ਨਵੀਂ ਦਿੱਲੀ: ਚੋਣ ਕਮਿਸ਼ਨ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਪ੍ਰਵਾਸੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (RVM) ਦਾ ਪ੍ਰੋਟੋਟਾਈਪ ਦਿਖਾਏਗਾ। ਕਮਿਸ਼ਨ ਨੇ ਕਿਹਾ ਕਿ ਅੱਠ ਮਾਨਤਾ ਪ੍ਰਾਪਟ ਰਾਸ਼ਟਰੀ ਪਾਰਟੀਆਂ ਅਤੇ 57 ਮਾਨਤਾ ਪ੍ਰਾਪਤ ਰਾਜ-ਪੱਧਰੀ ਪਾਰਟੀਆਂ ਨੂੰ ਸੋਮਵਾਰ ਸਵੇਰੇ ਇਕ ਪ੍ਰਦਰਸ਼ਨ ਲਈ ਸੱਦਾ ਦਿੱਤਾ ਹੈ, ਤਾਂ ਜੋ ਰਿਮੋਟ ਵੋਟਿੰਗ ਦੀ ਵਰਤੋਂ ਕਦੇ ਹੋਏ ਘਰੇਲੂ ਪ੍ਰਵਾਸੀ ਦੀ ਵੋਟਰ ਭਾਗੀਦਾਰੀ ਨੂੰ ਬਿਹਤਰ ਬਣਾਉਣ ਉੱਤੇ ਚਰਚਾ ਕੀਤੀ ਜਾ ਸਕੇ।
ਘਰੇਲੂ ਪ੍ਰਵਾਸੀਆਂ ਲਈ ਹੋਵੇਗੀ ਲਾਭਦਾਇਕ: ਰਿਮੋਟ ਈਵੀਐਮ ਦੇ ਪ੍ਰਦਰਸ਼ਨ ਦੌਰਾਨ ਚੋਣ ਕਮਿਸ਼ਨ ਦੀ ਤਕਨੀਕੀ ਮਾਹਿਰ ਕਮੇਟੀ ਦੇ ਮੈਂਬਰ ਵੀ ਨਾਲ ਮੌਜੂਦ ਰਹਿਣਗੇ। ਕਮਿਸ਼ਨ ਨੇ ਪ੍ਰੋਟੋਟਾਈਪ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਪਾਰਟੀਆਂ ਨੂੰ ਸੱਦਾ ਦਿੰਦੇ ਹੋਏ RVM ਦੀ ਵਰਤੋਂ ਲਈ ਇਜਾਜ਼ਤ ਦੇਣ ਲਈ ਕਾਨੂੰਨ ਵਿੱਚ ਲੋਂੜੀਦੀਆਂ ਤਬਦੀਲੀਆਂ ਵਰਗੇ ਮੁੱਦਿਆਂ 'ਤੇ ਜਨਵਰੀ ਦੇ ਅੰਤ ਤੱਕ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ ਸੀ। ਜੇਕਰ, ਸਟੇਕਹੋਲਡਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਾਗੂ ਕੀਤਾ ਜਾਂਦਾ ਹੈ, ਤਾਂ ਵਿਦੇਸ਼ੀ ਵੋਟਰਾਂ ਨੂੰ ਆਪਣੀ ਵੋਟ ਇਸਤੇਮਾਲ ਕਰਨ ਲਈ ਆਪਣੇ ਘਰੇਲੂ ਜ਼ਿਲ੍ਹਿਆਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੂਰ -ਦੁਰਾਡੇ ਤੋਂ ਪੋਲਿੰਗ ਸਟੇਸ਼ਨਾਂ ਉੱਤੇ ਪਈਆਂ ਵੋਟਾਂ ਦੀ ਗਿਣਤੀ ਅਤੇ ਦੂਜੇ ਰਾਜਾਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਉਨ੍ਹਾਂ ਦੇ ਪ੍ਰਸਾਰਣ ਨੂੰ 'ਤਕਨੀਕੀ ਚੁਣੌਤੀ' ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ RVM ਨੂੰ ਮੌਜੂਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਆਧਾਰ 'ਤੇ 'ਇਕ ਮਜ਼ਬੂਤ, ਤਰੁੱਟੀ ਮੁਕਤ ਅਤੇ ਪ੍ਰਭਾਵੀ ਸਟੈਂਡ-ਅਲੋਨ ਸਿਸਟਮ' ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਨੂੰ ਇੰਟਰਨੈੱਟ ਨਾਲ ਨਹੀਂ ਜੋੜਿਆ ਜਾਵੇਗਾ।
ਇੰਝ ਕਰੇਗਾ ਕੰਮ: ਪਬਲਿਕ ਸੈਕਟਰ ਅੰਡਰਟੇਕਿੰਗ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡਿਆ ਲਿਮਟਿਡ (ECIL) ਵੱਲੋਂ ਵਿਕਸਤ ਮਲਟੀ-ਇਲੈਕਸ਼ਨ ਰਿਮੋਟ ਈਵੀਐਮ ਇਕ ਸਿੰਗਲ ਰਿਮੋਟ ਪੋਲਿੰਗ ਸਟੇਸ਼ਨ ਤੋਂ 72 ਹਲਕਿਆਂ ਨੂੰ ਸੰਭਾਲ ਸਕਦਾ ਹੈ। ECIL ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੋ PSUs