ETV Bharat / bharat

ਚੰਬਾ ’ਚ ਅੱਗ ਦਾ ਤਾਂਡਵ, ਤਿੰਨ ਬੱਚਿਆ ਸਣੇ ਇੰਨੇ ਲੋਕਾਂ ਦੀ ਹੋਈ ਮੌਤ - ਘਰ ’ਚ ਭਿਆਨਕ ਅੱਗ

ਬੀਹਾਲੀ ਪੰਚਾਇਤ ਦੇ ਕਰਾਤੋਟ ਪਿੰਡ ’ਚ ਘਰ ’ਚ ਭਿਆਨਕ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਿੰਨ ਮਾਸੂਮ ਸਣੇ ਪਿਤਾ ਦੀ ਅੱਗ ਦੀ ਚਪੇਟ ’ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ।

ਚੰਬਾ ’ਚ ਅੱਗ ਦਾ ਤਾਂਡਵ
ਚੰਬਾ ’ਚ ਅੱਗ ਦਾ ਤਾਂਡਵ
author img

By

Published : Sep 14, 2021, 3:10 PM IST

Updated : Sep 14, 2021, 5:00 PM IST

ਚੰਬਾ: ਚੁਰਾਹ ਸਬ-ਡਿਵੀਜ਼ਨ ਦੀ ਬਿਹਾਲੀ ਪੰਚਾਇਤ ਵਿੱਚ ਅੱਗ ਨੇ ਹੰਗਾਮਾ ਮਚਾ ਦਿੱਤਾ ਹੈ। ਬੀਹਾਲੀ ਪੰਚਾਇਤ ਦੇ ਕਰਤੋਟ ਪਿੰਡ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਦੇਰ ਰਾਤ ਕਰੀਬ 2.30 ਵਜੇ ਵਾਪਰੀ ਦੱਸੀ ਜਾ ਰਹੀ ਹੈ।

ਚੰਬਾ ’ਚ ਅੱਗ ਦਾ ਤਾਂਡਵ

ਮਿਲੀ ਜਾਣਕਾਰੀ ਮੁਤਾਬਿਕ ਤਿੰਨ ਮਾਸੂਮ ਲੋਕਾਂ ਸਣੇ ਉਸਦੇ ਪਿਤਾ ਦੀ ਭਿਆਨਕ ਅੱਗ ਕਾਰਨ ਦਰਦਨਾਕ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ 'ਤੇ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੈਡੀਕਲ ਕਾਲਜ ਚੰਬਾ ਭੇਜ ਦਿੱਤਾ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਗ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਗਾਈ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਸਾਂਸਦ 'ਤੇ ਬਲਾਤਕਾਰ ਦਾ ਮਾਮਲਾ ਦਰਜ

ਉੱਥੇ ਹੀ ਮਾਮਲੇ ਹੀ ਸੂਚਨਾ ਮਿਲਣ ’ਤੇ ਵਿਧਾਨਸਭਾ ਉਪ ਪ੍ਰਧਾਨ ਹੰਸ ਰਾਜ ਵੀ ਮੌਕੇ ’ਤੇ ਪਹੁੰਚੇ ਅਤੇ ਪੀੜਤ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰ ਦੁਖ ਸਾਂਝਾ ਕੀਤਾ। ਪਰਿਵਾਰਿਕ ਮੈਂਬਰਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਨਸਭਾ ਉਪ ਪ੍ਰਧਾਨ ਹੰਸ ਰਾਜ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਘਟਨਾ ਦੇ ਲਈ ਜੋ ਵੀ ਮੁਲਜ਼ਮ ਹੋਵੇਗਾ, ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੂੰ ਤੁਰੰਤ ਰਾਹਤ ਦੇ ਲਈ 20 ਹਜ਼ਾਰ ਰੁਪਏ ਦਿੱਤੇ ਗਏ ਹਨ।

Last Updated : Sep 14, 2021, 5:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.