ETV Bharat / bharat

ਜ਼ਹਿਰੀਲਾ ਹੋਇਆ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਿਆਸ, ਸਤਲੁਜ ਤੇ ਘੱਗਰ ਤੋਂ ਲਏ 23 ਸੈਂਪਲ, ਜਾਣੋ ਕਿੰਨੇ ਸੈਂਪਲ ਹੋਏ ਫੇਲ੍ਹ - collected 23 samples from Beas

ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਸਤਲੁਜ ਅਤੇ ਘੱਗਰ ਵਿੱਚ ਡਰੇਨਾਂ ਅਤੇ ਫੈਕਟਰੀਆਂ ਦਾ ਪਾਣੀ ਮਿਲਾਇਆ ਜਾ ਰਿਹਾ ਹੈ, ਜਦੋਂਕਿ ਬਿਆਸ ਵਿੱਚ ਮਰੇ ਹੋਏ ਪਸ਼ੂ ਸੁੱਟੇ ਜਾ ਰਹੇ ਹਨ।

ਜ਼ਹਿਰੀਲਾ ਹੋਇਆ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਿਆਸ, ਸਤਲੁਜ ਤੇ ਘੱਗਰ ਤੋਂ ਲਏ 23 ਸੈਂਪਲ, ਜਾਣੋ ਕਿੰਨੇ ਸੈਂਪਲ ਹੋਏ ਫੇਲ੍ਹ

author img

By

Published : Jun 8, 2022, 5:08 PM IST

ਚੰਡੀਗੜ੍ਹ: ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਸਤਲੁਜ ਅਤੇ ਘੱਗਰ ਵਿੱਚ ਡਰੇਨਾਂ ਅਤੇ ਫੈਕਟਰੀਆਂ ਦਾ ਪਾਣੀ ਮਿਲਾਇਆ ਜਾ ਰਿਹਾ ਹੈ, ਜਦੋਂਕਿ ਬਿਆਸ ਵਿੱਚ ਮਰੇ ਹੋਏ ਪਸ਼ੂ ਸੁੱਟੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਮਾਰਚ ਮਹੀਨੇ ਵਿੱਚ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਪਾਣੀ ਦੇ 23 ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 17 ਸੈਂਪਲਾਂ ਦੀ ਰਿਪੋਰਟ ਤਸੱਲੀਬਖਸ਼ ਨਹੀਂ ਹੈ।

ਭਾਵ, ਨਾ ਨਹਾਉਣ ਯੋਗ ਹੈ ਅਤੇ ਨਾ ਹੀ ਪੀਣ ਯੋਗ ਹੈ। 16 ਮਈ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਨੇ ਫਿਰੋਜ਼ਪੁਰ ਕੈਨਾਲ ਸਰਕਲ ਦੇ ਇੰਸਪੈਕਟਰ ਇੰਜਨੀਅਰ ਨੂੰ ਪੱਤਰ ਲਿਖ ਕੇ ਹਰੀਕੇ ਹੈੱਡ ਵਰਕਸ ਤੋਂ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਹੋਣ ਵਾਲਾ ਪਾਣੀ ਨਾ ਪੀਣ ਦੀ ਚਿਤਾਵਨੀ ਦਿੱਤੀ ਸੀ।

ਅਸੰਤੁਸ਼ਟੀਜਨਕ ਗੁਣਵੱਤਾ

  • ਬੁੱਢਾ ਨਾਲਾ, ਲੁਧਿਆਣਾ
  • ਸਤਲੁਜ, ਬੀਨ
  • ਮੁਬਾਰਿਕਪੁਰ ਰੈਸਟ ਹਾਊਸ
  • ਧਰਮਕੋਟ, ਨਕੋਦਰ
  • ਘੱਗਰ - ਭਾਂਖਰਪੁਰ
  • ਸ਼ਰਮਲ ਨਦੀ ਦੇ ੩ ਨਮੂਨੇ
  • ਛੱਤਬੀੜ, ਘੱਗਰ
  • ਸਾਗਰਪੁਰਾ ਡਰੇਨ ਦੇ 2 ਸੈਂਪਲ
  • ੨ਧਕਾਂਸ਼ੂ ਨਾਲੇ ਦੇ ਨਮੂਨੇ
  • ਸਰਦੂਲਗੜ੍ਹ
  • ਚੰਦਰਮਾ
  • ਰਤਨਖੇੜੀ
  • ਖਨੌਰੀ

ਤਸੱਲੀਬਖਸ਼ ਗੁਣਵੱਤਾ

  • ਕਾਲੀ ਬਿਆਸ, ਬਿਆਸ
  • ਬਿਆਸ ਦਰਿਆ,
  • ਮੁਕੇਰੀਆਂ ਪੁਆਇੰਟ
  • ਰੋਪੜ, ਹੈੱਡ ਵਰਕਸ
  • ਸਤਲੁਜ, ਪੇਪਰ ਮਿੱਲ
  • ਸਤਲੁਜ, ਬੁੱਢਾ ਨਾਲਾ
  • ਸਤਲੁਜ, ਹਰੀਕੇ

ਪੰਜਾਬ ਦੇ 3 ਦਰਿਆਵਾਂ ਦੇ 40 ਸੈਂਪਲ ਪੁਆਇੰਟ

ਪੰਜਾਬ ਵਿੱਚ ਸਤਲੁਜ, ਬਿਆਸ ਅਤੇ ਘੱਗਰ ਦੇ ਸੈਂਪਲਾਂ ਲਈ ਕੁੱਲ 40 ਪੁਆਇੰਟ ਹਨ। ਸਤਲੁਜ ਵਿੱਚ 16, ਬਿਆਸ ਵਿੱਚ 10 ਅਤੇ ਘੱਗਰ ਵਿੱਚ 14 ਹਨ। ਇਨ੍ਹਾਂ ਪੁਆਇੰਟਾਂ ਤੋਂ ਹਰ ਮਹੀਨੇ 54 ਸੈਂਪਲ ਲਏ ਜਾਂਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਟਰ ਐਕਟ ਤਹਿਤ 10 ਸਾਲਾਂ ਵਿੱਚ 5096 ਕੇਸ ਦਰਜ ਕੀਤੇ ਗਏ ਹਨ, ਇਸ ਦੇ ਬਾਵਜੂਦ ਪਾਣੀ ਨੂੰ ਦੂਸ਼ਿਤ ਕਰਨ ਦਾ ਸਿਲਸਿਲਾ ਰੁਕਿਆ ਨਹੀਂ ਹੈ।

ਪੰਜਾਬ ਵਿੱਚ ਉਦਯੋਗਾਂ ਦਾ ਦੂਸ਼ਿਤ ਪਾਣੀ ਚੋਰੀ-ਛਿਪੇ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ। ਜ਼ਿਆਦਾਤਰ ਸੈਂਪਲ ਡੀ ਅਤੇ ਈ ਕੁਆਲਿਟੀ ਦੇ ਆ ਰਹੇ ਹਨ। ਸਰਕਾਰ ਨੂੰ ਪਾਣੀ ਦੀ ਗੁਣਵਤਾਂ 'ਚ ਸੁਧਾਰ ਕਰਨ ਲਈ ਖਾਸ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ:- ਕੁਲਦੀਪ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਬਾੜਮੇਰ ਤੋਂ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.