ਨਵੀਂ ਦਿੱਲੀ: ਅੱਜਕਲ ਹਰ ਕਿਸੇ 'ਤੇ ਰੀਲਾਂ ਦਾ ਬੁਖਾਰ ਹੈ। ਇਹੀ ਕਾਰਨ ਹੈ ਕਿ ਲੋਕ ਸੜਕ 'ਤੇ ਸੈਰ ਕਰਦੇ ਸਮੇਂ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਦੇ ਹਨ, ਜੋ ਕਦੇ ਲੋਕਾਂ ਨੂੰ ਹੱਸਾਉਂਦੇ ਹਨ ਤਾਂ ਕਦੇ ਹੈਰਾਨ ਕਰ ਦਿੰਦੇ ਹਨ। ਹੁਣ ਤੱਕ ਤੁਸੀਂ ਮੈਟਰੋ 'ਚ ਵਾਇਰਲ ਹੁੰਦੇ ਡਾਂਸ ਵੀਡੀਓ ਦੇਖੇ ਹੋਣਗੇ ਪਰ ਹੁਣ ਇਸੇ ਤਰਜ਼ 'ਤੇ ਇਕ ਹੋਰ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜਿਸ 'ਚ ਦੋ ਲੋਕ ਟਰੇਨ ਦੇ ਅੰਦਰ ਅਜੀਬ ਤਰੀਕੇ ਨਾਲ ਡਾਂਸ ਕਰਦੇ ਹੋਏ ਰੀਲਾਂ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ, "ਭਾਰਤੀ ਰੇਲਵੇ ਭਾਰਤੀਤਾ ਦਾ ਪ੍ਰਤੀਬਿੰਬ ਹੈ! ਕਿਰਪਾ ਕਰਕੇ ਸਹਿ ਯਾਤਰੀਆਂ ਦੇ ਆਰਾਮ ਦਾ ਖਿਆਲ ਰੱਖਣਾ ਨਾ ਭੁੱਲੋ।"
-
भारतीय रेल, भारतीयता का प्रतिबिंब है !
— Northern Railway (@RailwayNorthern) October 5, 2023 " class="align-text-top noRightClick twitterSection" data="
कृपया सहयात्रियों की सहजता का भी ख्याल रखना न भूलें
📸: DrxSunil #IndianRailways #LifeIsBeautiful pic.twitter.com/W8IO74euDn
">भारतीय रेल, भारतीयता का प्रतिबिंब है !
— Northern Railway (@RailwayNorthern) October 5, 2023
कृपया सहयात्रियों की सहजता का भी ख्याल रखना न भूलें
📸: DrxSunil #IndianRailways #LifeIsBeautiful pic.twitter.com/W8IO74euDnभारतीय रेल, भारतीयता का प्रतिबिंब है !
— Northern Railway (@RailwayNorthern) October 5, 2023
कृपया सहयात्रियों की सहजता का भी ख्याल रखना न भूलें
📸: DrxSunil #IndianRailways #LifeIsBeautiful pic.twitter.com/W8IO74euDn
ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਰਾਜ਼ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਦੀ ਸ਼ੁਰੂਆਤ 'ਚ ਤੁਸੀਂ ਦੇਖੋਗੇ ਕਿ ਟਰੇਨ 'ਚ ਦੋ ਲੋਕ ਹਰਿਆਣਵੀ ਗੀਤ 'ਤੇ ਡਾਂਸ ਕਰ ਰਹੇ ਹਨ। ਟਰੇਨ 'ਚ ਬੈਠੇ ਯਾਤਰੀ ਵੀ ਡਾਂਸ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਡਾਂਸ ਨੂੰ ਦੇਖ ਕੇ ਹੁੱਲੜਬਾਜੀ ਵੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰੀ ਰੇਲਵੇ ਦੀ ਟਰੇਨ 'ਚ ਡਾਂਸ ਕਰ ਰਹੇ ਦੋਵੇ ਰੀਲ ਬਣਾ ਰਹੇ ਹਨ। ਇਹ ਵੀਡੀਓ ਦਿੱਲੀ ਜਾਂ ਹਰਿਆਣਾ ਵਿੱਚ ਬਣਾਈ ਗਈ ਹੈ।
- Asian Games 2023 13th day: ਭਾਰਤੀ ਕ੍ਰਿਕਟ ਅਤੇ ਕਬੱਡੀ ਟੀਮ ਦਾ ਅੱਜ ਸੈਮੀਫਾਈਨਲ ਮੈਚ, ਬਜਰੰਗ ਪੁਨੀਆ 'ਤੇ ਰਹੇਗੀ ਨਜ਼ਰ
- Amritsar Factory Fire News: ਅੰਮ੍ਰਿਤਸਰ 'ਚ ਦਵਾਈਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਅੱਧੀ ਦਰਜਨ ਦੇ ਕਰੀਬ ਲੋਕ ਲਾਪਤਾ
- Dhilwan Toll Plaza Clash: ਟੋਲ ਪਲਾਜ਼ਾ 'ਤੇ ਪਰਚੀ ਮੰਗਣ 'ਤੇ ਬਾਪੂ ਨੇ ਪਾ ਦਿੱਤਾ ਗਾਹ, ਆਖਿਰ ਇਸ ਤਰ੍ਹਾਂ ਹੋਇਆ ਸਮਝੌਤਾ ?
ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਹੀ ਇਹ ਵੀਡੀਓ ਉੱਤਰੀ ਰੇਲਵੇ ਨੇ 5 ਅਕਤੂਬਰ ਦੀ ਰਾਤ ਨੂੰ ਆਪਣੇ ਐਕਸ 'ਤੇ ਸ਼ੇਅਰ ਕੀਤੀ ਹੈ। ਪੋਸਟ 'ਚ ਰੇਲਵੇ ਨੇ ਟ੍ਰੇਨ 'ਚ ਸਫਰ ਕਰਨ ਵਾਲੇ ਦੂਜੇ ਲੋਕਾਂ ਦੇ ਆਰਾਮ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਜਦਕਿ 284 ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇੰਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਵੀਡੀਓ ਨੂੰ ਮਸ਼ਹੂਰ ਕਰਨ ਲਈ ਲੋਕ ਬੇਸ਼ਰਮ ਹੋਣ ਲਈ ਤਿਆਰ ਹਨ, ਬਹੁਤ ਸ਼ਰਮਨਾਕ ਹੈ।"