ਚੰਡੀਗੜ੍ਹ: ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਇਤਿਹਾਰ ਰਚ ਰਹੀ ਹੈ ਤੇ ਉਥੇ ਹੀ ਅੱਜ ਹਾਕੀ ਟੀਮ ਦਾ ਸੈਮੀਫਾਈਨਲ ਮੈਚ ਅਰਜਟੀਨਾ ਦੀ ਟੀਮ ਨਾਲ ਹੋਣ ਜਾ ਰਿਹਾ ਹੈ। ਇਸ ਵਿਚਾਲੇ ਭਾਰਤ ਮਹਿਲਾ ਹਾਕੀ ਟੀਮ ਲਈ ਸਾਰਾ ਦੇਸ਼ ਦੀ ਅਰਦਾਸ ਕਰ ਰਿਹਾ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰ ਫਾਈਨਲ ਵਿੱਚ ਪਹੁੰਚ ਜਾਵੇ। ਇਸ ਦੌਰਾਨ ਮੋਨਿਕਾ ਮਲਿਕ ਦੇ ਭਰਾ ਨੇ ਵੀ ਹਾਕੀ ਟੀਮ ਲਈ ਅਰਦਾਸ ਕੀਤੀ ਹੈ ਤੇ ਜਿੱਤ ਦੀ ਕਾਮਨਾਂ ਕੀਤੀ ਹੈ।
ਇਹ ਵੀ ਪੜੋ: ਭਾਰਤੀ ਮਹਿਲਾ ਟੀਮ ਨੇ ਟੋਕੀਓ 'ਚ ਇਤਿਹਾਸ ਰਚਿਆ
ਦੱਸ ਦਈਏ ਕਿ 27 ਸਾਲ ਦੀ ਮੋਨਿਕਾ ਮਲਿਕ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਹੈ।ਇਸ ਦਾ ਜਨਮ ਸੋਨੀਪਤ ਦੇ ਗੋਹਾਨਾ ਵਿਚ 5 ਨਵੰਬਰ 1993 ਵਿਚ ਹੋਇਆ।ਇਸਦੇ ਪਿਤਾ ਤਕਦੀਰ ਸਿੰਘ ਦੀ ਇੱਛਾ ਸੀ ਕਿ ਬੇਟੀ ਕੁਸ਼ਤੀ ਕਰੇ ਪਰ ਬੇਟੀ ਦੀ ਇੱਛਾ ਵੇਖਦੇ ਹੋਏ ਹਾਕੀ ਵਿਚ ਪਾ ਦਿੱਤਾ।ਮੋਨਿਕ ਮਲਿਕ 2013 ਵਿਚ ਨੈਸ਼ਨਲ ਵਿਚ ਜਗ੍ਹਾ ਬਣਾਈ ਫਿਰ 2016 ਵਿਚ ਏਸ਼ਆਈ ਚੈਪੀਅਨ ਟਰਾਫ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੀ ਮੈਂਬਰ ਰਹੀ ਹੈ।
ਇਹ ਵੀ ਪੜੋ: ਸਹਿਵਾਗ ਨੇ ਸਾਂਝਾ ਕੀਤਾ ਆਪਣਾ ਮੋਬਾਇਲ ਨੰਬਰ, ਤੁਸੀ ਵੀ ਕਰੋ ਕਾਲ