ਦਿੱਲੀ ਦੀ ਆਊਟਰ ਰਿੰਗ ਰੋਡ 'ਤੇ ਜਾਮ ਅੱਜ
ਅੱਜ ਦਿੱਲੀ ਦੇ ਆਊਟਰ ਰਿੰਗ ਰੋਡ 'ਤੇ ਕਿਸਾਨਾਂ ਵੱਲੋਂ ਜਾਮ ਲਗਾਇਆ ਜਾਵੇਗਾ। ਕਿਸਾਨ ਕੇਐਮਪੀ ਤੇ ਕੇਜੀਪੀ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਬੰਦ ਰੱਖਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਮਾਂਡਰ ਕਾਨਫਰੰਸ ਨੂੰ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਚੋਟੀ ਦੀ ਫੌਜੀ ਲੀਡਰਸ਼ਿਪ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਤਿੰਨ ਰੋਜ਼ਾ ਕਾਨਫਰੰਸ ਵੀਰਵਾਰ ਨੂੰ ਇਥੇ ਸ਼ੁਰੂ ਹੋਈ।
ਲੱਦਾਖ 'ਚ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ
ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੂਚਾਲ ਦੇ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਲੱਦਾਖ ਵਿੱਚ ਤੜਕੇ 5.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਔਰਤਾਂ 8 ਮਾਰਚ ਨੂੰ ਤਾਜ ਮਹਿਲ ਸਮੇਤ ਸਾਰੇ ਸਮਾਰਕਾਂ ਵਿੱਚ ਮੁਫਤ ਹੋ ਸਕਦੀਆਂ ਦਾਖਲ
ਮਹਿਲਾ ਦਿਵਸ 'ਤੇ ਤੋਹਫ਼ਾ ਦਿੰਦੇ ਹੋਏ ਤਾਜ ਮਹਿਲ ਸਮੇਤ ਸਾਰੇ ਸਮਾਰਕਾਂ ਵਿੱਚ ਔਰਤਾਂ 8 ਮਾਰਚ ਨੂੰ ਮੁਫਤ ਦਾਖਲ ਸਕਦੀਆਂ ਹਨ।
ਹਿਮਾਚਲ ਬਜਟ 2021: ਜੈਰਾਮ ਅੱਜ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਨਗੇ
ਮੁੱਖ ਮੰਤਰੀ ਜੈਰਾਮ ਠਾਕੁਰ ਸ਼ਨੀਵਾਰ ਨੂੰ ਸਵੇਰੇ 11 ਵਜੇ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਨਗੇ। ਮੁੱਖ ਮੰਤਰੀ ਲਈ ਬਜਟ ਕੋਰੋਨਾ ਕਾਲ ਵਿੱਚ ਚੁਣੌਤੀਪੂਰਨ ਹੋਵੇਗਾ। ਘਾਟੇ ਨੂੰ ਘੱਟ ਕਰਨਾ ਸਰਕਾਰ ਲਈ ਮੁਸ਼ਕਲ ਹੋਵੇਗਾ। ਵਿੱਤੀ ਸਾਲ 2021-22 ਲਈ ਇਹ ਬਜਟ ਅਨੁਮਾਨ ਲਗਭਗ 52 ਹਜ਼ਾਰ ਕਰੋੜ ਰੁਪਏ ਹੋਣ ਦੀ ਉਮੀਦ ਹੈ।
ਜਲੰਧਰ ਨਗਰ ਨਿਗਮ ਅੱਜ ਕੱਢੇਗੀ ਸਾਈਕਲ ਰੈਲੀ
