ETV Bharat / bharat

Red Fort Violence: ਕੋਰਟ ਨੇ ਚਾਰਜਸ਼ੀਟ ’ਤੇ ਲਿਆ ਨੋਟਿਸ, ਦੀਪ ਸਿੱਧੂ ਸਣੇ 16 ਮੁਲਜ਼ਮ ਤਲਬ - ਤੀਸ ਹਜ਼ਾਰੀ ਕੋਰਟ

ਤੀਸ ਹਜ਼ਾਰੀ ਕੋਰਟ (Tis Hazari Court) ਨੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ (Red Fort Violence) ਨੂੰ ਲੈ ਕੇ ਦਿੱਲੀ ਪੁਲਿਸ (Delhi Police) ਵੱਲੋਂ ਦਾਇਰ ਚਾਰਜਸ਼ੀਟ ਨੂੰ ਨੋਟਿਸ ਚ ਲਿਆ ਗਿਆ ਹੈ। ਚਾਰਜਸ਼ੀਟ ਚ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕਬਜੇ ਦੀ ਸਾਜਿਸ਼ ਰਚੀ ਗਈ ਸੀ ਅਤੇ ਲਾਲ ਕਿਲ੍ਹੇ ਨੂੰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦੀ ਯੋਜਨਾ ਸੀ।

Red Fort Violence: ਕੋਰਟ ਨੇ ਚਾਰਜਸ਼ੀਟ ’ਤੇ ਲਿਆ ਨੋਟਿਸ, ਦੀਪ ਸਿੱਧੂ ਸਣੇ 16 ਮੁਲਜ਼ਮ ਤਲਬ

author img

By

Published : Jun 19, 2021, 8:21 PM IST

ਨਵੀਂ ਦਿੱਲੀ: ਤੀਸ ਹਜ਼ਾਰੀ ਕੋਰਟ (Tis Hazari Court) ਨੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ(Red Fort Violence) ਨੂੰ ਲੈ ਕੇ ਦਿੱਲੀ ਪੁਲਿਸ (Delhi Police) ਵੱਲੋਂ ਦਾਇਰ ਚਾਰਜਸ਼ੀਟ ਨੂੰ ਨੋਟਿਸ ’ਚ ਲਿਆ ਹੈ। ਮੇਟ੍ਰੋਪੋਲਿਟਨ ਮੈਜੀਸਟ੍ਰੇਟ ਗਜੇਂਦਰ ਨਾਗਰ ਨੇ ਦੀਪ ਸਿੱਧੂ(Deep Sidhu) ਸਣੇ ਸਾਰੇ ਮੁਲਜ਼ਮਾਂ ਨੂੰ 29 ਜੂਨ ਨੂੰ ਕੋਰਟ ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।

ਲਾਲ ਕਿਲ੍ਹੇ ’ਤੇ ਕਬਜ਼ੇ ਦੀ ਸਾਜਿਸ਼

ਚਾਰਜਸ਼ੀਟ ਚ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕਬਜ਼ੇ ਦੀ ਸਾਜਿਸ਼ ਬਣਾਈ ਗਈ ਸੀ ਅਤੇ ਲਾਲ ਕਿਲ੍ਹੇ ਨੂੰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦੀ ਯੋਜਨਾ ਸੀ। ਚਾਰਜਸ਼ੀਟ ਚ ਕਿਹਾ ਗਿਆ ਹੈ ਕਿ ਗਣਰਾਜ ਦਿਹਾੜੇ ਦੇ ਦਿਨ ਹਿੰਸਾ ਫੈਲਾਉਣ ਨੂੰ ਸੋਚੀ ਸਮਝੀ ਸਾਜਿਸ਼ ਸੀ। ਇਸ ਹਿੰਸਾ ਦੇ ਜਰੀਏ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਗਈ ਸੀ।

ਕਿਹੜੇ-ਕਿਹੜੇ ਕਾਨੂੰਨਾਂ ਦੇ ਤਹਿਤ ਲਗਾਏ ਗਏ ਹਨ ਇਲਜ਼ਾਮ

ਦਿੱਲੀ ਪੁਲਿਸ ਨੇ ਭਾਰਤੀ ਦੰਡਾਵਲੀ ਆਰਮਜ਼ ਐਕਟ, ਪ੍ਰਿਵੇਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ, ਐਂਸ਼ੀਐਂਟ ਮਾਨੁਮੇਂਟਸ ਐਂਡ ਆਰਕੀਯੋਲਾਜੀਕਲ ਸਾਈਟਸ ਐਂਡ ਰਿਮੇਂਮ ਐਕਟ, ਐਪੀਡੇਮਿਕ ਡਿਸੀਜ਼ ਐਕਟ ਅਤੇ ਡਿਜਾਸਟਰ ਮੈਨੇਜਮੇਂਟ ਐਕਟ ਦੇ ਤਹਿਤ ਇਲਜ਼ਾਮ ਲਗਾਏ ਹੈ। ਕੋਰਟ ਨੇ ਉਨ੍ਹਾਂ ਇਲਜ਼ਾਮਾਂ ਨੂੰ ਧਿਆਨ ’ਚ ਨਹੀਂ ਲਿਆ ਸੀ ਜਿਨ੍ਹਾਂ ਮਾਮਲਿਆਂ ਚ ਆਗਿਆ ਨਹੀਂ ਲਈ ਗਈ ਸੀ। ਉਨ੍ਹਾਂ ਚ ਆਰਮਜ਼ ਐਕਟ, ਐਪੀਡੇਮਿਕ ਐਕਟ ਅਤੇ ਡਿਸਾਸਟਰ ਮੈਨੇਜਮੇਂਟ ਐਕਟ ਦੇ ਕੁਝ ਇਲਜ਼ਾਮ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ 17 ਜੂਨ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਚ ਚਾਰਜਸ਼ੀਟ ਦਾਖਿਲ ਕੀਤਾ ਸੀ।

ਇਹ ਵੀ ਪੜੋ: Delhi-police-charge-sheet: ਨਵੰਬਰ ਤੋਂ ਹੀ ਹੋ ਰਹੀ ਸੀ ਕਬਜ਼ੇ ਦੀ ਤਿਆਰੀ, ਚਾਰਜ਼ਸ਼ੀਟ ’ਚ ਖੁਲਾਸਾ

ਦੀਪ ਸਿੱਧੂ ਸਣੇ 16 ਨੂੰ ਬਣਾਇਆ ਗਿਆ ਹੈ ਮੁਲਜ਼ਮ

ਪਿਛਲੇ 28 ਮਈ ਨੂੰ ਮੁਲਜ਼ਮਾਂ ਦੇ ਖਿਲਾਫ ਐਪੀਡੇਮਿਕ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲੇ ਦੇ ਲਈ ਜਰੂਰੀ ਮਨਜੂਰੀ ਨਾ ਮਿਲਣ ਦੇ ਚੱਲਦੇ ਸ਼ਨੀਵਾਰ ਨੂੰ ਕੋਰਟ ਨੇ ਦਿੱਲੀ ਪੁਸਿਸ ਵੱਲੋਂ ਦਾਖਿਲ ਚਾਰਜਸ਼ੀਟ ’ਤੇ ਧਿਆਨ ਨਹੀਂ ਲਿਆ ਸੀ। ਪਿਛਲੀ 21 ਮਈ ਨੂੰ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਚਾਰਜਸ਼ੀਟ ਦਾਖਿਲ ਕੀਤਾ ਸੀ। ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ ਚ ਦੀਪ ਸਿੱਧੂ ਸਣੇ 16 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਦੀਪ ਸਿੱਧੂ ਨੂੰ ਇਸ ਮਾਮਲੇ ਚ ਜਮਾਨਤ ਮਿਲ ਚੁੱਕੀ ਹੈ।

ਨੌ ਫਰਵਰੀ ਨੂੰ ਗ੍ਰਿਫਤਾਰ ਹੋਇਆ ਸੀ ਦੀਪ ਸਿੱਧੂ

ਦਿੱਲੀ ਪੁਲਿਸ ਵੱਲੋਂ ਦਰਜ ਐਫਆਈਆਰ ਚ ਕੋਰਟ ਨੇ ਪਿਛਲੇ 17 ਅਪ੍ਰੈਲ ਨੂੰ ਦੀਪ ਸਿੱਧੂ ਨੂੰ ਜਮਾਨਤ ਦੇ ਦਿੱਤੀ ਸੀ। ਜਮਾਨਤ ’ਤੇ ਰਿਹਾਅ ਹੁੰਦੇ ਹੀ ਆਰਕੀਓਲਾਜੀਕਲ ਸਰਵੇ ਆਫ ਇੰਡੀਆ ਵੱਲੋਂ ਲਾਲ ਕਿਲੇ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਚ ਪੁਲਿਸ ਨੇ ਦੀਪ ਸਿੱਧੂ ਨੂੰ 17 ਅਪ੍ਰੈਲ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹਰਿਆਣਾ ਦੇ ਕਰਨਾਲ ਤੋਂ ਪਿਛਲੇ ਨੌ ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਹਿੰਸਾ ’ਚ ਕੋਈ ਪੁਲਿਸਕਰਮੀ ਜ਼ਖਮੀ ਹੋਏ ਸੀ।

ਇਹ ਵੀ ਪੜੋ: Red Fort Case: 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕਿਵੇਂ ਵਾਪਰੀ ਸੀ ਹਿੰਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.