ETV Bharat / bharat

Ruckus in Kullu : ਕੁੱਲੂ 'ਚ ਪੰਜਾਬੀ ਸੈਲਾਨੀਆਂ ਦਾ ਹੁੱਲੜਬਾਜ਼ੀ, ਸ਼ਰ੍ਹੇਆਮ ਕੀਤੀ ਗੁੰਡਾਗਰਦੀ ਤੇ ਕੁੱਟਮਾਰ - Ruckus In Manikaran of Kullu

ਹਿਮਾਚਲ ਦੇ ਕੁੱਲੂ ਜ਼ਿਲ੍ਹੇ 'ਚ ਸਥਿਤ ਧਾਰਮਿਕ ਨਗਰੀ 'ਚ ਰਾਤ 12 ਵਜੇ ਦੇ ਪੰਜਾਬ ਤੋਂ ਆਏ ਸੈਲਾਨੀਆਂ ਨੇ ਬਾਜ਼ਾਰ 'ਚ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਰਸਤੇ ਵਿੱਚ ਜੋ ਵੀ ਮਿਲਿਆ, ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ, ਘਰਾਂ ਅਤੇ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।

Ruckus in Kullu, Punjab Create Ruckus In Manikaran of Kullu
Ruckus in Kullu : ਕੁੱਲੂ 'ਚ ਪੰਜਾਬੀ ਸੈਲਾਨੀਆਂ ਦਾ ਹੁੜਦੰਗ, ਸ਼ਰੇਆਮ ਕੀਤੀ ਗੁੰਡਾਗਰਦੀ ਤੇ ਕੁੱਟਮਾਰ
author img

By

Published : Mar 6, 2023, 10:58 AM IST

Updated : Mar 6, 2023, 11:07 AM IST

Ruckus in Kullu : ਕੁੱਲੂ 'ਚ ਪੰਜਾਬੀ ਸੈਲਾਨੀਆਂ ਦਾ ਹੁੱਲੜਬਾਜ਼ੀ, ਸ਼ਰ੍ਹੇਆਮ ਕੀਤੀ ਗੁੰਡਾਗਰਦੀ ਤੇ ਕੁੱਟਮਾਰ

ਕੁੱਲੂ/ਹਿਮਾਚਲ ਪ੍ਰਦੇਸ਼ : ਐਤਵਾਰ ਰਾਤ 12 ਵਜੇ ਦੇ ਕਰੀਬ ਪੰਜਾਬ ਤੋਂ ਆਏ ਨੌਜਵਾਨਾਂ ਨੇ ਧਾਰਮਿਕ ਨਗਰੀ ਮਨੀਕਰਨ ਵਿੱਚ ਕਾਫੀ ਹੰਗਾਮਾ ਕੀਤਾ। ਇਸ ਦੌਰਾਨ ਉਨ੍ਹਾਂ ਵਾਹਨਾਂ ਅਤੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ। ਚਸ਼ਮਦੀਦ ਗਵਾਹਾਂ ਦੀ ਮੰਨੀਏ, ਤਾਂ ਇਸ ਰਾਤ ਪੰਜਾਬ ਦੇ ਕੁਝ ਸੈਲਾਨੀਆਂ ਨੇ ਝੰਡੇ ਚੁੱਕ ਕੇ ਹੰਗਾਮਾ ਕੀਤਾ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਸ਼ਹਿਰ 'ਚ ਹੰਗਾਮਾ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੰਗਾਮਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੰਜਾਬ ਦੇ ਸੈਲਾਨੀਆਂ ਨੇ ਅਜਿਹਾ ਕਿਉਂ ਕੀਤਾ।

ਪੰਜਾਬ ਦੇ ਡੀਜੀਪੀ ਨੇ ਕੀਤਾ ਟਵੀਟ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਲਿਖਿਆ ਕਿ "ਮਨੀਕਰਨ ਵਿੱਚ ਸਥਿਤੀ ਸ਼ਾਂਤੀਪੂਰਨ ਹੈ। ਮੈਂ ਹਿਮਾਚਲ ਦੇ ਡੀਜੀਪੀ ਨਾਲ ਗੱਲ ਕੀਤੀ ਹੈ। ਘਬਰਾਉਣ ਜਾਂ ਅਫਵਾਹਾਂ ਤੋਂ ਬਚੋਂ। ਮੈਂ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ।"

