Aries horoscope (ਮੇਸ਼)
ਤੁਹਾਡਾ ਪਰਿਵਾਰ ਅਤੇ ਅਜ਼ੀਜ਼ ਉਹ ਲੋਕ ਹਨ ਜਿੰਨ੍ਹਾਂ ਵੱਲ ਤੁਸੀਂ ਖੁਸ਼ਹਾਲੀ ਅਤੇ ਪ੍ਰਸੰਨਤਾ ਲਈ ਜਾਓਗੇ। ਕੁਝ ਵੀ ਮੁਫ਼ਤ ਵਿੱਚ ਨਹੀਂ ਮਿਲਦਾ ਹੈ ਅਤੇ ਤੁਹਾਨੂੰ ਥੋੜ੍ਹੀ ਕਿਸਮਤ ਦਾ ਤਿਆਗ ਕਰਨਾ ਪਵੇਗਾ, ਪਰ ਇਹ ਕੇਵਲ ਬਿਹਤਰੀ ਲਈ ਹੀ ਹੈ। ਜੋ ਲੋਕ ਪਿਆਰ ਦੇ ਰਿਸ਼ਤੇ ਵਿੱਚ ਬੱਝੇ ਹੋਏ ਹਨ ਉਹ ਆਪਣੇ ਪਿਆਰਿਆਂ ਨਾਲ ਵਧੀਆ ਪਲ ਬਿਤਾ ਸਕਦੇ ਹਨ। ਜੋ ਲੋਕ ਅਜੇ ਪਿਆਰ ਦੇ ਰਿਸ਼ਤੇ ਵਿੱਚ ਬੱਝੇ ਨਹੀਂ ਹੋਏ ਹਨ, ਉਹ ਕਿਸੇ ਨਾਲ ਪਿਆਰ ਵਿੱਚ ਡੁੱਬਣ ਦੀ ਉਮੀਦ ਕਰ ਸਕਦੇ ਹਨ।
Taurus Horoscope (ਵ੍ਰਿਸ਼ਭ)
ਇਹ ਦਿਨ ਦੌਲਤ ਦੇ ਮਾਮਲਿਆਂ ਵਿੱਚ ਸੁਨਹਿਰੀ ਮੌਕਾ ਲੈ ਕੇ ਆਉਂਦਾ ਲੱਗ ਰਿਹਾ ਹੈ। ਅੱਜ ਸਿਹਤ ਅਤੇ ਦੌਲਤ, ਦੋਨੇਂ ਤੁਹਾਡੇ ਹੱਕ ਵਿੱਚ ਲੱਗ ਰਹੇ ਹਨ। ਤੁਹਾਡੇ ਰਿਸ਼ਤੇ ਵਿੱਚ ਚਮਕ ਲੈ ਕੇ ਆਉਣ ਲਈ ਗਹਿਣਿਆਂ ਦਾ ਲੈਣ-ਦੇਣ ਕੀਤਾ ਜਾਵੇਗਾ। ਪਰ ਧਿਆਨ ਰੱਖੋ ਅਤੇ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਕਿਉਂਕਿ ਤੁਹਾਡੇ ਠੱਗੇ ਜਾਣ ਦੀਆਂ ਸੰਭਾਵਨਾਵਾਂ ਹਨ।
Gemini Horoscope (ਮਿਥੁਨ)
ਤੁਹਾਡੇ ਪਰਿਵਾਰ ਪ੍ਰਤੀ ਤੁਹਾਡਾ ਪਿਆਰ ਕੋਈ ਉਹ ਚੀਜ਼ ਨਹੀਂ ਹੈ ਜਿਸ ਦਾ ਤੁਸੀਂ ਖੁੱਲ੍ਹ ਕੇ ਇਜ਼ਹਾਰ ਕਰਦੇ ਹੋ। ਤੁਸੀਂ ਕੋਈ ਅਜਿਹੇ ਵਿਅਕਤੀ ਪ੍ਰਤੀਤ ਨਹੀਂ ਹੁੰਦੇ ਹੋ ਜਿਸ ਦੀ ਹਉਮੇ ਤੁਹਾਡੇ ਪਿਆਰਿਆਂ ਦੇ ਜਜ਼ਬਾਤਾਂ ਦੇ ਰਸਤੇ ਵਿੱਚ ਆਵੇਗੀ। ਅੱਜ, ਤੁਸੀਂ ਇੱਕ ਛੋਟੀ ਯਾਤਰਾ ਦੀ ਯੋਜਨਾ ਬਣਾਉਣ ਦੇ ਮੂਡ ਵਿੱਚ ਵੀ ਹੋ ਸਕਦੇ ਹੋ ਜੋ ਕੰਮ ਨਾਲ ਸੰਬੰਧਿਤ ਜਾਂ ਮਜ਼ੇ ਲਈ ਹੋ ਸਕਦੀ ਹੈ। ਬ੍ਰੇਕ ਇੱਕ ਅਜਿਹੀ ਚੀਜ਼ ਹੈ ਜੋ ਲੈਣ ਵਿੱਚ ਤੁਸੀਂ ਸੰਕੋਚ ਮਹਿਸੂਸ ਨਹੀਂ ਕਰੋਗੇ ਅਤੇ ਸ਼ਾਮ ਤੱਕ, ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਸੰਗਤ ਵਿੱਚ ਪਾ ਸਕਦੇ ਹੋ ਜੋ ਤੁਹਾਡੇ ਵਾਂਗ ਸੋਚਦੇ ਹਨ।
Cancer horoscope (ਕਰਕ)
ਤੁਹਾਡਾ ਧਿਆਨ ਸਮਾਜਿਕ ਵਚਨਬੱਧਤਾਵਾਂ ਵੱਲ ਜਾਂਦਾ ਲੱਗ ਰਿਹਾ ਹੋ ਸਕਦਾ ਹੈ, ਅਤੇ ਇਹ ਵਧੀਆ ਵਿੱਤੀ ਸਹਿਯੋਗ ਦੇ ਕਾਰਨ ਹੋ ਸਕਦਾ ਹੈ। ਦੁਪਹਿਰ ਵਿੱਚ, ਤੁਸੀਂ ਕੁਝ ਸਮਾਂ ਇਕੱਲੇ ਬਿਤਾਉਣਾ ਚਾਹ ਸਕਦੇ ਹੋ। ਸ਼ਾਮ ਤੱਕ, ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਘਿਰੇ ਹੋਏ ਕੇਂਦਰੀ ਮੰਚ 'ਤੇ ਪਾ ਸਕਦੇ ਹੋ ਜੋ ਤੁਹਾਡੇ ਵਿਚਾਰ ਦਾ ਸਮਰਥਨ ਕਰਦੇ ਹਨ।
Leo Horoscope (ਸਿੰਘ)
ਕਿਸੇ ਕਿਸਮ ਦੀਆਂ ਚਾਲਬਾਜ਼ੀ ਖਰਾਬ ਚੀਜ਼ਾਂ ਦਾ ਖਲਨਾਇਕ ਬਣਨ ਲਈ ਹਾਰ ਮੰਨਣ ਤੋਂ ਬਚੋ। ਤੁਹਾਡੇ ਸਿਤਾਰੇ ਤੁਹਾਨੂੰ ਖਤਰਨਾਕ ਸਥਿਤੀ ਵਿੱਚ ਪੈਣ ਲਈ ਮਜਬੂਰ ਕਰ ਸਕਦੇ ਹਨ। ਕੰਮ ਦੇ ਪੱਖੋਂ, ਸ਼ਾਂਤੀ ਬਣਾਏ ਰੱਖੋ, ਅਤੇ ਦਿਨ ਦੇ ਅੰਤ ਤੱਕ, ਤੁਹਾਨੂੰ ਉਹਨਾਂ ਸਵਾਲਾਂ ਦੇ ਕੁਝ ਜਵਾਬ ਮਿਲਣਗੇ ਜੋ ਤੁਹਾਨੂੰ ਪ੍ਰੇਸ਼ਾਨ ਕਰ ਰਹੇ ਸਨ। ਤੁਹਾਨੂੰ ਕੇਵਲ ਸ਼ਾਂਤੀ ਬਣਾਏ ਰੱਖਣ ਦੀ ਲੋੜ ਹੈ ਅਤੇ ਬਾਕੀ ਸਭ ਕੁਝ ਆਪਣੇ ਆਪ ਹੱਲ ਹੋ ਜਾਵੇਗਾ।
Virgo horoscope (ਕੰਨਿਆ)
ਅੱਜ ਅਜਿਹਾ ਦਿਨ ਲੱਗ ਰਿਹਾ ਹੈ ਜਦੋਂ ਤੁਹਾਡਾ ਜ਼ਿਆਦਾਤਰ ਧਿਆਨ ਤੁਹਾਡੇ ਵਿੱਤੀ ਲਾਭਾਂ 'ਤੇ ਰਹਿਣ ਵਾਲਾ ਹੈ। ਤੁਸੀਂ ਆਪਣੇ ਆਪ ਨੂੰ ਭਵਿੱਖ ਲਈ ਯੋਜਨਾ ਬਣਾਉਂਦੇ ਅਤੇ ਸੰਕਟ ਲਈ ਤਿਆਰ ਹੁੰਦੇ ਪਾ ਸਕਦੇ ਹੋ। ਤੁਹਾਡੇ ਸਿਤਾਰੇ ਇਹ ਸੰਕੇਤ ਦੇ ਰਹੇ ਹਨ ਕਿ ਜਲਦ ਹੀ ਕੁਝ ਕਾਗਜ਼ ਭਵਿੱਖ ਲਈ ਤੁਹਾਡੇ ਮੀਲ ਦੇ ਪੱਥਰ ਤੈਅ ਕਰ ਸਕਦੇ ਹਨ।
Libra Horoscope (ਤੁਲਾ)
ਤੁਹਾਡਾ ਦਿਨ ਕਿਸਮਤ ਨਾਲ ਭਰਿਆ ਪ੍ਰਤੀਤ ਹੋ ਰਿਹਾ ਹੈ। ਇਹ ਸੰਭਾਵਨਾਵਾਂ ਹਨ ਕਿ ਅਦਾਲਤ ਦੇ ਬਾਹਰ ਸਮਝੌਤਿਆਂ ਦੇ ਕਾਰਨ ਕਾਨੂੰਨੀ ਵਿਵਾਦ ਜਲਦੀ ਖਤਮ ਹੋ ਸਕਦੇ ਹਨ। ਦੁਪਹਿਰ ਵਿੱਚ, ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਦੇ ਵਿਚਾਰ ਅੱਗੇ ਹਾਰ ਨਾ ਮੰਨਦੇ ਪਾ ਸਕਦੇ ਹੋ। ਨਿੱਜੀ ਰਿਸ਼ਤਿਆਂ ਦੇ ਮਾਮਲਿਆਂ ਵਿੱਚ, ਤੁਸੀਂ ਸਾਹਸੀ ਕਦਮ ਚੁੱਕਦੇ ਪਾਏ ਜਾਓਗੇ।
Scorpio Horoscope (ਵ੍ਰਿਸ਼ਚਿਕ)
ਤੁਹਾਡਾ ਦਿਨ ਆਲੇ-ਦੁਆਲੇ ਉੱਛਲ-ਕੂਦ ਕਰਨ ਨਾਲ ਭਰਿਆ ਦਿਖਾਈ ਦੇ ਰਿਹਾ ਹੈ। ਤੁਸੀਂ ਸੰਭਾਵਿਤ ਤੌਰ ਤੇ ਪੂਰਾ ਦਿਨ ਭੱਜ-ਦੌੜ ਕਰੋਗੇ। ਤੁਹਾਡੇ ਜ਼ਿਆਦਾਤਰ ਵਿਚਾਰ ਵਪਾਰਕ ਬੈਠਕਾਂ ਅਤੇ ਅਧੂਰੇ ਮਾਮਲਿਆਂ ਦੇ ਆਲੇ-ਦੁਆਲੇ ਘੁੰਮ ਸਕਦੇ ਹਨ। ਪਰ ਦਿਨ ਦੇ ਅੰਤ ਤੱਕ, ਤੁਸੀਂ ਆਪਣੇ ਪ੍ਰਸਤਾਵਾਂ ਨੂੰ ਕਿਸੇ ਰੂਪ ਵਿੱਚ ਢਲਦੇ ਅਤੇ ਇਨਾਮ ਦਿੰਦੇ ਪਾ ਸਕਦੇ ਹੋ।
Sagittarius Horoscope (ਧਨੁ)
ਇਜ਼ਹਾਰ ਕਰਨ ਦਾ ਸਮਾਂ ਆਖਿਰਕਾਰ ਆ ਗਿਆ ਹੈ! ਕਈ ਵੱਡੇ ਰਾਜ਼ ਖੁੱਲ੍ਹਣਗੇ ਅਤੇ ਤੁਸੀਂ ਆਖਿਰਕਾਰ ਉਹਨਾਂ ਮਾਮਲਿਆਂ ਦੇ ਸਿੱਧਾ ਸਾਹਮਣੇ ਆਓਗੇ ਜਿੰਨ੍ਹਾਂ ਨੂੰ ਤੁਹਾਡੇ ਧਿਆਨ ਦੀ ਲੋੜ ਹੈ। ਤੁਹਾਡੇ ਵੱਲੋਂ ਅੱਜ ਬਣਾਏ ਗਏ ਕੋਈ ਵੀ ਰਿਸ਼ਤੇ, ਜ਼ਿੰਦਗੀ ਭਰ ਲਈ ਬਣੇ ਰਹਿਣਗੇ। ਤੁਸੀਂ ਆਪਣੇ ਪਿਆਰਿਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜ ਪਾਓਗੇ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਓਗੇ। ਤੁਹਾਡੇ ਵੱਲੋਂ ਮਹਿਸੂਸ ਕੀਤਾ ਜਾਣ ਵਾਲਾ ਪਿਆਰ ਕੇਵਲ ਬਨਾਵਟੀ ਪਿਆਰ ਤੋਂ ਜ਼ਿਆਦਾ ਹੋਵੇਗਾ।
