ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਬਰਫੀਲੇ ਤੂਫਾਨ 'ਚ ਫੌਜ ਦੇ 3 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਕੁਪਵਾੜਾ ਦੇ ਮਾਛਿਲ ਸੈਕਟਰ 'ਚ ਅਲਮੋਰਾ ਚੌਕੀ 'ਤੇ ਬਰਫ ਦਾ ਤੋਦਾ ਡਿੱਗਣ ਕਾਰਨ 56 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ਮ੍ਰਿਤਕ ਦੇਹਾਂ ਨੂੰ ਮਿਲਟਰੀ ਹਸਪਤਾਲ ਡ੍ਰਗਮੁੱਲਾ ਲਿਆਂਦਾ ਗਿਆ ਹੈ। ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅੱਜ ਦੁਪਿਹਰ 12 ਵਜੇ ਤੋਂ ਮਰਨ ਵਰਤ 'ਤੇ ਬੈਠਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
ਪੁਲਿਸ ਮੁਤਾਬਕ ਮਾਛਿਲ ਇਲਾਕੇ 'ਚ ਫੌਜ ਦੇ ਤਿੰਨ ਜਵਾਨ ਡਿਊਟੀ 'ਤੇ ਸਨ ਅਤੇ ਬਰਫ ਦੀ ਲਪੇਟ 'ਚ ਆ ਗਏ। ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਅਲਮੋੜਾ ਚੌਕੀ ਨੇੜੇ ਬਰਫ ਖਿਸਕਣ ਦੀ ਘਟਨਾ ਵਾਪਰੀ। ਸ਼ਹੀਦ ਜਵਾਨਾਂ ਦੀ ਪਛਾਣ ਸੌਵਿਕ ਹਜ਼ਾਰਾ, ਮੁਕੇਸ਼ ਕੁਮਾਰ ਅਤੇ ਗਾਇਕਵਾੜ ਮਨੋਜ ਲਕਸ਼ਮਣ ਰਾਓ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇਹਾਂ ਨੂੰ 168 ਐਮ.ਐਚ. ਡਰੱਗਮੁਲਾ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅੱਤਵਾਦ ਸੰਗਠਨ ਫੰਡਿੰਗ ਮਾਮਲੇ ਵਿੱਚ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫਤਾਰ