ਹੈਦਰਾਬਾਦ : ਤੇਲੰਗਾਨਾ ਦੀ ਸਥਾਪਨਾ ਭਾਰਤ ਦੇ 29ਵੇਂ ਸੂਬੇ ਵਜੋਂ 2 ਜੂਨ 2014 ਵਿੱਚ ਹੋਈ ਸੀ। ਅੱਜ ਇਸ ਖ਼ਾਸ ਮੌਕੇ ਉੱਤੇ ਤੇਲੰਗਾਨਾ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ ਸ਼ੇਅਪ ਕਰਾਂਗੇ। ਜਿਸ ਖੇਤਰ ਨੂੰ ਤੇਲੰਗਾਨਾ ਕਿਹਾ ਜਾਂਦਾ ਹੈ, ਉਸ 'ਚ ਆਂਧਰਾ ਪ੍ਰਦੇਸ਼ ਦੇ 23 ਜ਼ਿਲ੍ਹਿਆਂ ਚੋਂ 10 ਜ਼ਿਲ੍ਹੇ ਸ਼ਾਮਲ ਹਨ।
ਅਸਲ 'ਚ, ਇਹ ਨਿਜ਼ਾਮ ਦੀ ਰਾਜਧਾਨੀ ਹੈਦਰਾਬਾਦ ਦਾ ਇਕ ਹਿੱਸਾ ਸੀ। ਇਸ ਖੇਤਰ ਨੂੰ ਆਂਧਰਾ ਪ੍ਰਦੇਸ਼ ਦੀਆਂ 294 ਵਿਧਾਨ ਸਭਾ ਸੀਟਾਂ ਚੋਂ 119 ਸੀਟਾਂ ਹਾਸਲ ਹਨ। ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੀਆਂ 42 ਸੀਟਾਂ ਚੋਂ 17 ਤੇਲੰਗਾਨਾ ਤੋਂ ਹਨ। ਇਸ ਤਰ੍ਹਾਂ ਤੇਲੰਗਾਨਾ ਆਂਧਰਾ 'ਚ ਸ਼ਾਮਲ ਹੋਇਆ। ਭਾਰਤ ਦੇ ਇਸ ਹਿੱਸੇ ਵਿਚ ਨਿਜ਼ਾਮ ਦਾ ਰਾਜ 1948 'ਚ ਖ਼ਤਮ ਹੋ ਗਿਆ ਤੇ ਹੈਦਰਾਬਾਦ ਸੂਬੇ ਦਾ ਗਠਨ ਹੋਇਆ।
ਤੇਲੰਗਾਨਾ, ਜੋ ਕਿ ਹੈਦਰਾਬਾਦ ਦਾ ਹਿੱਸਾ ਸੀ ਸਾਲ1956 ਵਿੱਚ, ਨਵੇਂ ਬਣੇ ਆਂਧਰਾ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ ਸੀ। ਨਿਜ਼ਾਮ ਦੇ ਸ਼ਾਸਨ ਦੇ ਕੁਝ ਹਿੱਸੇ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਮਿਲਾ ਦਿੱਤੇ ਗਏ ਸਨ। ਆਂਧਰਾ ਪ੍ਰਦੇਸ਼ ਭਾਸ਼ਾ ਦੇ ਅਧਾਰ 'ਤੇ ਗਠਨ ਕਰਨ ਵਾਲਾ ਪਹਿਲਾ ਸੂਬਾ ਸੀ।
ਕਿੰਝ ਬਣਿਆ ਤੇਲੰਗਾਨਾ : 29 ਨਵੰਬਰ 2009 ਨੂੰ, ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਟੀਆਰਐਸ ਨੇ ਤੇਲੰਗਾਨਾ ਦੇ ਗਠਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ। ਕੇਂਦਰ ਸਰਕਾਰ 'ਤੇ ਵੱਧ ਰਹੇ ਦਬਾਅ ਦੇ ਚਲਦੇ 3 ਫ਼ਰਵਰੀ 2010 ਨੂੰ ਸਾਬਕਾ ਜੱਜ ਸ੍ਰੀ ਕ੍ਰਿਸ਼ਨ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਨੇ 30 ਦਸੰਬਰ 2010 ਨੂੰ ਆਪਣੀ ਰਿਪੋਰਟ ਕੇਂਦਰ ਨੂੰ ਸੌਂਪ ਦਿੱਤੀ।
ਫਿਰ ਤੇਲੰਗਾਨਾ ਬਣਿਆ 29ਵਾਂ ਸੂਬਾ : ਅਖਿਰਕਾਰ ਤੇਲੰਗਾਨਾ ਵਿੱਚ ਭਾਰੀ ਵਿਰੋਧ ਤੇ ਚੋਣ ਸਬੰਧੀ ਦਬਾਅ ਦੇ ਚਲਦੇ 3 ਅਕਤੂਬਰ 2013 ਨੂੰ ਯੂਪੀਏ ਸਰਕਾਰ ਨੇ ਵੱਖਰੇ ਤੌਰ 'ਤੇ ਤੇਲੰਗਾਨਾ ਸੂਬੇ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ। 2 ਜੂਨ 2014 ਵਿੱਚ ਤੇਲੰਗਾਨਾ ਨੂੰ ਭਾਰਤ ਦਾ 29ਵਾਂ ਸੂਬਾ ਬਣਾ ਦਿੱਤਾ ਗਿਆ ਤੇ ਚੰਦਰਸ਼ੇਖਰ ਰਾਵ ਨੇ ਇਸ ਪਹਿਲੇ ਮੁਖ ਮੰਤਰੀ ਵਜੋਂ ਸੰਹੂ ਚੁੱਕੀ।
ਤੇਲੰਗਾਨਾ ਰਾਜ ਦੇ 4 ਚਿੰਨ੍ਹ : ਤੇਲੰਗਾਨਾ ਰਾਜ ਦੇ 4 ਮੁੱਖ ਚਿੰਨ੍ਹ ਇਸ ਤਰ੍ਹਾਂ ਹਨ:-
ਰਾਜ ਪੰਛੀ : ਪਲਪਿੱਟਾ, ਜਿਸ ਨੂੰ ਨੀਲਕੰਠ (India roller or blue jay) ਵੀ ਕਿਹਾ ਜਾਂਦਾ ਹੈ।
ਰਾਜ-ਪਸ਼ੂ : ਜਿਨਕਾ, ਜਿਸ ਨੂੰ ਕ੍ਰਿਸ਼ਣਮ੍ਰਗ ਜਾਂ ਕਾਲਾ ਹਿਰਨ ਵੀ ਕਿਹਾ ਜਾਂਦਾ ਹੈ।
ਰਾਜ-ਦਰਖ਼ਤ : ਜੱਮੀ ਚੇੱਟੂ, ਜਿਸ ਨੂੰ Prosopis scenarios ਵੀ ਕਿਹਾ ਜਾਂਦਾ ਹੈ।
ਰਾਜ-ਫੁੱਲ : ਤਾਂਗੇਦੁ, ਜਿਸ ਨੂੰ Tanner's Cassia ਵੀ ਕਿਹਾ ਜਾਂਦਾ ਹੈ।
ਤੇਲੰਗਾਨਾ 'ਚ ਸੈਰ ਸਪਾਟੇ ਯੋਗ ਥਾਂਵਾਂ : ਤੇਲੰਗਾਨਾ ਅਤੇ ਇਸ ਰਾਜ ਦਾ ਸਭ ਤੋਂ ਵੱਧ ਦਿਲ ਖਿਚਵਾਂ ਸ਼ਹਿਰ ਹੈ, ਹੈਦਰਾਬਾਦ, ਸੋ ਇਨ੍ਹਾਂ ਦੋਹਾਂ ਥਾਵਾਂ ਉੱਤੇ ਘੁੰਮਣ ਲਈ ਬੇਹਦ ਖੂਬਸੂਰਤ ਥਾਂਵਾਂ ਤੁਹਾਨੂੰ ਮਿਲਣ ਜਾਣਗੀਆਂ।
- ਰਾਮੋਜੀ ਫ਼ਿਲਮ ਸਿਟੀ
- ਸਾਂਘੀ ਟੈਂਪਲ
- ਚਾਰ ਮੀਨਾਰ
- ਹੁਸੈਨ ਸਾਗਰ
- ਬਿਰਲਾ ਟੈਂਪਲ
- ਸਨੋ ਵਰਲਡ
- ਬਨਜ਼ਾਰਾ ਹਿਲਜ਼
- ਵਾਰੰਗਲ
