ਜੰਮੂ: ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਸੁਰੱਖਿਆ ਬਲਾਂ ਨੇ ਕੁਪਵਾੜਾ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ 3 ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਭੜਕਾਊ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਬਾਰਾਮੂਲਾ 'ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਪੁਲਿਸ ਨੇ ਵੀਰਵਾਰ ਦੇ ਮੁਕਾਬਲੇ ਬਾਰੇ ਟਵੀਟ ਕੀਤਾ ਸੀ ਕਿ, ਕੁਪਵਾੜਾ ਪੁਲਿਸ ਨੂੰ ਜੁਮਾਗੁੰਡ ਪਿੰਡ ਵਿੱਚ ਕੁਝ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿਚ ਸੁਰੱਖਿਆ ਬਲਾਂ ਨੇ ਤਿੰਨਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ। ਤਿੰਨੋਂ ਅੱਤਵਾਦੀ ਲਸ਼ਕਰ-ਏ-ਤੋਇਬਾ ਸੰਗਠਨ ਦੇ ਦੱਸੇ ਜਾ ਰਹੇ ਹਨ। ਪੂਰੇ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
-
#KupwaraEncounter | All three terrorists were neutralized, affiliated with proscribed terror outfit LeT. Identification being ascertained. Incriminating materials including arms & ammunition recovered: IGP Kashmir
— ANI (@ANI) May 26, 2022 " class="align-text-top noRightClick twitterSection" data="
(File pic) pic.twitter.com/TcoqzExQ8Y
">#KupwaraEncounter | All three terrorists were neutralized, affiliated with proscribed terror outfit LeT. Identification being ascertained. Incriminating materials including arms & ammunition recovered: IGP Kashmir
— ANI (@ANI) May 26, 2022
(File pic) pic.twitter.com/TcoqzExQ8Y#KupwaraEncounter | All three terrorists were neutralized, affiliated with proscribed terror outfit LeT. Identification being ascertained. Incriminating materials including arms & ammunition recovered: IGP Kashmir
— ANI (@ANI) May 26, 2022
(File pic) pic.twitter.com/TcoqzExQ8Y
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਦੇ ਹਿਸ਼ਰੂ ਇਲਾਕੇ 'ਚ ਗੋਲੀਬਾਰੀ ਕੀਤੀ ਸੀ। ਅੱਤਵਾਦੀਆਂ ਨੇ ਟੀਵੀ ਅਦਾਕਾਰਾ ਅਮਰੀਨ ਅਤੇ ਉਸ ਦੇ ਭਤੀਜੇ 'ਤੇ ਗੋਲੀਬਾਰੀ ਕੀਤੀ। ਇਲਾਜ ਦੌਰਾਨ ਅਦਾਕਾਰਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: J-K : ਟੀਵੀ ਅਦਾਕਾਰਾ ਅਮਰੀਨ ਭੱਟ ਦਾ ਗੋਲੀ ਮਾਰ ਕੇ ਕਤਲ, 10 ਸਾਲਾ ਭਤੀਜਾ ਜ਼ਖ਼ਮੀ