  • Pilgrims from all parts of the country are welcome to visit without any fear (2/2)

    — DGP Punjab Police (@DGPPunjabPolice) March 6, 2023 " class="align-text-top noRightClick twitterSection" data=" ">

ਰਸਤੇ 'ਚ ਮਿਲਣ ਵਾਲੇ ਹਰ ਵਿਅਕਤੀ ਦੀ ਕੁੱਟਮਾਰ: ਜਿੱਥੇ ਪੰਜਾਬ ਤੋਂ ਆਏ ਨੌਜਵਾਨਾਂ ਨੇ ਬਾਜ਼ਾਰ 'ਚ ਨਿਕਲ ਕੇ ਹੰਗਾਮਾ ਕਰ ਦਿੱਤਾ। ਉੱਥੇ ਹੀ, ਰਸਤੇ ਵਿੱਚ ਜੋ ਵੀ ਮਿਲਦਾ ਸੀ, ਉਸ ਦੀ ਕੁੱਟਮਾਰ ਕੀਤੀ ਗਈ ਅਤੇ ਰਸਤੇ ਵਿਚ ਰੌਲਾ ਪਾ ਕੇ ਬੋਤਲਾਂ ਤੋੜੀਆਂ ਗਈਆਂ। ਸ਼ਰਾਰਤੀ ਅਨਸਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਤ ਨੂੰ ਘਰਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਇਸ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਤ ​​ਨੂੰ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਦੇ ਲੋਕ ਡਰੇ ਹੋਏ ਹਨ। ਜਾਣਕਾਰੀ ਅਨੁਸਾਰ ਇੱਕ ਢਾਬੇ ਵਿੱਚ ਵੀ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕੀਤੀ ਗਈ।

ਹੋਵੇਗੀ ਕਾਨੂੰਨੀ ਕਾਰਵਾਈ : ਕੁੱਲੂ ਦੇ ਐਸਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਧਾਰਮਿਕ ਨਗਰੀ ਮਣੀਕਰਨ ਦੇ ਬਾਜ਼ਾਰ 'ਚ ਪਹੁੰਚ ਗਈ ਸੀ। ਹੁਣ ਹੰਗਾਮਾ ਕਰਨ ਵਾਲੇ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਗੱਲ ਕਰਕੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਸਾਰੀ ਘਟਨਾ ਦੇ ਆਧਾਰ ’ਤੇ ਹੁੜਦੰਗ ਮਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਐਤਵਾਰ ਨੂੰ ਮਨਾਲੀ 'ਚ ਹੰਗਾਮਾ : ਦੱਸ ਦੇਈਏ ਕਿ ਐਤਵਾਰ ਨੂੰ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ 'ਤੇ ਵੀ ਪੰਜਾਬੀ ਸੈਲਾਨੀਆਂ ਨੇ ਗ੍ਰੀਨ ਟੈਕਸ ਅਦਾ ਕਰਨ 'ਤੇ ਹੰਗਾਮਾ ਕੀਤਾ ਸੀ। ਇਸ ਦੌਰਾਨ 100 ਦੇ ਕਰੀਬ ਮੋਟਰਸਾਈਕਲ ਪਾਰਕ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇੱਥੇ ਐਸਡੀਐਮ ਨੂੰ ਮਾਮਲੇ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜਣਾ ਪਿਆ, ਪਰ ਰਾਤ ਦੇ ਹਨੇਰੇ ਵਿੱਚ ਮਨੀਕਰਨ ਬਾਜ਼ਾਰ ਵਿੱਚ ਇਹ ਘਟਨਾ ਵਾਪਰ ਗਈ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Charanjit Channi on MLA: ਲਫੇੜਿਆਂ ਵਾਲੇ ਬਿਆਨ ਉਤੇ ਵਿਧਾਇਕ ਉੱਗੋਕੇ ਖ਼ਿਲਾਫ਼ ਬੋਲੇ ਚਰਨਜੀਤ ਚੰਨੀ, ਕਿਹਾ- ਚੌਧਰ ਕਿਸੇ ਕੋਲ ਹਮੇਸ਼ਾ ਨਹੀਂ ਰਹਿੰਦੀ

etv play button

Last Updated : Mar 6, 2023, 11:07 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.