ETV Bharat / bharat

ਇਹ ਹੈ ਹਰਿਆਣਾ ਦਾ ਉਹ ਪਿੰਡ ਜਿਥੇ ਬਣਾਇਆ ਗਿਆ ਸੀ ਮਹਾਭਾਰਤ ਯੁੱਧ ਦਾ ਚੱਕਰਵਿਊ ! - ਮਹਾਭਾਰਤ ਯੁੱਧ

ਧਰਮਨਗਰੀ ਕੁਰੂਕਸ਼ੇਤਰ, ਇਥੋਂ ਦਾ ਕਣ-ਕਣ ਸੱਚ, ਧਰਮ ਅਤੇ ਕਰਤੱਵਾਂ ਦੇ ਪ੍ਰਤੀ ਨਿਸ਼ਠਾ ਦਾ ਪ੍ਰਤੀਕ ਹੈ। 48 ਕੋਸ ਵਿੱਚ ਫੈਲਿਆ ਇਹ ਖੇਤਰ ਧਰਮ ਦਾ ਸੰਦੇਸ਼ ਦੇਣ ਲਈ ਲੜੇ ਗਏ ਦੁਨੀਆ ਦੇ ਸਭ ਤੋਂ ਵੱਡੇ ਯੁੱਧ ਦਾ ਗਵਾਹ ਹੈ। ਹਰ ਇਲਾਕਾ ਮਹਾਭਾਰਤ ਕਾਲ ਦੀ ਇੱਕ ਕਹਾਣੀ ਹੈ, ਇਸੇ ਖੇਤਰ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਅਮੀਨ।

ਫ਼ੋਟੋ
ਫ਼ੋਟੋ
author img

By

Published : Jan 20, 2021, 11:47 AM IST

ਧਰਮਨਗਰੀ ਕੁਰੂਕਸ਼ੇਤਰ, ਇਥੋਂ ਦਾ ਕਣ-ਕਣ ਸੱਚ, ਧਰਮ ਅਤੇ ਕਰਤੱਵਾਂ ਦੇ ਪ੍ਰਤੀ ਨਿਸ਼ਠਾ ਦਾ ਪ੍ਰਤੀਕ ਹੈ। 48 ਕੋਸ ਵਿੱਚ ਫੈਲਿਆ ਇਹ ਖੇਤਰ ਧਰਮ ਦਾ ਸੰਦੇਸ਼ ਦੇਣ ਲਈ ਲੜੇ ਗਏ ਦੁਨੀਆ ਦੇ ਸਭ ਤੋਂ ਵੱਡੇ ਯੁੱਧ ਦਾ ਗਵਾਹ ਹੈ। ਹਰ ਇਲਾਕਾ ਮਹਾਭਾਰਤ ਕਾਲ ਦੀ ਇੱਕ ਕਹਾਣੀ ਹੈ, ਇਸੇ ਖੇਤਰ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਅਮੀਨ।

ਇਹ ਉਹੀ ਥਾਂ ਹੈ ਜਿਥੇ ਅਰਜੁਨ ਦੇ ਮੁੰਡੇ ਅਭਿਮਨਿਊ ਨੂੰ ਸ਼ਹਾਦਤ ਪ੍ਰਾਪਤ ਹੋਈ। ਇਸ ਲਈ ਹੀ ਇਸ ਪਿੰਡ ਨੂੰ ਅਭਿਮਨਿਊਪੁਰ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਦ੍ਰੋਣਾਚਾਰੀਆ ਨੇ ਇਥੇ ਇੱਕ ਕਿਲੇ 'ਤੇ ਚੱਕਰਵਿਊ ਰਚਿਆ ਸੀ। ਇਸ ਨੂੰ ਹੀ ਅਭਿਮਨਿਊ ਕਿਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸੇ ਪਿੰਡ ਦੇ ਤਲਾਬ ਦੇ ਕਿਨਾਰੇ 'ਤੇ ਕਰਨ ਨਾਲ ਯੁੱਧ ਕਰਦੇ ਸਮੇਂ ਰੱਥ ਦਾ ਪਹੀਆ ਧੱਸ ਗਿਆ ਸੀ, ਜਿਸ ਦੌਰਾਨ ਹੀ ਅਭਿਮਨਿਊ ਦੀ ਮੌਤ ਹੋਈ ਸੀ।

ਵੀਡੀਓ

ਅਮੀਨ ਪਿੰਡ ਵਿੱਚ ਚੱਕਰਵਿਊ ਦਾ ਆਖ਼ਰੀ ਦਰਵਾਜ਼ਾ ਬਣਾਇਆ ਗਿਆ ਸੀ। ਉਨ੍ਹਾਂ ਦਾ ਇਸ ਪਿੰਡ ਦੇ ਆਖ਼ਰੀ ਦਰਵਾਜ਼ੇ 'ਤੇ ਦੇਹਾਂਤ ਹੋਇਆ। 48 ਕੋਸ ਵਿੱਚ ਲੜਦੇ ਹੋਏ ਉਨ੍ਹਾਂ ਦਾ ਇਥੇ ਹੀ ਦੇਹਾਂਤ ਹੋਇਆ ਸੀ। ਇਹ ਜਿਹੜੇ ਉਚੇ-ਉਚੇ ਕਿਲੇ ਹਨ ਇਹ ਸਾਰੇ ਚੱਕਰਵਿਊ ਦੇ ਹਨ। ਹੇਠਾਂ ਘਾਟੀਆਂ ਹਨ ਉਪਰ 50 ਫੁੱਟ ਦੇ ਕਿਲੇ ਹਨ, ਅਜੇ ਤਾਂ ਕੋਈ ਚਿੰਨ੍ਹ ਹੈ ਹੀ ਨਹੀਂ ਹਨ। ਇੱਕ ਖੂਹੀ (ਛੋਟਾ ਖੂਹ) ਹੈ ਜਿਸ ਨੂੰ ਅੰਮ੍ਰਿਤ ਖੂਹ ਕਹਿੰਦੇ ਸਨ, ਕਹਿੰਦੇ ਸਨ ਕਿ ਇਸ ਵਿੱਚੋਂ ਅੰਮ੍ਰਿਤ ਨਿਕਲਦਾ ਸੀ। ਉਹ ਖੂਹ ਕਿਲੇ 'ਤੇ ਹੀ ਹੈ।

ਅਭਿਮਨਿਊ ਕਿਲੇ 'ਤੇ ਦੱਸਿਆ ਜਾਂਦਾ ਹੈ ਕਿ ਇਥੇ ਇੱਕ ਖੂਹ ਹੋਇਆ ਕਰਦਾ ਸੀ। ਕਿਹਾ ਜਾਂਦਾ ਹੈ ਕਿ ਇਸ ਖੂਹ ਵਿੱਚੋਂ ਦੁੱਧ ਨਿਕਲਦਾ ਸੀ। ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਉਸ ਖੂਹ ਦੀ ਦੁਬਾਰਾ ਖੋਜ ਕਰਕੇ ਸਫਾਈ ਕਰਵਾਈ ਗਈ। ਇਸ ਖੂਹ ਨੂੰ ਇੱਕ ਵਿਰਾਸਤ ਦੇ ਰੂਪ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਕਿਲੇ ਦੇ ਸਿਰਫ਼ ਅਵਸ਼ੇਸ਼ ਹੀ ਬਚੇ ਹਨ। ਪਿੰਡ ਵਿੱਚ ਹੀ ਅਦਿਤਿ ਤੀਰਥ ਨਾਂਅ ਦਾ ਇੱਕ ਹੋਰ ਧਾਰਮਿਕ ਸਥਾਨ ਹੈ, ਜਿਸ ਨਾਲ ਲੋਕਾਂ ਦੀ ਕਾਫ਼ੀ ਸ਼ਰਧਾ ਜੁੜੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਥੇ ਰਿਸ਼ੀ ਅਦਿਤਿ ਨੇ 1800 ਸਾਲ ਤਪੱ ਕੀਤਾ ਸੀ। ਰਿਸ਼ੀ ਦੇ ਤਪ ਤੋਂ ਖ਼ੁਸ਼ ਹੋ ਕੇ ਭਗਵਾਨ ਸ਼ੰਕਰ ਨੇ ਸ਼ਿਵਲਿੰਗ ਰੂਪ ਵਿੱਚ ਦਰਸ਼ਨ ਦਿੱਤੇ ਸਨ। ਇਥੇ ਜਿਹੜਾ ਕੁੰਡ ਬਣਿਆ ਹੋਇਆ ਹੈ, ਇਸ ਵਿੱਚ ਇਸ਼ਨਾਨ ਕਰਨ ਨਾਲ ਔਰਤ ਤਾਕਤਵਰ ਮੁੰਡੇ ਨੂੰ ਜਨਮ ਦਿੰਦੀ ਹੈ।

ਇਥੇ ਇੱਕ ਤੀਰਥ ਵੀ ਹੈ, ਜਿਸ ਨੂੰ ਅਦਿਤਿ ਵਣ ਵੀ ਕਿਹਾ ਜਾਂਦਾ ਹੈ। ਇਥੇ ਸੂਰਜ ਦੀ ਮਾਤਾ ਨੇ ਤਪ ਕੀਤਾ ਸੀ। ਕਿਲਾ ਤਾਂ ਵਰਤਮਾਨ ਵਿੱਚ ਵੀ ਹੈ। ਜਦੋਂ ਉਥੇ ਲੋਕ ਖੁਦਾਈ ਕਰਦੇ ਹਨ ਤਾਂ ਉਥੋਂ ਇੱਕ-ਬਾਇ-ਇੱਕ ਦੀਆਂ ਇੱਟਾਂ ਵੀ ਨਿਕਲਦੀਆਂ ਹਨ। ਕਈ ਲੋਕ ਆਪਣੇ ਨਾਲ ਇਹ ਇੱਟਾਂ ਚੁੱਕ ਕੇ ਲੈ ਜਾਂਦੇ ਹਨ।

ਹਜ਼ਾਰਾਂ ਸਾਲਾਂ ਤੋਂ ਅਭਿਮਨਿਊਪੁਰ ਦੇ ਪਿੰਡ ਵਾਸੀ ਖ਼ੁਦ ਨੂੰ ਅਭਿਮਨਿਊਪੁਰ ਦੇ ਪਿੰਡ ਦਾ ਵਾਸੀ ਦੱਸਦੇ ਹਨ। ਇਥੋਂ ਦੇ ਬਜ਼ੁਰਗ ਕਰਨ, ਦ੍ਰੋਣਾਚਾਰੀਆ ਅਤੇ ਉਨ੍ਹਾਂ ਦੇ ਕਿਲੇ 'ਤੇ ਬਣਾਏ ਗਏ ਚੱਕਰਵਿਊ ਨਾਲ ਜੁੜੀਆਂ ਸੈਂਕੜੇ ਕਹਾਣੀਆਂ ਸੁਣਾਉਂਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਨਹੀਂ ਪਤਾ, ਪਰ ਇਹ ਜ਼ਰੂਰ ਹੈ ਕਿ ਇਥੇ ਮੌਜੂਦ ਨਿਸ਼ਾਨੀਆਂ ਇਨ੍ਹਾਂ ਕਹਾਣੀਆਂ 'ਤੇ ਵਿਸ਼ਵਾਸ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.