ETV Bharat / bharat

Tribute To Rajiv Gandhi : ਰਾਹੁਲ ਗਾਂਧੀ ਅੱਜ ਲੱਦਾਖ 'ਚ ਪਿਤਾ ਰਾਜੀਵ ਗਾਂਧੀ ਨੂੰ 79ਵੀਂ ਜਯੰਤੀ ਮੌਕੇ ਦੇਣਗੇ ਸ਼ਰਧਾਂਜਲੀ

author img

By

Published : Aug 20, 2023, 10:12 AM IST

Tribute To Rajiv Gandhi : ਰਾਹੁਲ ਗਾਂਧੀ ਵੀਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਪਣੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰਨ ਲਈ ਲੇਹ ਪਹੁੰਚੇ ਹੋਏ ਹਨ, ਜਿਥੇ ਉਹਨਾਂ ਵੱਲੋਂ ਅੱਜ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

Tribute to Rajiv Gandhi: Rahul Gandhi will pay tribute to his father Rajiv Gandhi on his 79th birth anniversary in Ladakh today
Tribute To Rajiv Gandhi : ਰਾਹੁਲ ਗਾਂਧੀ ਅੱਜ ਲੱਦਾਖ 'ਚ ਪਿਤਾ ਰਾਜੀਵ ਗਾਂਧੀ ਨੂੰ 79ਵੀਂ ਜਯੰਤੀ ਮੌਕੇ ਦੇਣਗੇ ਸ਼ਰਧਾਂਜਲੀ

ਲੱਦਾਖ: ਕਾਂਗਰਸ ਨੇਤਾ ਰਾਹੁਲ ਗਾਂਧੀ ਲੱਦਾਖ ਪਹੁੰਚੇ ਹੋਏ ਹਨ ਜਿਥੇ ਉਹ ਐਤਵਾਰ ਸਵੇਰੇ ਯਾਨੀ ਕਿ ਅੱਜ ਲੱਦਾਖ ਦੀ ਪੈਂਗੌਂਗ ਝੀਲ ਦੇ ਕੰਢੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 79ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਨਗੇ। ਰਾਹੁਲ ਗਾਂਧੀ ਸ਼ਨੀਵਾਰ ਨੂੰ ਲੱਦਾਖ ਦੇ ਪੈਂਗੌਂਗ ਤਸੋ ਦੀ ਸਾਈਕਲ ਯਾਤਰਾ 'ਤੇ ਗਏ ਸਨ। ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਦੇ ਮੌਕੇ 'ਤੇ ਪੈਂਗੌਂਗ ਝੀਲ ਦੇ ਕੰਢੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ : ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਦੱਸਿਆ ਕਿ ਅੱਜ ਰਾਹੁਲ ਗਾਂਧੀ ਇੱਥੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਸੀਂ ਉਨ੍ਹਾਂ ਨੂੰ ਯਾਦ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਹੋਇਆ ਸੀ। ਉਹਨਾਂ ਨੇ 1984 ਤੋਂ 1989 ਤੱਕ ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ। ਇਸ ਦੌਰਾਨ ਕਾਂਗਰਸ ਆਗੂ ਅਤੇ ਵਰਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਰਾਸ਼ਟਰੀ ਰਾਜਧਾਨੀ 'ਚ ਸ਼ਰਧਾਂਜਲੀ ਭੇਂਟ ਕਰਨਗੇ। ਰਾਹੁਲ ਗਾਂਧੀ ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਆਪਣੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰਨ ਲਈ ਲੇਹ ਪਹੁੰਚੇ ਅਤੇ ਬਾਅਦ 'ਚ ਆਪਣਾ ਦੌਰਾ ਅਗਸਤ ਤੱਕ ਵਧਾ ਦਿੱਤਾ।

  • #WATCH | "There were so many complaints from the people of Ladakh, they are not happy with the status that has been given to them, they want representation and there is a problem of unemployment...people are saying that the state should not be run by bureaucracy but state must be… pic.twitter.com/bymmXRci1H

