ETV Bharat / bharat

ਅਦਾਲਤ ’ਚ ਗੈਂਗਵਾਰ, ਜੱਜ ਦਾ ਹੋਇਆ BP LOW, ਹਸਪਤਾਲ ’ਚ ਭਰਤੀ - ਰੋਹਿਣੀ ਕੋਰਟ

ਰੋਹਿਣੀ ਕੋਰਟ ਭਵਨ ਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਗੈਂਗਸਟਰ ਜਿਤੇਂਦਰ ਗੋਗੀ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਗਈ ਹੈ। ਪੇਸ਼ੀ ’ਤੇ ਆਏ ਜਿਤੇਂਦਰ ਗੋਗੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦਿੱਲੀ ਦੇ ਰੋਹਿਣੀ ਕੋਰਟ ਭਵਨ ’ਚ ਫਾਇਰਿੰਗ
ਦਿੱਲੀ ਦੇ ਰੋਹਿਣੀ ਕੋਰਟ ਭਵਨ ’ਚ ਫਾਇਰਿੰਗ
author img

By

Published : Sep 24, 2021, 2:13 PM IST

Updated : Sep 24, 2021, 6:10 PM IST

ਨਵੀਂ ਦਿੱਲੀ: ਅਤਿ ਸੁਰੱਖਿਅਤ ਮੰਨੇ ਜਾਣ ਵਾਲੀ ਰੋਹਿਣੀ ਕੋਰਟ ਚ ਇੱਕ ਵਾਰ ਫਿਰ ਗੈਂਗਵਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ੁੱਕਰਵਾਰ ਦੁਪਹਿਰ ਖੌਫਨਾਕ ਬਦਮਾਸ਼ ਜਿਤੇਂਦਰ ਉਰਫ ਗੋਗੀ ਨੂੰ ਅਦਾਲਤ ਚ ਪੇਸ਼ੀ ਦੇ ਲਈ ਲਿਆਇਆ ਗਿਆ ਸੀ। ਇਸ ਪੇਸ਼ੀ ਦੇ ਦੌਰਾਨ ਵਕੀਲ ਦੀ ਡਰੈੱਸ ਪਾਏ ਹੋਏ 2 ਲੋਕਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਚ ਸਪੈੱਸ਼ਲ ਸੈੱਲ ਵੱਲੋਂ ਵੀ ਗੋਲੀਆਂ ਚਲਾਈ ਗਈ ਜਿਸ ਚ ਦੋ ਹਮਲਾਵਾਰ ਦੀ ਮੌਤ ਹੋ ਗਈ। ਇਸ ਵਾਰਦਾਤ ਚ ਗੈਂਗਸਟਰ ਗੋਗੀ ਨੂੰ ਵੀ ਮੌਤ ਹੋ ਗਈ ਹੈ।

ਅਦਾਲਤ ’ਚ ਗੈਂਗਵਾਰ

ਦੱਸ ਦਈਏ ਕਿ ਇਸ ਗੈਂਗਵਾਰ ਤੋਂ ਬਾਅਦ ਰੋਹਿਣੀ ਕੋਰਟ ਦੇ ਜੱਜ ਦਾ ਬੱਲਡ ਪ੍ਰੈਸ਼ਰ ਘੱਟ (BP LOW) ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।

ਅਦਾਲਤ ’ਚ ਗੈਂਗਵਾਰ

ਜਾਣਕਾਰੀ ਮੁਤਾਬਿਕ ਜਤਿੰਦਰ ਨੇ ਦੱਸਿਆ ਕਿ ਗੋਗੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਲ 2020 ਵਿੱਚ ਗ੍ਰਿਫਤਾਰ ਕੀਤਾ ਸੀ। ਕਾਉਂਟਰ ਇੰਟੈਲੀਜੈਂਸ ਟੀਮ ਨੇ ਉਸ ਨੂੰ ਤਿੰਨ ਹੋਰ ਸਾਥੀਆਂ ਸਮੇਤ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਦੇ ਸਮੇਂ, ਦਿੱਲੀ ਪੁਲਿਸ ਨੇ ਉਸ ’ਤੇ 8 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਹ ਕਤਲ ਮਾਮਲੇ, ਅਗਵਾ ਮਾਮਲੇ, ਪੁਲਿਸ 'ਤੇ ਹਮਲਾ ਆਦਿ ਵਰਗੀਆਂ ਘਟਨਾਵਾਂ ਵਿੱਚ ਸ਼ਾਮਲ ਸੀ। ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਰੱਖਿਆ ਗਿਆ ਸੀ। ਸ਼ੁੱਕਰਵਾਰ ਨੂੰ, ਤੀਜੀ ਬਟਾਲੀਅਨ ਦੀ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਟੀਮ ਉਸਨੂੰ ਪੇਸ਼ ਕਰਨ ਲਈ ਰੋਹਿਣੀ ਅਦਾਲਤ ਲੈ ਕੇ ਆਈ ਸੀ। ਇਸ ਦੌਰਾਨ ਵਕੀਲ ਦਾ ਪਹਿਰਾਵਾ ਪਹਿਨੇ ਦੋ ਵਿਅਕਤੀ ਉੱਥੇ ਆਏ ਅਤੇ ਉਨ੍ਹਾਂ ਨੇ ਗੋਗੀ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜੋ: ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਕੀਤਾ ਨੌਜਵਾਨ ਦਾ ਕਤਲ, 1ਗੰਭੀਰ ਜ਼ਖਮੀ

ਉਸਨੂੰ ਬਚਾਉਣ ਦੇ ਲਈ ਕਾਉਂਟਰ ਇੰਟੇਲੀਜੈਂਸ ਦੀ ਟੀਮ ਨੇ ਵੀ ਹਮਲਾਵਾਰਾਂ ’ਤੇ ਗੋਲੀ ਚਲਾਈ ਜਿਸ ’ਚ ਦੋਹਾਂ ਹਮਲਵਾਰਾਂ ਦੀ ਮੌਤ ਹੋ ਗਈ। ਰੋਹਿਣੀ ਕੋਰਟ ਚ ਇਨ੍ਹਾਂ ਦੋਹਾਂ ਹਮਲਵਾਰਾਂ ਨੇ ਵਕੀਲ ਦੇ ਕਪੜੇ ਪਾ ਕੇ ਦਾਖਿਲ ਹੋਇਆ ਤਾਂ ਕਿ ਉਨ੍ਹਾਂ ਨੂੰ ਕੋਈ ਨਾ ਰੋਕੇ। ਇਸ ਘਟਨਾ ਚ ਮਾਰੇ ਗਏ ਦੋਹਾਂ ਬਦਮਾਸ਼ਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਘਟਨਾ ’ਚ ਜ਼ਖਮੀ ਹੋਏ ਜਿਤੇਂਦਰ ਉਰਫ ਗੋਗੀ ਦੀ ਮੌਕੇ ’ਤੇ ਮੌਤ ਹੋ ਗਈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਚ ਕੁੱਲ 3 ਲੋਕਾਂ ਦੀ ਮੌਤ ਹੋ ਹੋਈ ਹੈ। ਪੂਰੇ ਮਾਮਲੇ ਨੂੰ ਲੈ ਕੇ ਜਾਂਚ ਚਲ ਰਹੀ ਹੈ।

ਕਾਬਿਲੇਗੌਰ ਹੈ ਕਿ ਮਾਰੇ ਗਏ ਜਿਤੇਂਦਰ ਗੋਗੀ ਅਤੇ ਅਲੀਪੁਰ ਦੇ ਤਾਜਪੁਰੀਆ ਨਿਵਾਸੀ ਸੁਨੀਲ ਉਰਫ ਟਿੱਲੂ ਦੇ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਗੈਂਗਵਾਰ ਚਲ ਰਹੀ ਹੈ। ਇਸ ਗੈਂਗਵਾਰ ’ਚ ਹੁਣ ਤੱਕ 20 ਤੋਂ ਜਿਆਦਾ ਕਤਲ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਇਸ ਹੱਤਿਆ ਦੇ ਪਿੱਛੇ ਸੁਨੀਲ ਉਰਫ ਟਿੱਲੂ ਸ਼ਾਮਲ ਹੋ ਸਕਦਾਹੈ। ਹਾਲਾਂਕਿ ਇਸਦੀ ਜਾਣਕਾਰੀ ਜੁਟਾਉਣ ਦੇ ਲਈ ਫਿਲਹਾਲ ਪੁਲਿਸ ਦੀ ਟੀਮ ਜਾਂਚ ਪੜਤਾਲ ਚ ਜੁੱਟੀ ਹੋਈ ਹੈ।

ਦੱਸ ਦਈਏ ਕਿ ਰੋਹਿਣੀ ਕੋਰਟ ਵਿੱਚ ਇਸ ਸਾਰੀ ਘਟਨਾ ਤੋਂ ਬਾਅਦ ਦਿੱਲੀ ਬਾਰ ਕੌਂਸਲ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਬਾਰ ਕੌਂਸਲ ਦੇ ਮੈਂਬਰ ਅੱਜ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਮਿਲਣਗੇ।

