ਸਰਦੂਲ ਸਿਕੰਦਰ ਨੂੰ ਜੱਦੀ ਪਿੰਡ 'ਚ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੇ ਦਾ 24 ਫਰਵਰੀ ਨੂੰ ਦੇਹਾਂਤ ਹੋ ਗਿਆ। ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੇ ਜੱਦੀ ਪਿੰਡ ਕੱਡੀ ਨੌਰਥ ਵਿਖੇ ਸਰਦੂਲ ਸਿਕੰਦਰ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਅੱਜ ਪੁਡੂਚੇਰੀ ਜਾਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਡੂਚੇਰੀ ਜਾਣਗੇ। ਪੀਐਮ ਮੋਦੀ ਇਥੇ ਏਐਫਟੀ ਮਿੱਲ ਥਿਲਡਾਲ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ ਅਤੇ ਲੋਕ ਭਲਾਈ ਪ੍ਰੋਜੈਕਟਾਂ ਦੀ ਸ਼ੁੁਰੂਆਤ ਕਰਨਗੇ।
ਰੇਲਵੇ ਨੇ ਵਧਾਏ ਘੱਟ ਦੂਰੀ ਦੀਆਂ ਰੇਲ ਗੱਡੀਆਂ ਦੇ ਕਿਰਾਏ
ਰੇਲਵੇ ਨੇ ਅਚਾਨਕ ਘੱਟ ਦੂਰੀਆਂ ਵਾਲੀਆਂ ਰੇਲਗੱਡੀਆਂ ਦਾ ਕਿਰਾਇਆ ਵਧਾ ਦਿੱਤਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਪਠਾਨਕੋਟ ਦਾ ਕਿਰਾਇਆ 25 ਤੋਂ 55 ਰੁਪਏ ਹੋ ਗਿਆ ਹੈ। ਮੰਤਰਾਲੇ ਨੇ ਇਸ ਮਾਮਲੇ 'ਤੇ ਰੋਨਾ ਦੇ ਮੱਦੇਨਜ਼ਰ, ਬੇਲੋੜੀਆਂ ਮੁਲਾਕਾਤਾਂ ਨੂੰ ਘਟਾਉਣ ਲਈ ਕਿਰਾਏ ਵਧਾਉਣ ਦਾ ਸਪਸ਼ਟੀਕਰਨ ਦਿੱਤਾ।
ਅਗਸਤਾ ਵੈਸਟਲੈਂਡ ਕੇਸ: ਅਨੂਪ ਗੁਪਤਾ ਦੀ ਨਿਆਂਇਕ ਹਿਰਾਸਤ ਅੱਜ ਹੋਵੇਗੀ ਖ਼ਤਮ
ਅਗਸਤਾ ਵੈਸਟਲੈਂਡ ਹੈਲੀਕੌਪਟਰ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਅਨੂਪ ਗੁਪਤਾ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋਵੇਗੀ। ਈਡੀ ਨੇ 3600ਕਰੋੜ ਰੁਪਏ ਦੇ ਇਸ ਘੁਟਾਲੇ 'ਚ ਕਾਰੋਬਾਰੀ ਅਨੂਪ ਗੁਪਤਾ ਨੂੰ ਨਾਮਜ਼ਦ ਕੀਤਾ ਸੀ।
ਹਾਈਕੋਰਟ 'ਚ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਦਾਖਲ ਐਸਸੀਐਸਟੀ ਐਕਟ ਮਾਮਲੇ ਸਬੰਧੀ ਪਟੀਸ਼ਨ 'ਤੇ ਸੁਣਵਾਈ ਅੱਜ
ਕ੍ਰਿਕਟਰ ਯੁਵਰਾਜ ਸਿੰਘ 'ਤੇ ਅਨੁਸੂਚਿਤ ਜਾਤੀਆਂ' ਤੇ ਟਿੱਪਣੀ ਕਰਨ ਲਈ ਹਾਂਸੀ ਥਾਣੇ 'ਚ ਦਰਜ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।ਇਸ ਕੇਸ ਵਿੱਚ ਯੁਵਰਾਜ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਉਨ੍ਹਾਂ ਖਿਲਾਫ ਦਾਇਰ ਕੇਸ ਨੂੰ ਰੱਦ ਕਰਨ ਲਈ ਪਟੀਸ਼ਨ ਦਾਖਲ ਕੀਤੀ ਹੈ। ਅੱਜ ਇਸ ਕੇਸ ਦੀ ਸੁਣਵਾਈ ਹੋਵੇਗੀ।