    — ANI (@ANI) August 20, 2023 " class="align-text-top noRightClick twitterSection" data=" ">

ਧਾਰਾ 370 ਅਤੇ 35(ਏ) ਹਟਾਉਣ ਤੋਂ ਬਾਅਦ ਰਾਹੁਲ ਗਾਂਧੀ ਦਾ ਪਹਿਲਾ ਦੌਰਾ : ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਪਣੀ ਦੋ ਦਿਨੀਂ ਯਾਤਰਾ ਦੀ ਸ਼ੁਰੂਆਤ ਲਈ ਰਾਹੁਲ ਗਾਂਧੀ ਲੇਹ ਪਹੁੰਚੇ ਸਨ ਜਿਥੇ ਉਹਨਾਂ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਬਾਅਦ ਵਿੱਚ ਆਪਣਾ ਦੌਰਾ 25 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ। ਦੱਸਣਯੋਗ ਹੈ ਕਿ 5 ਅਗਸਤ, 2019 ਨੂੰ ਧਾਰਾ 370 ਅਤੇ 35(ਏ) ਨੂੰ ਰੱਦ ਕਰਨ ਤੋਂ ਬਾਅਦ, ਜੰਮੂ ਅਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਵੰਡੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਦੌਰਾ ਹੈ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਲੇਹ 'ਚ ਫੁੱਟਬਾਲ ਮੈਚ ਵੀ ਦੇਖਣਗੇ। ਰਾਹੁਲ ਆਪਣੇ ਕਾਲਜ ਦੇ ਦਿਨਾਂ ਦੌਰਾਨ ਫੁੱਟਬਾਲਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 25 ਅਗਸਤ ਨੂੰ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲ.ਏ.ਐੱਚ.ਡੀ.ਸੀ.)-ਕਾਰਗਿਲ ਚੋਣਾਂ ਦੀ 30 ਮੈਂਬਰੀ ਬੈਠਕ 'ਚ ਵੀ ਸ਼ਾਮਲ ਹੋਣਗੇ।

  • #WATCH | " Here, the concern is of course China has taken away the land...people have said that China's army has entered the area and their grazing land was taken away but PM said that not an inch of land was taken away, but this is not true, you can ask anyone here...": Rahul… pic.twitter.com/quIGZHpHqP

ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ 10 ਸਤੰਬਰ ਨੂੰ ਹੋਣ ਵਾਲੀਆਂ ਕਾਰਗਿਲ ਕੌਂਸਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵਿਰੁੱਧ ਚੋਣ ਤੋਂ ਪਹਿਲਾਂ ਗਠਜੋੜ ਬਣਾ ਲਿਆ ਹੈ। ਹਾਲਾਂਕਿ ਕਾਂਗਰਸ ਦੇ ਸੰਸਦ ਮੈਂਬਰ ਇਸ ਸਾਲ ਦੇ ਸ਼ੁਰੂ ਵਿੱਚ ਦੋ ਵਾਰ ਸ੍ਰੀਨਗਰ ਅਤੇ ਜੰਮੂ ਗਏ ਸਨ,ਪਰ ਉਹ ਲੱਦਾਖ ਨਹੀਂ ਗਏ ਸਨ। ਜਨਵਰੀ 'ਚ ਕਾਂਗਰਸ ਨੇਤਾ ਨੇ ਆਪਣੇ ਭਾਰਤ ਜੋੜੋ ਦੌਰੇ ਦੌਰਾਨ ਜੰਮੂ ਅਤੇ ਸ਼੍ਰੀਨਗਰ ਦਾ ਦੌਰਾ ਕੀਤਾ ਸੀ। ਫਰਵਰੀ ਵਿੱਚ, ਇੱਕ ਵਾਰ ਫਿਰ ਨਿੱਜੀ ਦੌਰੇ 'ਤੇ, ਉਹ ਗੁਲਮਰਗ ਸਕੀ ਰਿਜ਼ੋਰਟ ਦਾ ਦੌਰਾ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.