ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੀਆਂ ਸੇਵਾਵਾਂ ਮੰਗਲਵਾਰ ਨੂੰ ਫਿਰ ਤੋਂ ਬੰਦ (twitter services) ਹੋ ਗਈਆਂ। ਜਿਸ ਕਾਰਨ ਉਪਭੋਗਤਾਵਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਟਵਿੱਟਰ ਦੀਆਂ ਸੇਵਾਵਾਂ ਦੇ ਵਿਘਨ ਦੇ ਦੌਰਾਨ ਉਪਭੋਗਤਾਵਾਂ ਨੂੰ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ 'ਤੇ ਟਵਿੱਟਰ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਇਸ ਸਬੰਧ 'ਚ ਟਵਿੱਟਰ ਤੋਂ ਕਿਹਾ ਗਿਆ ਕਿ ਤੁਹਾਡੇ 'ਚੋਂ ਕੁਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ (Twitter services down) ਕਰਨਾ ਪੈ ਸਕਦਾ ਹੈ। ਕਿਉਂਕਿ ਟਵਿਟਰ ਲੋਡ ਨਹੀਂ ਹੋ ਰਿਹਾ ਹੈ, ਪਰ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਵਿੱਟਰ ਨੇ ਆਊਟੇਜ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਤੁਹਾਨੂੰ ਜਲਦੀ ਹੀ ਤੁਹਾਡੀ ਟਾਈਮਲਾਈਨ 'ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
-
We fixed it! We made an internal systems change that didn't go as planned and have rolled it back. Twitter should now be loading as expected. Sorry about that!
— Twitter Support (@TwitterSupport) August 9, 2022 " class="align-text-top noRightClick twitterSection" data="
">We fixed it! We made an internal systems change that didn't go as planned and have rolled it back. Twitter should now be loading as expected. Sorry about that!
— Twitter Support (@TwitterSupport) August 9, 2022We fixed it! We made an internal systems change that didn't go as planned and have rolled it back. Twitter should now be loading as expected. Sorry about that!
— Twitter Support (@TwitterSupport) August 9, 2022
ਟਵਿੱਟਰ ਸਪੋਰਟ ਨੇ ਦੱਸਿਆ ਕਿ ਸਮੱਸਿਆ ਕਿਉਂ ਹੋਈ: ਸਮੱਸਿਆ ਹੱਲ ਹੋਣ ਤੋਂ ਅੱਧੇ ਘੰਟੇ ਬਾਅਦ, ਟਵਿੱਟਰ ਸਪੋਰਟ ਨੇ ਬਾਅਦ ਵਿੱਚ ਇੱਕ ਟਵੀਟ ਪੋਸਟ ਕੀਤਾ, 'ਅਸੀਂ ਇਸਨੂੰ ਠੀਕ ਕਰ ਦਿੱਤਾ ਹੈ! ਅਸੀਂ ਇੱਕ ਅੰਦਰੂਨੀ ਸਿਸਟਮ ਤਬਦੀਲੀ ਕੀਤੀ ਜੋ ਯੋਜਨਾ ਅਨੁਸਾਰ ਨਹੀਂ ਹੋਈ, ਇਸਨੂੰ ਵਾਪਸ ਲਿਆ ਗਿਆ ਹੈ। ਟਵਿੱਟਰ ਹੁਣ ਉਮੀਦ ਅਨੁਸਾਰ ਲੋਡ ਹੋ ਰਿਹਾ ਹੈ। ਮੈਨੂੰ ਮਾਫ ਕਰਨਾ!'
ਟਵਿਟਰ ਪਿਛਲੇ ਮਹੀਨੇ ਵੀ ਹੋਇਆ ਡਾਊਨ: ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਵੀ ਟਵਿਟਰ ਕਰੀਬ ਇੱਕ ਘੰਟੇ ਤੱਕ ਡਾਊਨ ਰਿਹਾ ਸੀ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਵੀ ਯੂਜ਼ਰਸ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਟਵਿਟਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਮੀਮ ਵੀ ਬਣਾਏ ਗਏ।
ਐਲੋਨ ਮਸਕ ਨਾਲ ਕਾਨੂੰਨੀ ਲੜਾਈ ਲੜ ਰਿਹਾ ਟਵਿੱਟਰ: ਇਹ ਤਕਨੀਕੀ ਮੁੱਦਾ ਅਜਿਹੇ ਸਮੇਂ ਆਇਆ ਹੈ, ਜਦੋਂ ਟਵਿੱਟਰ ਦੀ ਟੇਸਲਾ ਦੇ ਸੀਈਓ ਐਲੋਨ ਮਸਕ (Elon Musk) ਨਾਲ ਕਾਨੂੰਨੀ ਲੜਾਈ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਨੇ ਮਸਕ ਦੇ ਖਿਲਾਫ 44 ਬਿਲੀਅਨ ਡਾਲਰ ਦੇ ਐਕਵਾਇਰ ਸੌਦੇ ਤੋਂ ਪਿੱਛੇ ਹਟਣ ਦਾ ਫੈਸਲਾ ਕਰਨ ਤੋਂ ਬਾਅਦ ਮੁਕੱਦਮਾ ਦਾਇਰ ਕੀਤਾ ਹੈ।
ਇਹ ਵੀ ਪੜ੍ਹੋ: ਵਾਹ ! ਵਟਸਐਪ ਨੇ ਭੇਜੇ ਗਏ ਮੈਸੇਜ ਨੂੰ ਲੈ ਕੇ ਦਿੱਤੀ ਅਪਡੇਟ, ਡਿਲੀਟ ਕਰਨ ਲਈ ਮਿਲੇਗਾ ਹੋਰ ਸਮਾਂ