ਫਗਵਾੜਾ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਤਾਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ ਦੇ ਬੇਟੇ ਉਧਯਨਿਧੀ ਸਟਾਲਿਨ ਦੀ ਸਨਾਤਨ ਧਰਮ 'ਤੇ ਕੀਤੀ ਟਿੱਪਣੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸੀ, ਸਨਾਤਨ ਧਰਮ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਧਰਮ ਨੂੰ ਕੁਚਲਣ ਦੀਆਂ ਗੱਲਾਂ ਕਰਨ ਵਾਲੇ ਅਤੇ ਇਸ ਦੇ ਖਾਤਮੇ ਨੂੰ ਚਾਹੁਣ ਵਾਲੇ ਬਹੁਤ ਸਾਰੇ ਲੋਕ ਸੁਆਹ ਹੋ ਗਏ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਹੰਕਾਰੀ ਗਠਜੋੜ (I.N.D.I.A.) ਨੂੰ ਆਪਣੇ ਬਿਆਨ ਲਈ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਹਿੰਦੂਆਂ ਨੂੰ ਖ਼ਤਮ ਕਰਨ ਦਾ ਸੁਪਨਾ ਦੇਖਣ ਵਾਲਿਆਂ ਵਿੱਚੋਂ ਕਈ ਸਵਾਹ ਹੋ ਗਏ ਹਨ। ਮੈਂ I.N.D.I.A. ਦੇ ਇਸ ਹੰਕਾਰੀ ਗਠਜੋੜ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਨਾਤਨ ਧਰਮ ਹਮੇਸ਼ਾ ਤੋਂ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਇਹ ਗਠਜੋੜ ਲਗਾਤਾਰ ਹਿੰਦੂ ਧਰਮ 'ਤੇ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਹਾ ਹੈ ਪਰ ਸਨਾਤਨ ਧਰਮ ਦਾ ਕੋਈ ਇੱਕ ਵਾਲ ਵੀ ਵਿਗਾੜ ਨਹੀਂ ਸਕਦਾ। ਕੇਂਦਰੀ ਮੰਤਰੀ ਨੇ ਪੰਜਾਬ ਦੇ ਫਗਵਾੜਾ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਹਿੰਦੂ ਧਰਮ 'ਤੇ ਹਮਲੇ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋ ਰਿਹਾ। ਵਿਰੋਧੀ ਪਾਰਟੀਆਂ ਸਿਰਫ਼ ਵੋਟਾਂ ਦੀ ਖ਼ਾਤਰ ਕੋਝੀ ਰਾਜਨੀਤੀ ਕਰ ਰਹੀਆਂ ਹਨ।
-
#WATCH | Phagwara, Punjab: Union minister Anurag Thakur reacts on Tamil Nadu Minister Udhayanidhi Stalin's 'Sanatana Dharma should be eradicated' remark. pic.twitter.com/6iZatkqdif
— ANI (@ANI) September 4, 2023 " class="align-text-top noRightClick twitterSection" data="
">#WATCH | Phagwara, Punjab: Union minister Anurag Thakur reacts on Tamil Nadu Minister Udhayanidhi Stalin's 'Sanatana Dharma should be eradicated' remark. pic.twitter.com/6iZatkqdif
— ANI (@ANI) September 4, 2023#WATCH | Phagwara, Punjab: Union minister Anurag Thakur reacts on Tamil Nadu Minister Udhayanidhi Stalin's 'Sanatana Dharma should be eradicated' remark. pic.twitter.com/6iZatkqdif
— ANI (@ANI) September 4, 2023
ਸੋਨੀਆ ਗਾਂਧੀ ਸਮੇਤ ਹੋਰ ਨੇਤਾ ਮੰਗਣ ਮੁਆਫੀ: ਅਨੁਰਾਗ ਠਾਕੁਰ ਨੇ ਕਿਹਾ ਕਿ I.N.D.I.A. ਗਠਜੋੜ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਸਾਰੇ ਨੇਤਾਵਾਂ ਨੂੰ ਇਸ ਹਰਕਤ ਲਈ ਮੁਆਫੀ ਮੰਗਣ ਨੂੰ ਕਿਹਾ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਸ ਪਾਰਟੀ ਦੀ ਕੋਈ ਪ੍ਰਾਪਤੀ ਨਹੀਂ ਹੈ। ਉਹ ਹਿੰਦੂਆਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਯੋਜਨਾਵਾਂ ਕਦੇ ਵੀ ਪੂਰੀਆਂ ਨਹੀਂ ਹੋਣਗੀਆਂ।
- Khalistani Referendum Rejected: ਕੈਨੇਡਾ 'ਚ 10 ਸਤੰਬਰ ਨੂੰ ਹੋਣ ਜਾ ਰਿਹਾ ਖਾਲਿਸਤਾਨੀ ਰੈਫਰੈਂਡਮ ਰੱਦ, ਭਾਜਪਾ ਆਗੂ ਨੇ ਸਾਂਝੀ ਕੀਤੀ ਜਾਣਕਾਰੀ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
- Gupatwant Pannu News: ਗੁਰਪਤਵੰਤ ਪੰਨੂ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਨੂੰ ਕਿਹਾ 'ਦੇਸ਼ ਵਿਰੋਧੀ'
ਸਨਾਤਨ ਧਰਮ ਨੂੰ ਲੈ ਕੇ ਉਧਯਨਿਧੀ ਦਾ ਬਿਆਨ: ਤੁਹਾਨੂੰ ਦੱਸ ਦਈਏ ਕਿ ਤਾਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ ਦੇ ਬੇਟੇ ਉਧਯਨਿਧੀ ਨੇ ਸ਼ਨੀਵਾਰ 2 ਸਤੰਬਰ ਨੂੰ ਸਨਾਤਨ ਧਰਮ ਦੀ ਤੁਲਨਾ ਮਲੇਰੀਆ ਅਤੇ ਡੇਂਗੂ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮਲੇਰੀਆ, ਡੇਂਗੂ, ਕੋਰੋਨਾ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਅਸੀਂ ਸਿਰਫ਼ ਵਿਰੋਧ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ।