਾਰਨ ਉਹ ਬਾਕੀ ਪਾਰਟੀਆਂ ਦਾ ਸਾਥ ਲੱਭ ਰਹੀ ਹੈ।
-
#WATCH | "I especially thank Congress for publicly announcing that they cannot alone defeat PM Modi and that they need the support of others to do so," says Union Minister Smriti Irani on #OppositionMeeting pic.twitter.com/cxkB5mxXK4
— ANI (@ANI) June 23, 2023 " class="align-text-top noRightClick twitterSection" data="
">#WATCH | "I especially thank Congress for publicly announcing that they cannot alone defeat PM Modi and that they need the support of others to do so," says Union Minister Smriti Irani on #OppositionMeeting pic.twitter.com/cxkB5mxXK4
— ANI (@ANI) June 23, 2023#WATCH | "I especially thank Congress for publicly announcing that they cannot alone defeat PM Modi and that they need the support of others to do so," says Union Minister Smriti Irani on #OppositionMeeting pic.twitter.com/cxkB5mxXK4
— ANI (@ANI) June 23, 2023
ਵਿਰੋਧੀ ਏਕਤਾ ਬੈਠਕ ਉਤੇ ਸਮ੍ਰਿਤੀ ਇਰਾਨੀ : ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਵਿਰੋਧੀ ਏਕਤਾ ਦੀ ਬੈਠਕ ਉਤੇ ਬੋਲਦਿਆਂ ਕਿਹਾ ਕਿ ਇਹ ਹਾਸੋਹੀਣਾ ਹੈ ਕਿ ਅੱਜ ਕਾਂਗਰਸ ਦੀ ਅਗਵਾਈ ਹੇਠ ਕੁਝ ਅਜਿਹੇ ਆਗੂ ਇਕੱਠੇ ਹੋਣਗੇ, ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰ ਵਿੱਚ ਲੋਕਤੰਤਰ ਦੇ ਕਤਲ ਦਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਹਾਸੋਹੀਣਾ ਹੈ ਕਿ ਅੱਜ ਉਹ ਲੋਕ ਇਕੱਠੇ ਹੋਣਗੇ ਜੋ ਰਾਸ਼ਟਰ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਹਨ, ਕਿ ਉਨ੍ਹਾਂ ਦੀ ਆਪਣੀ ਮਸਰੱਥਾ ਮੋਦੀ ਜੀ ਅੱਗੇ ਕੱਖ ਵੀ ਨਹੀਂ। ਮੈਂ ਕਾਂਗਰਸ ਦੀ ਅਭਾਰੀ ਹਾਂ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਉਨ੍ਹਾਂ ਇਕੱਲਿਆਂ ਲਈ ਬਹੁਤ ਮੁਸ਼ਕਿਲ ਹੈ, ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ।
- Patna Opposition Meeting: ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਟੱਕਰ ਦੇਣ ਲਈ ਸਾਂਝੀ ਰਣਨੀਤੀ ਬਣਾਉਣ ਲਈ ਵਿਰੋਧੀ ਨੇਤਾਵਾਂ ਦੀ ਬੈਠਕ ਸ਼ੁਰੂ
- PM Modi at US Congress: ਸੈਨੇਟਰਾਂ ਨੇ 79 ਵਾਰ ਤਾੜੀਆਂ ਵਜਾਈਆਂ, 15 ਵਾਰ ਦਿੱਤਾ ਸਟੈਂਡਿੰਗ ਓਵੇਸ਼ਨ
- PM Modi US Visit: ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਵਿੱਚ ਇੱਕ 'ਨਵਾਂ ਅਧਿਆਏ' ਜੁੜਿਆ: ਪ੍ਰਧਾਨ ਮੰਤਰੀ ਮੋਦੀ
ਪਟਨਾ ਵਿੱਚ ਬੋਲੇ ਰਾਹੁਲ ਗਾਂਧੀ : ਪਟਨਾ ਵਿੱਚ ਵਿਰੋਧੀ ਏਕਤਾ ਬੈਠਕ ਮੌਕੇ ਸੰਬੋੇਧਨ ਕਰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇਕ ਪਾਸੇ ਕਾਂਗਰਸ ਦੇ ਭਾਰਤ ਜੋੜੋ ਵਾਲੀ ਵਿਚਾਰਧਾਰਾ ਤੇ ਦੂਜੇ ਪਾਸੇ ਭਾਜਪਾ ਦੀ ਭਾਰਤ ਤੋੜੋ ਵਿਚਾਰਧਾਰਾ। ਉਨ੍ਹਾਂ ਕਿਹਾ ਕਿ ਇਸੇ ਕਾਰਨ ਅਸੀਂ ਅੱਜ ਬਿਹਾਰ ਆਏ ਹਾਂ, ਕਿਉਂਕਿ ਬਿਹਾਰ ਵਿੱਚ ਹੀ ਕਾਂਗਰਸ ਦਾ ਡੀਐਨਏ ਹੈ।
-
#WATCH | BJP is working to spread hate, violence and break the country. We are working to spread love and unite. Opposition parties have come here today and together we will defeat BJP: Congress leader Rahul Gandhi, in Bihar's Patna pic.twitter.com/fyIQtVrtZd
— ANI (@ANI) June 23, 2023 " class="align-text-top noRightClick twitterSection" data="
">#WATCH | BJP is working to spread hate, violence and break the country. We are working to spread love and unite. Opposition parties have come here today and together we will defeat BJP: Congress leader Rahul Gandhi, in Bihar's Patna pic.twitter.com/fyIQtVrtZd
— ANI (@ANI) June 23, 2023#WATCH | BJP is working to spread hate, violence and break the country. We are working to spread love and unite. Opposition parties have come here today and together we will defeat BJP: Congress leader Rahul Gandhi, in Bihar's Patna pic.twitter.com/fyIQtVrtZd
— ANI (@ANI) June 23, 2023
ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਯਾਤਰਾ ਵਿੱਚ ਸਾਡੀ ਮਦਦ ਕੀਤੀ, ਕਿਉਂਕਿ ਤੁਸੀਂ ਸਾਡੀ ਵਿਚਾਰਧਾਰਾ ਤੋਂ ਜਾਣੂ ਹੋ। ਉਨ੍ਹਾਂ ਨੇ ਭਾਜਪਾ ਉਤੇ ਤੰਜ਼ ਕੱਸਦਿਆਂ ਕਿਹਾ ਕਿ ਭਾਜਪਾ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀ ਹੈ, ਨਫਰਤ ਫੈਲਾਉਣ ਦਾ ਕੰਮ ਕਰ ਰਹੀ ਹੈ ਤੇ ਹਿੰਸਾ ਫੈਲਾਉਣ ਦਾ ਕੰਮ ਕਰ ਰਹੀ ਹੈ। ਕਾਂਗਰਸ ਦੇਸ਼ ਨੂੰ ਜੋੜਨ ਦਾ ਕੰਮ ਕਰ ਰਹੀ ਹੈ ਤੇ ਮੁਹੱਬਤ ਫੈਲਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਹਰਾਇਆ ਜਾ ਸਕਦਾ, ਨਫਰਤ ਨੂੰ ਮੁਹੱਬਤ ਨਾਲ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਮਿਲ ਕੇ ਭਾਜਪਾ ਨੂੰ ਹਰਾਉਣ ਜਾ ਰਹੀਆਂ ਹਨ।