ਉਦੈਪੁਰ: ਕਨ੍ਹਈਆ ਲਾਲ ਕਤਲ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਆ ਗਈ ਜਿਸ ਨੂੰ ਦੇਖ ਕੇ ਰੂਹ ਨੂੰ ਕੰਬਾ ਜਾਵੇਗੀ। ਇਸ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਉਸ਼ ਦੀ ਗਰਦਨ 'ਤੇ 26 ਵਾਰ ਕੀਤੇ ਗਏ ਸਨ। ਉਸ ਦੀ ਗਰਦਨ ਨੂੰ ਸ਼ਰੀਰ ਤੋਂ ਅਲਗ ਕਰ ਕੇ ਸੁੱਟ ਦਿੱਤਾ ਗਿਆ ਸੀ। ਉਸ ਦੇ ਸ਼ਰੀਰ 'ਤੇ ਕੁਲ 13 ਵਾਰ ਕੀਤੇ ਗਏ ਸਨ।
ਕਨ੍ਹਈਲਾਲ ਕਤਲ ਕਾਂਡ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਉਸ ਦਾ ਪਰਿਵਾਰ ਕਾਫੀ ਦੁਖੀ ਹੈ। ਉਸ ਦੀ ਪਤਨੀ ਵੱਲੋਂ ਅਜਿਹਾ ਕੀ ਜਾ ਰਿਹਾ ਹੈ ਕਿ ਉਸ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਵਾਰ-ਵਾਰ ਉਨ੍ਹਾਂ ਦੀ ਦੁਕਾਰ 'ਤੇ ਘਰ ਆ ਕੇ ਵੀ ਕੁਝ ਲੋਕ ਧਮਕੀਆਂ ਦੇ ਰਹੇ ਸਨ।
ਉਦੈਪੁਰ ਸ਼ਹਿਰ ਦੇ ਦਾਣਾ ਮੰਡੀ ਥਾਣਾ ਖੇਤਰ ਵਿੱਚ ਮੰਗਲਵਾਰ ਨੂੰ ਦਿਨ ਦਿਹਾੜੇ ਕਨ੍ਹਈਆਲਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਭਾਜਪਾ ਦੀ ਸਾਬਕਾ ਰਾਸ਼ਟਰੀ ਬੁਲਾਰੇ ਨੂਪੁਰ ਸ਼ਰਮਾ ਦੇ ਹੱਕ 'ਚ ਪੋਸਟ ਪਾਈ ਸੀ। ਕਤਲ ਤੋਂ ਬਾਅਦ ਵੱਡੀ ਗਿਣਤੀ 'ਚ ਵਪਾਰੀ ਮੌਕੇ 'ਤੇ ਪਹੁੰਚ ਗਏ ਅਤੇ ਸਖ਼ਤ ਰੋਸ ਜ਼ਾਹਰ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਉਦੈਪੁਰ 'ਚ ਅਗਲੇ 24 ਘੰਟਿਆਂ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਉਦੈਪੁਰ ਕਤਲ ਕਾਂਡ 'ਚ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, NIA ਨੂੰ ਜਾਂਚ ਦੇ ਹੁਕਮ