ਜਲੰਧਰ ਨਗਰ ਨਿਗਮ ਲੋਕਾਂ ਨੂੰ ਕੂੜੇ ਬਾਰੇ ਜਾਗਰੂਕ ਕਰਨ ਲਈ ਇੱਕ ਹੋਰ ਮੁਹਿੰਮ ਚਲਾਉਣ ਜਾ ਰਿਹਾ ਹੈ। ਇਸ ਮੌਕੇ ਉਹ ਸਾਈਕਲ ਰੈਲੀ ਕੱਢ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਬਰਨਾਲਾ 'ਚ ਧਰਨੇ ਵਾਲੀਆਂ ਥਾਵਾਂ 'ਤੇ ਕਾਲੀਆਂ ਪੱਗਾਂ, ਕਾਲੀਆਂ ਝੰਡੀਆਂ ਤੇ ਕਾਲੇ ਪੱਟੀਆਂ ਨਾਲ ਪ੍ਰਦਰਸ਼ਨ
ਬਰਨਾਲਾ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਅੱਜ ਧਰਨੇ ਵਾਲੀਆਂ ਥਾਵਾਂ 'ਤੇ ਕਾਲੀਆਂ ਪੱਗਾਂ, ਕਾਲੀਆਂ ਝੰਡੀਆਂ ਅਤੇ ਕਾਲੇ ਪੱਟੀਆਂ ਨਾਲ ਪ੍ਰਦਰਸ਼ਨ ਕਰਨਗੇ।
ਤਿੰਨ ਸਾਲਾਂ ਤੋਂ ਤੈਅ ਬਜਟ ਖਰਚ ਨਹੀਂ ਕਰ ਰਹੀ ਹੈ ਪੰਜਾਬ ਸਰਕਾਰ: ਕੈਗ
ਪਿਛਲੇ ਤਿੰਨ ਸਾਲਾਂ ਤੋਂ ਪਾਸ ਬਜਟ ’ਚ ਤੈਅ ਰਾਸ਼ੀ ਨੂੰ ਇਕ ਵਾਰ ਵੀ ਪੂਰਾ ਖਰਚ ਨਹੀਂ ਕੀਤਾ ਗਿਆ ਹੈ। ਹਰ ਸਾਲ ਲਗਪਗ 10 ਹਜ਼ਾਰ ਕਰੋੜ ਰੁਪਏ ਘੱਟ ਖਰਚੇ ਜਾ ਰਹੇ ਹਨ। ਕੈਗ ਨੇ ਸਾਲ 2019 ਦੇ ਖਤਮ ਹੋਏ ਵਿੱਤੀ ਸਾਲ ਤਕ ਜੋ ਰਿਪੋਰਟ ਪੇਸ਼ ਕੀਤੀ ਹੈ ਉਸ ’ਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ
ਜ਼ਹਿਰੀਲੀ ਸ਼ਰਾਬ ਮਾਮਲੇ ’ਚ 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਚਾਰ ਨੂੰ ਉਮਰਕੈਦ
ਬਿਹਾਰ ਦੇ ਗੋਪਾਲਗੰਜ ਵਿਚ ਜ਼ਹਿਰੀਲੀ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਸ਼ੁੱਕਰਵਾਰ ਨੂੰ ਨੌਂ ਮੁਜਰਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਚਾਰ ਮੁਜਰਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ।
ਪਾਕਿਸਤਾਨ: ਅੱਜ ਵਿਸ਼ਵਾਸ ਮੱਤ ਦਾ ਸਾਹਮਣਾ ਕਰਨਗੇ ਪ੍ਰਧਾਨ ਮੰਤਰੀ ਇਮਰਾਨ ਖਾਨ
ਸੈਨੇਟ ਵਿੱਚ ਇੱਕ ਸਖਤ ਮੁਕਾਬਲੇ 'ਚ ਵਿੱਤ ਮੰਤਰੀ ਦੇ ਚੋਣ ਹਾਰਣ ਤੋਂ ਬਾਅਦ ਅਸਤੀਫ਼ਾ ਦੇਣ ਦੇ ਵੱਧ ਰਹੇ ਦਬਾਅ ਦੇ ਵਿਚਕਾਰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਵਿਸ਼ਵਾਸ ਮੱਤ ਦਾ ਸਾਹਮਣਾ ਕਰਨਾ ਪਏਗਾ।