ਗੋਗੀ ਦਾ ਆਤਮ ਸਮਰਪਣ ਕਰਨ ਤੋਂ ਪਹਿਲਾਂ ਦਾ ਵੀਡੀਓ

ਇਸ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਜਿਤੇਂਦਰ ਉਰਫ ਗੋਗੀ ਦਾ ਇੱਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਤਮ ਸਮਰਪਣ ਕਰਨ ਦੀ ਗੱਲ ਕਰ ਰਿਹਾ ਹੈ। ਵੀਡੀਓ ਵਿੱਚ, ਉਹ ਕਹਿ ਰਿਹਾ ਹੈ ਕਿ ਉਹ ਆਪਣੇ ਸਾਥੀਆਂ ਦੇ ਨਾਲ ਆਤਮ ਸਮਰਪਣ ਕਰਨ ਜਾ ਰਿਹਾ ਹੈ। ਇਸ ਸਮੇਂ ਉਸ ਕੋਲ ਕੋਈ ਹਥਿਆਰ ਵੀ ਨਹੀਂ ਹੈ।

ਪੁਲਿਸ ਕਮਿਸ਼ਨਰ ਮੁਤਾਬਿਕ ਪੁਲਿਸ ਮੌਕੇ 'ਤੇ ਮੌਜੂਦ ਸੀ ਅਤੇ ਉਨ੍ਹਾਂ ਨੇ ਇਸ ਦਾ ਮੁਕਾਬਲਾ ਕੀਤਾ। ਰਾਕੇਸ਼ ਅਸਥਾਨਾ ਨੇ ਮੰਨਿਆ ਕਿ ਸੁਰੱਖਿਆ ਵਿੱਚ ਕਮਜ਼ੋਰੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਦੀ ਸਮੀਖਿਆ ਕਰਨ ਦੀ ਗੱਲ ਕੀਤੀ। ਪੁਲਿਸ ਕਮਿਸ਼ਨਰ ਮੁਤਾਬਿਕ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੇ ਹਨ। ਅਸਥਾਨਾ ਨੇ ਕਿਹਾ ਕਿ ਸੁਰੱਖਿਆ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਦਿੱਲੀ ਪੁਲਿਸ ਕਮਿਸ਼ਨਰ ਨੇ ਰੋਹਿਣੀ ਅਦਾਲਤ ਵਿੱਚ ਸੁਰੱਖਿਆ ਵਿੱਚ ਕਮੀ ਨੂੰ ਮੰਨਿਆ

ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸ਼ੁੱਕਰਵਾਰ ਨੂੰ ਅਦਾਲਤ ਦੇ ਕਮਰੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਦੀ ਸੁਰੱਖਿਆ ਵਿੱਚ ਢਿੱਲ ਨੂੰ ਸਵੀਕਾਰ ਕੀਤਾ ਹੈ। ਪਰ ਉਹ ਇਸ ਨੂੰ ਗੈਂਗਵਾਰ ਕਹਿਣ ਤੋਂ ਬਚ ਰਹੇ ਹਨ। ਪੁਲਿਸ ਕਮਿਸ਼ਨਰ ਮੁਤਾਬਿਕ ਵਕੀਲਾਂ ਦੇ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਜਤਿੰਦਰ ਗੋਗੀ 'ਤੇ ਗੋਲੀਆਂ ਚਲਾਈਆਂ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।

ਕਿਸੇ ਪ੍ਰਵੇਸ਼ ਦੁਆਰ 'ਤੇ ਮੈਟਲ ਡਿਟੈਕਟਰ ਨਾ ਚੱਲਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ' ਤੇ ਉਨ੍ਹਾਂ ਕਿਹਾ ਕਿ ਅਦਾਲਤ ਦੇ ਵਿਹੜੇ ਵਿੱਚ ਮੈਟਲ ਡਿਟੈਕਟਰ ਕੰਮ ਨਹੀਂ ਕਰ ਰਹੇ ਹਨ, ਜੋ ਜਾਂਚ ਦਾ ਵਿਸ਼ਾ ਹੈ ਅਤੇ ਫਿਲਹਾਲ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਅਸਥਾਨਾ ਨੇ ਕਿਹਾ ਕਿ ਜਿੱਥੋਂ ਤੱਕ ਇੱਕ ਮਹਿਲਾ ਵਕੀਲ ਦੀ ਲੱਤ ਵਿੱਚ ਗੋਲੀ ਲੱਗਣ ਦੀ ਗੱਲ ਹੈ ਉਸ ਦਾ ਵੇਰਵਾ ਅਜੇ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਗੰਭੀਰਤਾ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਇਸ ਲਈ ਸ਼ੂਟਰ ਸੁੱਟਿਆ ਹੈ।

Last Updated : Sep 24, 2021, 6:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.