Capricorn Horoscope (ਮਕਰ)
ਤੁਹਾਡੇ ਵੱਲੋਂ ਆਪਣੇ ਮੋਢਿਆਂ 'ਤੇ ਰੱਖੇ ਗਏ ਕੰਮ ਦੇ ਨਾਲ ਤੁਸੀਂ ਆਪਣੇ ਆਪ ਨੂੰ ਤਣਾਅ ਵਿੱਚ ਪੈਂਦੇ ਪਾ ਸਕਦੇ ਹੋ। ਪਰ ਪੇਸ਼ੇਵਰ, ਜੋ ਤੁਸੀਂ ਹੋ, ਹੋਣ ਕਾਰਨ, ਤੁਸੀਂ ਆਸਾਨੀ ਨਾਲ ਹਾਰ ਨਹੀਂ ਮੰਨੋਗੇ। ਅੱਜ ਉਹ ਦਿਨ ਹੈ ਜਦੋਂ ਤੁਹਾਡੇ ਵਿਰੋਧੀ ਤੁਹਾਡੀ ਅਸਲ ਸਮਰੱਥਾ ਨੂੰ ਪਛਾਣਨਗੇ ਅਤੇ ਤੁਹਾਡੇ ਰਾਹ ਵਿੱਚ ਆਉਣ ਤੋਂ ਪਿੱਛੇ ਹਟਣਗੇ।
Aquarius Horoscope (ਕੁੰਭ)
ਸ਼ੁਰੂਆਤ ਵਿੱਚ, ਤੁਸੀਂ ਮਹਿਸੂਸ ਕਰੋਗੇ ਕਿ ਕੰਮ ਕਰਨ ਅਤੇ ਆਪਣਾ ਬੇਹਤਰ ਪ੍ਰਦਰਸ਼ਨ ਕਰਨ ਲਈ ਤੁਹਾਡੇ ਅੰਦਰ ਕੋਈ ਊਰਜਾ ਨਹੀਂ ਬਚੀ ਹੈ। ਪਰ ਇਸ ਵਿੱਚ ਸੁਧਾਰ ਆਵੇਗਾ ਅਤੇ ਜਲਦ ਹੀ ਤੁਹਾਨੂੰ ਤੁਹਾਡੇ ਆਲੇ-ਦੁਆਲੇ ਤੋਂ ਚੰਗੀ ਖਬਰ ਮਿਲੇਗੀ। ਤੁਹਾਡੇ ਵੱਲੋਂ ਆਪਣੀ ਸਥਿਤੀ ਬਣਾਏ ਰੱਖਣ ਲਈ, ਸੁਚੇਤ ਰਹੋ ਅਤੇ ਹਮੇਸ਼ਾ ਸਮੇਂ ਸਿਰ ਕੰਮ ਪੂਰਾ ਕਰੋ।
Pisces Horoscope (ਮੀਨ)
ਤੁਹਾਡੇ ਸਿਤਾਰੇ ਇਹ ਦਿਖਾ ਰਹੇ ਹਨ ਕਿ ਤੁਹਾਡੇ ਵਪਾਰ ਵੱਲ ਧਿਆਨ ਦੇਣ ਤੋਂ ਇਲਾਵਾ ਤੁਸੀਂ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾ ਪਾਓਗੇ। ਇਹ ਦਿਨ ਪੂਰੀ ਤਰ੍ਹਾਂ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ। ਕੰਮ ਦੇ ਪੱਖੋਂ, ਤੁਸੀਂ ਵੱਖਰੀ ਕਿਸਮ ਦਾ ਉਤਸ਼ਾਹ ਮਹਿਸੂਸ ਕਰ ਸਕਦੇ ਹੋ। ਸਭ ਤੋਂ ਵਧੀਆ ਲਈ ਉਮੀਦ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ।