ਨਵੀਂ ਦਿੱਲੀ: ਦਿੱਲੀ ਦੇ ਸਫਦਰਜੰਗ ਹਸਪਤਾਲ ਪੁਲਿਸ ਚੌਕੀ (Police station) ਦੇ ਬਾਹਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਚਾਹ ਵੇਚਣ ਵਾਲੇ ਨਾਲ ਝਗੜੇ ਤੋਂ ਬਾਅਦ ਦੇਰ ਸ਼ਾਮ ਇੱਥੇ ਚਾਹ ਦੀ ਦੁਕਾਨ 'ਤੇ ਆਏ ਤਿੰਨ ਨਾਬਾਲਗਾਂ ਨੇ ਮਾਮੂਲੀ ਝਗੜੇ ਦੇ ਚੱਲਦਿਆਂ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਕਾਰਨ ਚਾਹ ਵੇਚਣ ਵਾਲਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ: ਰਣਜੀਤ ਕਤਲ ਕੇਸ 'ਤੇ ਬਹਿਸ ਹੋਈ ਪੂਰੀ, ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਸਜ਼ਾ ਦਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਤਿੰਨ ਨਾਬਾਲਗ ਨੌਜਵਾਨ (Minor youth) ਸ਼ਰਾਬ ਦੇ ਨੇਸ਼ ਵਿੱਚ ਚਾਹ ਦੀ ਦੁਕਾਨ 'ਤੇ ਆਏ ਅਤੇ ਉਸ ਨਾਲ ਝਗੜਾ ਕਰਨ ਲੱਗੇ। ਇਸ ਤੋਂ ਬਾਅਦ ਉਸ ਨੇ ਚਾਹ ਵੇਚਣ ਵਾਲੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਾਮੂਲੀ ਬਹਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ, ਇਸ ਤੋਂ ਬਾਅਦ ਇੱਕ ਨੌਜਵਾਨ ਨੇ ਗੋਲੀ ਚਲਾਈ ਅਤੇ ਗੋਲੀ ਚਾਹ ਵੇਚਣ ਵਾਲੇ ਦੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਜ਼ਖ਼ਮੀ ਚਾਹ ਵਿਕਰੇਤਾ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਦੱਖਣੀ ਪੱਛਮੀ ਦਿੱਲੀ (South West Delhi) ਦੇ ਡੀਸੀਪੀ ਗੌਰਵ ਸ਼ਰਮਾ ਨੇ ਮਾਮਲੇ ਵਿੱਚ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਤਿੰਨ ਨਾਬਾਲਗ ਨੌਜਵਾਨ ਸਫਦਰਜੰਗ ਹਸਪਤਾਲ ਦੇ ਬਾਹਰ ਚਾਹ ਦੀ ਦੁਕਾਨ ਉੱਤੇ ਆਏ। ਮਾਮੂਲੀ ਝਗੜੇ 'ਤੇ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਫਿਲਹਾਲ ਜ਼ਖਮੀ ਚਾਹ ਵਿਕਰੇਤਾ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ (Minor youth) ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਦਿੱਲੀ ਦੀ ਤੀਜੀ ਫੇਰੀ:ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਹੋ ਸਕਦੀ ਹੈ ਮੁਲਾਕਾਤ