ਨਵੀਂ ਦਿੱਲੀ: ਕੜਕੜਡੂਮਾ ਅਦਾਲਤ ਨੇ ਦਿੱਲੀ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ ਸਮੇਤ ਤਿੰਨ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਮੰਜੂਸ਼ਾ ਵਧਵਾ ਨੇ ਤਿੰਨਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਖਾਲਿਦ ਸੈਫੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ਼ਰਤ ਜਹਾਂ ਸਮੇਤ ਜਿਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ, ਉਨ੍ਹਾਂ ਵਿੱਚ ਮੁਹੰਮਦ ਸਲੀਮ ਅਤੇ ਸਮੀਰ ਅੰਸਾਰੀ ਸ਼ਾਮਲ ਹਨ।
26 ਫਰਵਰੀ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਇਸ਼ਰਤ ਜਹਾਂ ਨੂੰ ਪਿਛਲੇ ਸਾਲ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ਼ਰਤ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 109, 147, 148, 149, 186, 307, 332, 353 ਅਤੇ 34 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਇਹ FIR ਜਗਤਪੁਰੀ ਥਾਣੇ ਦੇ ਇੱਕ ਸਬ-ਇੰਸਪੈਕਟਰ ਦੇ ਬਿਆਨ 'ਤੇ ਦਰਜ ਕੀਤੀ ਗਈ ਸੀ।
ਭੀੜ ਨੂੰ ਭੜਕਾਉਣ ਦਾ ਦੋਸ਼
ਪੁਲਿਸ ਦੇ ਅਨੁਸਾਰ ਇਸ਼ਰਤ ਜਹਾਂ ਨੇ ਭੀੜ ਨੂੰ ਭੜਕਾਉਂਦੇ ਹੋਏ ਕਿਹਾ ਕਿ ਅਸੀਂ ਮਰਨਾ ਚਾਹੁੰਦੇ ਹਾਂ, ਪਰ ਅਸੀਂ ਇੱਥੋਂ ਨਹੀਂ ਹਟਾਂਗੇ, ਪੁਲਿਸ ਚਾਹੇ ਕੁਝ ਵੀ ਕਰੇ। ਅਸੀਂ ਆਜ਼ਾਦੀ ਦੇ ਨਾਲ ਜੀਵਾਂਗੇ। ਪੁਲਿਸ ਦੇ ਅਨੁਸਾਰ ਖਾਲਿਦ ਸੈਫੀ ਨੇ ਭੀੜ ਨੂੰ ਕਿਹਾ ਕਿ ਜੇਕਰ ਤੁਸੀਂ ਪੁਲਿਸ ਉੱਤੇ ਪੱਥਰ ਸੁੱਟੋਗੇ ਤਾਂ ਭੀੜ ਭੱਜ ਜਾਵੇਗੀ। ਇਸ ਤੋਂ ਬਾਅਦ ਪੱਥਰਬਾਜ਼ੀ ਸ਼ੁਰੂ ਹੋ ਗਈ। ਪੁਲਿਸ ਦੇ ਅਨੁਸਾਰ, 26 ਫਰਵਰੀ ਨੂੰ ਜਗਤਪੁਰੀ ਵਿੱਚ ਪੁਲਿਸ ਉੱਤੇ ਨਾ ਸਿਰਫ ਪਥਰਾਅ ਕੀਤਾ ਗਿਆ ਬਲਕਿ ਗੋਲੀਆਂ ਵੀ ਚਲਾਈਆਂ ਗਈਆਂ।
ਇਹ ਵੀ ਪੜੋ: ਜੰਮੂ ਕਸ਼ਮੀਰ: ਸਾਂਬਾ ਜ਼ਿਲ੍ਹੇ ’ਚ ਮੰਡਰਾਉਂਦੇ ਹੋਏ ਦਿਖੇ ਚਾਰ ਡਰੋਨ