- ਅੱਜ ਦੇਸ਼ ਭਰ 'ਚ ਮਨਾਈ ਜਾਵੇਗੀ ਗੁਰੂ ਰਵਿਦਾਸ ਜੰਯਤੀ
ਗੁਰੂ ਰਵਿਦਾਸ ਜੀ ਦਾ ਜਨਮ 14 ਵੀਂ ਸ਼ਤਾਬਦੀ ਦੇ ਅੰਤ 'ਚ ਭਾਰਤ ਦੇ ਉੱਤਰ ਪ੍ਰਦੇਸ਼ ਦੇ ਸੀਰ ਵਿਕੇ ਗੋਵਰਧਨ ਪਿੰਡ 'ਚ ਹੋਇਆ। ਗੁਰੂ ਰਵਿਦਾਸ ਜੀ ਨੇ ਲੋਕਾਂ ਨੂੰ ਭਗਤੀ ਤੇ ਅਤਿਆਧਮਕਤਾ ਸਿਖਾਈ। ਉਨ੍ਹਾਂ ਲੋਕਾਂ ਨੂੰ ਜਾਤ-ਪਾਤ ਤੋਂ ਉੱਤੇ ਉਠ ਕੇ ਸਾਮਨਤਾ ਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ।
- ਵੋਕਲ ਫਾਰ ਲੋਕਲ: ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਪਹਿਲੇ 'ਦਿ ਇੰਡੀਆ ਟੁਆਏ ਫੇਅਰ 2021' ਦਾ ਉਦਘਾਟਨ
ਪੀਐਮ ਨਰਿੰਦਰ ਮੋਦੀ ਸ਼ਨੀਵਾਰ ਨੂੰ ਪਹਿਲੇ ‘ਭਾਰਤ ਖਿਡੌਣੇ ਮੇਲੇ’ (ਦਿ ਇੰਡੀਆ ਟੁਆਏ ਫੇਅਰ 2021) ਦਾ ਵਰਚੁਅਲ ਉਦਘਾਟਨ ਕਰਨਗੇ। ਆਤਮਨਿਰਭਰ ਭਾਰਤ ਅਭਿਆਨ 'ਚ ਵੋਕਲ ਫਾਰ ਲੋਕਲ ਤਹਿਤ ਦੇਸ਼ ਨੂੰ ਖਿਡੌਣੇ ਨਿਰਮਾਣ ਦਾ ਅੰਤਰ ਰਾਸ਼ਟਰੀ ਹੱਬ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੇ ਕਪੜਾ ਮੰਤਰਾਲੇ ਵੱਲੋਂ ਮਿਲ ਕੇ ਇਸ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਹੁਣ ਤੱਕ ਇਸ 'ਚ 10 ਲੱਖ ਰਜਿਸਟ੍ਰੇਸ਼ਨ ਹੋ ਚੁੱਕੇ ਹਨ।
- ਜੰਮੂ 'ਚ ਕਾਂਗਰਸ ਦੇ ਜੀ -23 ਧੜੇ ਦੀ ਬੈਠਕ ਅੱਜ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਉੱਤਰ-ਦੱਖਣ 'ਤੇ ਟਿੱਪਣੀ ਤੇ ਜੀ -23 ਧੜੇ ਦੀ ਅਣਗਹਿਲੀ ਕਾਰਨ ਪਾਰਟੀ ਅੰਦਰ ਅਸੰਤੁਸ਼ਟੀ ਹੈ। ਸ਼ਨੀਵਾਰ ਨੂੰ ਜੰਮੂ ਤੋਂ ਜੀ -23 ਧੜੇ ਦੇ ਮੈਂਬਰ ਆਪਣੀ ਤਾਕਤ ਦਿਖਾਉਣਗੇ ਅਤੇ ਪਾਰਟੀ ਲੀਡਰਸ਼ਿਪ ਵਿਰੁੱਧ ਸਖ਼ਤ ਸੰਦੇਸ਼ ਦੇਣਗੇ। ਇਸ ਦੇ ਲਈ ਆਨੰਦ ਸ਼ਰਮਾ, ਕਪਿਲ ਸਿੱਬਲ ਤੇ ਰਾਜ ਬੱਬਰ ਉੱਤਰ ਭਾਰਤ ਨਾਲ ਜੁੜੇ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੇ ਨਾਲ ਇਥੇ ਪਹੁੰਚੇ ਹਨ।
- ਅੱਜ ਤੋਂ ਸ਼ੁਰੂ ਹੋਵੇਗਾ ਹਰਿਦੁਆਰ ਕੁੰਭ ਮੇਲਾ
ਮਾਘ ਪੂਰਨਿਮਾ ਇਸ ਸਾਲ 27 ਫਰਵਰੀ ਯਾਨੀ ਸ਼ਨੀਵਾਰ ਨੂੰ ਹੈ। ਪੁਰਾਣਾਂ 'ਚ, ਪੂਰਨਮਾ ਤਿਥੀ ਦੀ ਵਿਸ਼ੇਸ਼ ਮਹੱਤਤਾ ਦੱਸੀ ਗਈ ਹੈ। ਅੱਜ ਤੋਂ ਹਰਿਦੁਆਰ ਕੁੰਭ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਦਿਨ ਪਵਿੱਤਰ ਨਦੀਆਂ 'ਚ ਨਹਾਉਣਾ, ਦਾਨ ਕਰਨ ਅਤੇ ਸਿਮਰਨ ਕਰਨਾ ਚੰਗਾ ਮੰਨਿਆ ਜਾਂਦਾ ਹੈ।
- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਵਾਰਾਣਸੀ ਜਾਣਗੇ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸੰਤ ਰਵਿਦਾਸ ਜੀ ਦੇ ਮੰਦਰ ਦਾ ਦੌਰਾ ਕਰ ਰਹੀ ਹੈ। ਉਹ ਸੰਤ ਰਵਿਦਾਸ ਜਯੰਤੀ ਮੌਕੇ 'ਤੇ 27 ਫਰਵਰੀ ਨੂੰ ਵਾਰਾਣਸੀ ਪੁੱਜਣਗੇ।
- ਵੈਸਟਨ ਰੇਲਵੇ ਅੱਜ ਤੋਂ ਚਲਾਵੇਗੀ 22 ਨਵੀਂ ਸਪੈਸ਼ਲ ਰੇਲਗੱਡੀਆਂ
ਵੈਸਟਨ ਰੇਲਵੇ ਅੱਜ ਤੋਂ 22 ਨਵੀਂ ਸਪੈਸ਼ਲ ਰੇਲਗੱਡੀਆਂ ਚਲਾਵੇਗੀ। ਰੇਲਵੇ ਵੱਲੋਂ ਲੌਕਡਾਊਨ ਤੋਂ ਬਾਅਦ ਮੁੜ ਯਾਤਰੀਆਂ ਦੀ ਸੁਵਿਧਾ ਲਈ ਇਹ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
- ਫੌਜ ਦੀ ਕੇਂਦਰੀ ਕਮਾਂਡ ਦਾ ਅਲੰਕਰਣ ਸਮਾਗਮ ਅੱਜ
ਫੌਜ ਦੀ ਕੇਂਦਰੀ ਕਮਾਂਡ ਦਾ ਅੱਜ ਅਲੰਕਰਣ ਸਮਾਗਮ ਜਬਲਪੁਰ ਵਿੱਚ ਹੋਵੇਗਾ, ਪ੍ਰੋਗਰਾਮ ਪੀਵੀਸੀ ਪਰੇਡ ਗਰਾਉਂਡ ਵਿੱਚ ਹੋਵੇਗਾ, ਇਹ ਸਮਾਗਮ ਸ਼ਹੀਦਾਂ ਦੇ ਸਨਮਾਨ ਲਈ ਆਯੋਜਿਤ ਕੀਤਾ ਗਿਆ ਹੈ।
- ਪਟਿਆਲਾ 'ਚ ਯਾਦਗਾਰੀ ਸਨਮਾਨ ਸਮਾਗਮ ਅੱਜ
ਪਟਿਆਲਾ 'ਚ ਸਰਬ ਕਲਾ ਦਰਪਣ ਪੰਜਾਬ ਤੇ ਵਿਸ਼ਵ ਬੁੱਧਜੀਵੀ ਫੋਰਮ ਦੋਹਾਂ ਸੰਸਥਾਵਾਂ ਵੱਲੋਂ ਸਲਾਨਾ ਯਾਦਗਾਰੀ ਸਨਮਾਨ ਸਮਾਗਮ, ਪੁਸਤਕ ਵਿਮੋਚਨ ਤੇ ਦੋ ਭਾਸ਼ੀ ਕਵੀ ਦਰਬਾਰ (ਹਿੰਦੀ-ਪੰਜਾਬੀ) ਦਾ ਆਯੋਜਨ ਕੀਤਾ ਗਿਆ ਹੈ। ਇਹ ਸਮਾਗਮ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਕੀਤਾ ਜਾਵੇਗਾ।
- ਅੱਜ ਲਖਨਉ ਪੁੱਜੇਗੀ ਦੱਖਣ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ
ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਭਾਰਤ ਨਾਲ ਪੰਜ ਵਨਡੇ ਅਤੇ ਤਿੰਨ T-20 ਮੈਚ ਖੇਡਣ ਲਈ ਅੱਜ ਲੱਖਨਉ ਪੁੱਜੇਗੀ। ਇੱਥੇ ਉਹ ਪਿਕਡੈਲੀ ਹੋਟਲ ਵਿਖੇ ਠਹਿਰੇਗੀ। ਇਸ ਲੜੀ ਦੇ ਮੈਚ ਅਟਲ ਬਿਹਾਰੀ ਬਾਜਪਾਈ ਏਕਾਨਾ ਸਟੇਡੀਅਮ ਵਿੱਚ ਖੇਡੇ ਜਾਣਗੇ।
- ਬਾਲੀਵੁੱਡ ਫਿਲਮ ਡਾਇਰੈਕਟਰ ਪ੍ਰਕਾਸ਼ ਝਾਅ ਦਾ ਜਨਮ ਦਿਨ ਅੱਜ
ਪ੍ਰਕਾਸ਼ ਝਾਅ ਇੱਕ ਪ੍ਰਸਿੱਧ ਅਦਾਕਾਰ ਅਤੇ ਨਿਰਦੇਸ਼ਕ ਹਨ। ਪ੍ਰਕਾਸ਼ ਝਾਅ ਦਾ ਜਨਮ 27 ਫਰਵਰੀ 1952 ਨੂੰ ਪਟਨਾ, ਬਿਹਾਰ 'ਚ ਹੋਇਆ ਸੀ। ਪ੍ਰਕਾਸ਼ ਝਾਅ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਪ੍ਰਕਾਸ਼ ਨੇ ਹੁਣ ਤੱਕ ਸਾਂਡ ਕੀ ਆਂਖ, ਕਾਸ਼ੀ ਤੇ ਪਰੀਣੀਤੀ ਵਰਗੀ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।