ਹਨ, ਜੋ EVM ਦਾ ਨਿਰਮਾਣ ਕਰਦੇ ਹਨ। RVM M3 (Mark 3) EVM ਮਾਡਲ ਦਾ ਇਕ ਸੋਧਿਆ ਹੋਇਆ ਸੰਸਕਰਨ ਹੈ, ਜੋ ਘਰੇਲੂ ਪ੍ਰਵਾਸੀਆਂ ਨੂੰ ਰਿਮੋਟ ਪੋਲਿੰਗ ਸਟੇਸ਼ਨਾਂ- ਘਰੇਲੂ ਹਲਕੇ ਤੋਂ ਬਾਹਰ ਪੋਲਿੰਗ ਸਟੇਸ਼ਨਾਂ ਉੱਤੇ ਵੋਟ ਪਾਉਣ ਦੇ ਯੋਗ ਬਣਾਉਂਦਾ ਹੈ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਇਹ ਪਹਿਲਕਦਮੀ ਲਾਗੂ ਹੁੰਦੀ ਹੈ, ਤਾਂ ਪ੍ਰਵਾਸੀਆਂ ਲਈ 'ਸਮਾਜਿਕ ਤਬਦੀਲੀ' ਹੋ ਸਕਦੀ ਹੈ।
ਜ਼ਿਆਦਾਤਰ ਵਿਰੋਧੀ ਪਾਰਟੀ ਰਿਮੋਟ ਵੋਟਿੰਗ ਮਸ਼ੀਨ ਉੱਤੇ ਚੋਣ ਕਮਿਸ਼ਨ ਦੇ ਪ੍ਰਸਤਾਵ ਦੇ ਵਿਰੋਧ 'ਚ: ਦਿਗਵਿਜੈ ਸਿੰਘ - ਉੱਥੇ ਹੀ, ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਨੇ ਕਿਹਾ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (RVM) 'ਤੇ ਚੋਣ ਕਮਿਸ਼ਨ ਦੇ ਪ੍ਰਸਤਾਵ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਕਿਉਂਕਿ, ਇਹ ਅਧੂਰਾ ਹੈ। ਉਨ੍ਹਾਂ ਵਿਰੋਧੀ ਦਲਾਂ ਦੀ ਇਕ ਬੈਠਕ ਤੋਂ ਬਾਅਦ ਇਹ ਟਿੱਪਣੀ ਕੀਤੀ ਜਿਸ ਵਿੱਚ ਕਾਂਗਰਸ, ਜਨਤਾ ਦਲ (ਯੁਨਾਏਟਿਡ), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਨੈਸ਼ਨਲ ਕਾਨਫਰੰਸ, ਝਾਰਖੰਡ ਮੁਕਤੀ ਮੋਰਚਾ ਸਣੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ।
ਦਿਗਵਿਜੈ ਸਿੰਘ ਨੇ ਕਿਹਾ ਕਿ ਰਿਮੋਟ ਵੋਟਿੰਗ ਮਸ਼ੀਨ ਦੇ ਪ੍ਰਸਤਾਵ ਵਿੱਚ ਕਾਫ਼ੀ ਤਰੁੱਟੀਆਂ ਹਨ, ਜਿਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਪਰਿਭਾਸ਼ਾ ਸਪੱਸ਼ਟ ਨਹੀਂ ਹੈ। ਇਹ ਬੈਠਕ ਕਮਿਸ਼ਨ ਵੱਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਪ੍ਰਵਾਸੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਪ੍ਰੋਟੋਟਾਈਪ ਦਿਖਾਉਣ ਲਈ ਇਕ ਦਿਨ ਪਹਿਲਾਂ ਹੋਈ ਹੈ।
ਸ਼ਰਦ ਪਵਾਰ ਨੇ ਕਿਹਾ- ਵਿਰੋਧੀ ਧਿਰ ਨੂੰ ਸਮੂਹਿਕ ਫੈਸਲਾ ਲੈਣਾ ਚਾਹੀਦਾ ਹੈ: ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ RVM ਸਬੰਧੀ ਚੋਣ ਕਮਿਸ਼ਨਵ ਦੇ ਪ੍ਰਸਤਾਵ ਉੱਤੇ ਵਿਰੋਧੀ ਧਿਰ ਨੂੰ ਸਮੂਹਿਕ ਫੈਸਲਾ ਲੈਣਾ ਚਾਹੀਦਾ ਹੈ। ਪਵਾਰ ਨੇ ਇਹ ਵੀ ਕਿਹਾ ਕਿ ਕਮਿਸ਼ਨ ਵੱਲੋਂ ਹੋਣ ਵਾਲੀ ਸੋਮਵਾਰ ਵਾਲੀ ਮੀਟਿੰਗ ਵਿੱਚ ਜੇਕਰ ਪ੍ਰਣਾਲੀ ਵਿੱਚ ਕੋਈ ਕਮੀ ਪਾਈ ਜਾਂਦੀ ਹੈ, ਤਾਂ ਉਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। (ਪੀਟੀਆਈ- ਭਾਸ਼ਾ)
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024: 29 ਜਨਵਰੀ ਨੂੰ ਕੈਪਟਨ ਦੇ ਹਲਕੇ ਵਿੱਚ ਗਰਜਣਗੇ ਸ਼ਾਹ