- ਗੋਲਕੁੰਡਾ ਕਿਲ੍ਹਾ
- ਸਾਲਾਰ ਜੰਗ ਮਿਊਜ਼ੀਅਮ
- ਮੌਲਾ ਅਲੀ, ਗ੍ਰੇਟਰ ਹੈਦਰਾਬਾਦ
- ਰਾਮ ਕੀ ਬੰਦੀ, ਅਫ਼ਜ਼ਲਗੰਜ
ਜਾਣੋ ਤੇਲੰਗਾਨਾ ਬਾਰੇ ਕੁੱਝ ਖ਼ਾਸ ਗੱਲਾਂ :
- ਜਿਹੜੇ ਖ਼ੇਤਰ ਨੂੰ ਤੇਲੰਗਾਨਾ ਕਿਹਾ ਜਾਂਦਾ ਹੈ, ਉਸ ਵਿੱਚ ਆਂਧਰ ਪ੍ਰਦੇਸ਼ ਦੇ 23 ਜ਼ਿਲ੍ਹਿਆਂ ਚੋਂ 10 ਜ਼ਿਲ੍ਹੇ ਆਉਂਦੇ ਹਨ।
- ਮੂਲ ਤੌਰ 'ਤੇ ਇਹ ਨਿਜਾਮ ਕੀ ਹੈਦਰਾਬਾਦ ਰਿਆਸਤ ਸੀ।
- ਤੇਲੰਗਾਨਾ ਦਾ ਨਾਂਅ ਤੇਲਗੂ ਭਾਸ਼ਾ ਵਿੱਚ ਅੰਗਨਾ ਸ਼ਬਦ ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੈ ਉਹ ਥਾਂ ਜਿਥੇ ਤੇਲਗੂ ਬੋਲੀ ਜਾਂਦੀ ਹੈ।
- ਨਿਜਾਮ (1724 ਤੋਂ 1948) ਨੇ ਤੇਲੰਗਾਨਾ ਸ਼ਬਦ ਦਾ ਇਸਤੇਮਾਲ ਅਪਣੇ ਮਰਾਠੀ ਭਾਸ਼ੀ ਖੇਤਰਾਂ ਤੋਂ ਵੱਖ ਕਰਨ ਲਈ ਕੀਤਾ ਸੀ।
- ਤੇਲੰਗਾਨਾ 114840 ਵਰਗ ਕਿਲੋਮੀਟਰ ਇਲਾਕੇ ਦੇ ਨਾਲ ਦੇਸ਼ ਦਾ 12ਵਾਂ ਸਭ ਤੋਂ ਵੱਡਾ ਸੂਬਾ ਹੈ।
- ਤੇਲੰਗਾਨਾ ਦੀ ਅਬਾਦੀ 3.52 ਕਰੋੜ ਤੋਂ ਵੱਧ ਹੈ।
- ਤੇਲੰਗਾਨਾ ਦੀ ਅਧਿਕਾਰੀ ਭਾਸ਼ਾ , ਉਰਦੂ ਤੇ ਤੇਲਗੂ ਹੈ।
- ਇਥੇ ਵੰਗਣ ਵਾਲੀ ਕ੍ਰਿਸ਼ਨਾ ਨਦੀ 'ਤੇ ਬਣਿਆ ਨਾਗਾਅਰਜੂਨ ਸਾਗਰ ਡੈਮ, ਪੱਥਰ ਨਾਲ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈ।
- ਇਸ ਸੂਬੇ ਦੀ ਬ੍ਰਾਂਡ ਐਮਬੈਸਡਰ ਟੈਨਿਸ ਖਿਡਾਰੀ ਸਾਨਿਆ ਮਿਰਜ਼ਾ ਹੈ।
- ਤੇਲੰਗਾਨਾ ਸੂਬੇ ਦੇ ਗਠਨ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਪ੍ਰਧਾਨ ਚੰਦਰਸ਼ੇਖਰ ਰਾਵ ਇਸ ਨਵੇਂ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ।
ਇਹ ਵੀ ਪੜ੍ਹੋ : Air India ਦਾ ਬਜ਼ੁਰਗ ਯਾਤਰੀਆਂ ਲਈ ਵੱਡਾ ਤੋਹਫ਼ਾ, ਟਿਕਟ ਬੁਕਿੰਗ 'ਤੇ 50% ਦੀ ਛੋਟ