ਦਿੱਲੀ:ਦਿੱਲੀ ਹਾਈ ਕੋਰਟ 'ਚ ਟਵਿੱਟਰ ਨੇ ਮੰਨਿਆ ਹੈ ਕਿ ਉਸਨੇ ਨਵੇਂ IT ਰੂਲਸ ਦਾ ਸਹੀ ਤਰੀਕੇ ਨਾਲ ਪਾਲਣ ਨਹੀ ਕੀਤਾ। ਹਾਈ ਕੋਰਟ ਨੇ ਕਿਹਾ ਹੈ ਕਿ ਹੁਣ ਟਵਿਟਰ ਨੂੰ ਕੋਈ ਵੀ ਪ੍ਰੋਟੋਕਾਲ ਨਹੀਂ ਦੇ ਸਕਦੇ। ਹਾਈ ਕੋਰਟ ਨੇ ਕਿਹਾ ਹੈ ਕਿ ਹੁਣ ਸਰਕਾਰ ਟਵਿੱਟਰ ਤੇ ਕੋਈ ਵੀ ਕਾਰਵਾਈ ਕਰਨ ਲਈ ਆਜ਼ਾਦ ਹੈ।
ਨਵੇਂ IT ਰੂਲਸ ਲਾਗੂ ਅਜੇ ਤੱਕ ਟਵਿਟਰ ਨੇ ਸ਼ਿਕਾਇਤ ਅਧਿਕਾਰੀ (Grievance Officer) ਨਿਯੁਕਤ ਨਹੀਂ ਕੀਤਾ। ਜਿਸ ਕਰਕੇ ਅਮਿਤ ਆਚਾਰਿਆ ਨੇ ਦਿੱਲੀ ਹਾਈ ਕੋਰਟ ਵਿੱਚ ਟਵਿੱਟਰ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਹੈ।
ਇਸ ਸ਼ਕਾਇਤ ਤੇ ਜਦੋ ਹਾਈ ਕੋਰਟ ਨੇ ਕੇਂਦਰ ਤੋ ਪੁਛਿਆ ਕੀ ਟਵਿੱਟਰ ਨਿਯਮਾਂ ਦੀ ਉਲੰਘਨਾ ਕਰ ਰਿਹਾ ਹੈ ਤਾਂ ਕੇਂਦਰ ਨੇ ਹਾਂ ਪੱਖੀ ਜਵਾਬ ਦਿੱਤਾ। ਟਵਿੱਟਰ ਦਾ ਪੱਖ ਦੇ ਵਕੀਲ ਸੁੱਜਾਨ ਪੂਵੈਯਾ ਨੇ ਵੀ ਦੱਸਿਆ ਕਿ ਟਵਿੱਟਰ ਨੇ ਇਹ IT ਰੂਲਸ ਦੀ ਪਾਲਣ ਨਹੀਂ ਕੀਤਾ।
ਇਹ ਵੀ ਪੜ੍ਹੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਰਵਾਨਾ